ਪੈਟਰੋਲ-ਡੀਜ਼ਲ ਵਾਹਨਾਂ ਨੂੰ ‘ਇਲੈਕਟ੍ਰਿਕ ਸ਼ਾਕ’

09/01/2019 1:02:32 AM

ਵਿਸ਼ਵ ਗੈਸ ਜਾਂ ਪੈਟਰੋਲ/ਡੀਜ਼ਲ ਪੀਣ ਵਾਲੀਆਂ ਗੱਡੀਆਂ ਨਾਲ ਯੋਜਨਾ ਤੋਂ ਜ਼ਿਆਦਾ ਤੇਜ਼ੀ ਨਾਲ ਦੂਰ ਹੋ ਰਿਹਾ ਹੈ। ਤੇਲ ਬਾਰੇ ਭਵਿੱਖਬਾਣੀ ਕਰਨ ਵਾਲੇ ਜ਼ਰਾ ਗੌਰ ਕਰਨ।

ਜਰਮਨ ਆਟੋ ਸਪਲਾਈਕਰਤਾ ਕਾਂਟੀਨੈਂਟਲ ਨੇ ਹਾਲ ਹੀ ’ਚ ਕਿਹਾ ਸੀ ਕਿ ਮੰਗ ’ਚ ਆਸ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਗਿਰਾਵਟ ਕਾਰਣ ਉਹ ਰਵਾਇਤੀ ਇੰਜਣ ਕਲਪੁਰਜ਼ਿਆਂ ’ਚ ਨਿਵੇਸ਼ ਵਿਚ ਕਟੌਤੀ ਕਰੇਗਾ। ਨਵਾਂ ਅੰਕੜਾ ਇਹ ਵੀ ਦਰਸਾਉਂਦਾ ਹੈ ਕਿ ਨਾਰਵੇ ’ਚ ਡੀਜ਼ਲ ਕਾਰਾਂ ਦੀ ਵਿਕਰੀ ਬੜੀ ਤੇਜ਼ੀ ਨਾਲ ਇਲੈਕਟ੍ਰਿਕ ਵਾਹਨਾਂ ਦੇ ਪੱਖ ਵਿਚ ਡਿਗ ਰਹੀ ਹੈ।

ਕਾਂਟੀਨੈਂਟਲ ਜ਼ਿਆਦਾਤਰ ਗੈਸੋਲੀਨ ਅਤੇ ਡੀਜ਼ਲ ਇੰਜਣਾਂ ’ਚ ਵਰਤੇ ਜਾਣ ਵਾਲੇ ਫਿਊਲ ਇੰਜੈਕਟਰਸ ਅਤੇ ਪੰਪਸ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ, ਜੋ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਆਟੋ ਉਦਯੋਗ ਦਾ ਕੇਂਦਰ ਰਿਹਾ ਹੈ। ਕੰਪਨੀ ਇਨ੍ਹਾਂ ਰਵਾਇਤੀ ਇੰਜਣਾਂ ਲਈ ਕਲਪੁਰਜ਼ਿਆਂ ਵਿਚ ਨਿਵੇਸ਼ ’ਚ ਕਟੌਤੀ ਕਰ ਰਹੀ ਹੈ ਅਤੇ ਇਸ ਦੀ ਬਜਾਏ ਆਪਣਾ ਧਿਆਨ ਇਲੈਕਟ੍ਰਿਕ ਵਾਹਨਾਂ ਵੱਲ ਮੋੜ ਰਹੀ ਹੈ।

ਡੀਜ਼ਲ ਕਾਰਾਂ ਦੀ ਵਿਕਰੀ ’ਚ 95 ਫੀਸਦੀ ਤੋਂ ਵੱਧ ਗਿਰਾਵਟ

ਰੀਸਟਾਰਟ ਐਨਰਜੀ ਦੀ ਇਸ ਹਫਤੇ ਦੀ ਰਿਪੋਰਟ ਅਨੁਸਾਰ ਨਾਰਵੇ ’ਚ ਬੀਤੇ 6 ਸਾਲਾਂ ਦੌਰਾਨ ਡੀਜ਼ਲ ਕਾਰਾਂ ਦੇ ਕੁਝ ਮਾਡਲਾਂ ਦੀ ਵਿਕਰੀ ਵਿਚ 95 ਫੀਸਦੀ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਜਗ੍ਹਾ ਇਲੈਕਟ੍ਰਿਕ ਵਾਹਨ ਲੈ ਰਹੇ ਹਨ। ਰਿਪੋਰਟ ਮੁਤਾਬਿਕ ਵੋਲਵੋ ਦੇ ਉੱਚ ਡੀਜ਼ਲ ਮਾਡਲਾਂ ’ਚ 2013 ਵਿਚ 9000 ਇਕਾਈਆਂ ਦੀ ਵਿਕਰੀ ਦੇ ਮੁਕਾਬਲੇ 2019 ਦੇ ਪਹਿਲੇ ਅੱਧ ’ਚ ਇਹ ਗਿਣਤੀ ਡਿੱਗ ਕੇ ਲੱਗਭਗ 400 ਇਕਾਈਆਂ ’ਤੇ ਪਹੁੰਚ ਗਈ। ਇਸ ਸਾਲ ਦੇ ਪਹਿਲੇ ਅੱਧ ’ਚ ਨਾਰਵੇ ਵਿਚ ਕੁਲ ਨਿੱਜੀ ਵਾਹਨਾਂ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ’ਚ 55 ਫੀਸਦੀ ਦਾ ਵਾਧਾ ਹੋਇਆ, ਜੋ 2013 ’ਚ ਸਿਰਫ 6 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਮੁਕਾਬਲੇ ਵਿਚ ਇਕ ਬਹੁਤ ਵੱਡਾ ਵਿਸਤਾਰ ਹੈ।

ਕਿਸੇ ਅਜਿਹੀ ਕਾਰ ਕੰਪਨੀ ਦੀ ਚੋਣ ਕਰਨਾ, ਜੋ ਇਲੈਕਟ੍ਰਿਕ ਵਾਹਨਾਂ ਦੀ ਦੌੜ ਨੂੰ ਜਿੱਤ ਲਵੇਗੀ, ਕਿਸੇ ਮੂਰਖ ਦਾ ਕੰਮ ਹੋ ਸਕਦਾ ਹੈ ਪਰ ਜਿਸ ਰਫਤਾਰ ਨਾਲ ਉਹ ਸੜਕਾਂ ’ਤੇ ਆਪਣਾ ਕਬਜ਼ਾ ਜਮਾ ਲੈਣਗੀਆਂ, ਇਸ ਦੀ ਭਵਿੱਖਬਾਣੀ ਕਰਨਾ ਮਹੱਤਵਪੂਰਨ ਹੈ, ਜੇਕਰ ਤੁਹਾਡੇ ਕਿਸੇ ਤੇਲ ਕੰਪਨੀ ਵਿਚ ਸ਼ੇਅਰ ਹਨ। ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ’ਚ ਕਮੀ ਲਿਆਉਣ ਦੇ ਉਦੇਸ਼ ਨਾਲ ਤਿਆਰ ਕੀਤੀਆਂ ਗਈਆਂ ਨੀਤੀਆਂ ਕਾਰ ਖਰੀਦਣ ਦੀ ਪ੍ਰਣਾਲੀ ’ਚ ਬਦਲਾਅ ਲਿਆਉਣਗੀਆਂ। ਕਾਂਟੀਨੈਂਟਲ ਜਾਂ ਹੋਰਨਾਂ ਨੇ ਇਸ ਮਾਮਲੇ ਵਿਚ ਅੱਗੇ ਰਹਿੰਦੇ ਹੋਏ ਸਮਝਦਾਰੀ ਦਿਖਾਈ ਹੈ।

ਸੜਕ ਟਰਾਂਸਪੋਰਟ ਦੀ ਤੇਲ ਮੰਗ ’ਚ ਹਿੱਸੇਦਾਰੀ

ਇੰਟਰਨੈਸ਼ਨਲ ਐਨਰਜੀ ਏਜੰਸੀ (ਆਈ. ਈ. ਏ.) ਦਾ ਕਹਿਣਾ ਹੈ ਕਿ 2017 ’ਚ ਸੰਸਾਰਕ ਤੇਲ ਮੰਗ ’ਚ 40 ਫੀਸਦੀ ਤੋਂ ਵੱਧ ਹਿੱਸੇਦਾਰੀ ਸੜਕ ਟਰਾਂਸਪੋਰਟ ਲਈ ਸੀ। ਇਲੈਕਟ੍ਰਿਕ ਵਾਹਨ ਸੜਕਾਂ ’ਤੇ ਆਪਣਾ ਕੰਟਰੋਲ ਕਰਨ ਜਾਂ ਨਾ, 2040 ਤਕ ਤੇਲ ਦੀ ਮੰਗ ਰੋਜ਼ਾਨਾ 55 ਲੱਖ ਬੈਰਲ ਤਕ ਪਹੁੰਚਣ ਦੀ ਆਸ ਹੈ।

ਪਰ ਇਲੈਕਟ੍ਰਿਕ ਵਾਹਨਾਂ ਦਾ ਵਿਕਾਸ ਬਹੁਤ ਮਹੱਤਵ ਰੱਖਦਾ ਹੈ। ਆਈ. ਈ. ਏ. ਵਲੋਂ ਪੇਸ਼ ਇਕ ਜ਼ਿਆਦਾ ਹਮਲਾਵਰੀ ਦ੍ਰਿਸ਼ ਮੁਤਾਬਿਕ 2040 ’ਚ ਸੜਕਾਂ ’ਤੇ 93 ਕਰੋੜ ਇਲੈਕਟ੍ਰਿਕ ਕਾਰਾਂ ਹੋਣਗੀਆਂ ਜਾਂ ਵਿਸ਼ਵ ’ਚ ਕਾਰਾਂ ਦੀ ਕੁਲ ਗਿਣਤੀ ਦਾ ਲੱਗਭਗ ਅੱਧਾ, ਜੇਕਰ ਅਸੀਂ ਇਸ ਦੀ ਤੁਲਨਾ 2018 ’ਚ ਸਿਰਫ 5 ਲੱਖ ਨਾਲ ਕਰੀਏ। ਅੱਜ ਦੇ ਮੁਕਾਬਲੇ ਸੜਕ ਟਰਾਂਸਪੋਰਟ ਲਈ ਤੇਲ ਦੀ ਮੰਗ ’ਚ 1.8 ਕਰੋੜ ਬੈਰਲ ਤੋਂ ਵੱਧ ਕਮੀ ਆਵੇਗੀ।

ਰਾਸ਼ਟਰਪਤੀ ਟਰੰਪ ਵਲੋਂ ਓਬਾਮਾ ਕਾਲ ਦੇ ਉਤਸਰਜਨ ਨਿਯਮਾਂ ਨੂੰ ਵਾਪਿਸ ਲੈਣ ਕਾਰਣ ਅਮਰੀਕਾ ਵਿਚ ਇਲੈਕਟ੍ਰਿਕ ਵਾਹਨਾਂ ਦੇ ਵਿਕਾਸ ਬਾਰੇ ਭਵਿੱਖਬਾਣੀ ਕਰਨਾ ਜ਼ਰਾ ਮੁਸ਼ਕਿਲ ਹੋ ਗਿਆ ਹੈ, ਭਾਵੇਂ ਕੈਲੀਫੋਰਨੀਆ ’ਚ ਉਠਾਏ ਜਾ ਰਹੇ ਕਦਮ ਇਸ ਰਫਤਾਰ ਨੂੰ ਵਧਾਉਣ ’ਚ ਮਦਦ ਕਰ ਸਕਦੇ ਹਨ।

ਜ਼ਿਆਦਾ ਬਦਲ ਨਹੀਂ

ਆਖਿਰਕਾਰ ਅਮਰੀਕੀ ਕਾਰ ਕੰਪਨੀਆਂ ਕੋਲ ਜ਼ਿਆਦਾ ਬਦਲ ਨਹੀਂ ਹੋਣਗੇ। ਸਿਰਫ ਕਾਨੂੰਨ ਹੀ ਨਹੀਂ ਹਨ, ਜੋ ਉਨ੍ਹਾਂ ਨੂੰ ਆਪਣੇ ਕਾਰੋਬਾਰ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰ ਸਕਦੇ ਹਨ, ਜਿਵੇਂ ਕਿ ਯੂਰਪੀਅਨ ਮੁਕਾਬਲੇਬਾਜ਼ ਅਤੇ ਸਪਲਾਈਕਰਤਾ ਇਲੈਕਟ੍ਰਿਕ ਵਾਹਨਾਂ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ, ਇੰਟਰਨਲ ਕੰਬਸ਼ਚਨ ਪਾਵਰਡ ਵਾਹਨਾਂ ਤਕ ਕੁਝ ਨਵੀਆਂ ਤਕਨੀਕਾਂ ਨਹੀਂ ਪਹੁੰਚ ਸਕਣਗੀਆਂ। ਅਮਰੀਕੀ ਆਟੋ ਮੇਕਰਜ਼ ਪਿੱਛੇ ਛੱਡ ਦਿੱਤੇ ਜਾਣਾ ਨਹੀਂ ਚਾਹੁਣਗੇ।

ਤੇਲ ਕੀਮਤਾਂ ’ਚ ਫਰਕ ਤਬਾਹਕੁੰਨ ਹੋ ਸਕਦਾ ਹੈ। ਆਈ. ਈ. ਏ. ਅਨੁਸਾਰ ਇਹ ਨੀਤੀ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦਾ ਹੈ ਕਿ ਤੇਲ ਦੀ ਮੰਗ ’ਚ ਰੋਜ਼ਾਨਾ 5.10 ਕਰੋੜ ਬੈਰਲ ਦਾ ਫਰਕ ਹੋ ਸਕਦਾ ਹੈ। ਇਸ ਵਿਚ ਸਿਰਫ ਇਲੈਕਟ੍ਰੋਨਿਕ ਵਾਹਨ ਅਪਣਾਉਣ ਤੋਂ ਪਰ੍ਹੇ ਵੱਖ-ਵੱਖ ਰੱਖਿਅਕ ਯਤਨਾਂ ਦੇ ਦ੍ਰਿਸ਼ ਸ਼ਾਮਿਲ ਹਨ ਪਰ ਲੱਗਭਗ 3.10 ਕਰੋੜ ਬੈਰਲ ਰੋਜ਼ਾਨਾ ਸੜਕ ਟਰਾਂਸਪੋਰਟ ਦੀ ਮੰਗ ਨਾਲ ਆਉਂਦੇ ਹਨ, ਜੋ ਇਸ ਨੂੰ ਸਭ ਤੋਂ ਵੱਡੀ ਅਸਥਿਰਤਾ ਦਾ ਕਾਰਕ ਬਣਾਉਂਦੇ ਹਨ।

ਆਈ. ਈ. ਏ. ਦਾ ਅਨੁਮਾਨ ਹੈ ਕਿ 2040 ਤਕ ਦੁਨੀਆ ਵਿਚ ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਤੇਲ ਦੀ ਕੀਮਤ 150 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਸਕਦੀ ਹੈ ਪਰ ਚੌਗਿਰਦਾ ਨੀਤੀਆਂ ਦੇ ਹਮਲਾਵਰੀ ਦ੍ਰਿਸ਼ ਕਾਰਣ ਇਨ੍ਹਾਂ ਦੀ ਕੀਮਤ ਮੌਜੂਦਾ ਦੇ ਲੱਗਭਗ 60 ਡਾਲਰ ਤਕ ਡਿੱਗ ਸਕਦੀ ਹੈ। ਜਿਥੇ ਕਾਂਟੀਨੈਂਟਲ ਅਤੇ ਹੋਰ ਇਲੈਕਟ੍ਰਿਕ ਵਾਹਨਾਂ ’ਚ ਨਿਵੇਸ਼ ਦੇ ਨਾਲ ਲੀਡ ਬਣਾਈ ਹੋਈ ਹੈ, ਤੇਲ ਕੀਮਤਾਂ ਦੇ ਕਿਤੇ ਹੋਰ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ।

-ਲੌਰੇਨ ਸਿਲਵਾ ਲਾਫਲਿਨ


KamalJeet Singh

Content Editor

Related News