ਕੋਇੰਬਟੂਰ ਧਮਾਕੇ ਨੂੰ ਲੈ ਕੇ ਕਈ ਸਵਾਲਾਂ ਦਾ ਉੱਠਣਾ ਤੈਅ

10/30/2022 7:37:23 PM

23 ਅਕਤੂਬਰ ਨੂੰ ਸਵੇਰੇ ਕੋਇੰਬਟੂਰ ਦੇ ਕੋਟੱਈਮੇਦੁ ਇਲਾਕੇ ’ਚ ਸਥਿਤ ਇਕ ਮੰਦਿਰ ਦੇ ਠੀਕ ਬਾਹਰ ਇਕ ਮਾਰੂਤੀ 800 ਕਾਰ ਦੇ ਟੁਕੜੇ ਹੋ ਗਏ। ਜੇਮਸ਼ਾ ਮੁਬਿਨ ਨਾਂ ਦਾ ਇਕ ਮੁਸਲਿਮ ਵਿਅਕਤੀ ਮਰਿਆ ਹੋਇਆ ਮਿਲਿਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਘਟਨਾ ਇਕ ਸਿਲੰਡਰ ਦੇ ਧਮਾਕੇ ਕਾਰਨ ਹੋਈ ਅਤੇ ਪੁਲਸ ਅਜੇ ਸੰਭਾਵਿਤ ਕੋਣਾਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਮੁੱਢਲੀ ਪੁਲਸ ਜਾਂਚ ਦੇ ਬਾਅਦ ਇਹ ਪਾਇਆ ਗਿਆ ਕਿ ਕੋਇੰਬਟੂਰ ਦਾ 25 ਸਾਲਾ ਜੇਮਸ਼ਾ ਮੁਬਿਨ ਧਮਾਕੇ ਦੇ ਕਾਰਨ ਮਾਰਿਆ ਗਿਆ। ਉਸ ਤੋਂ 2019 ’ਚ ਉਸ ਦੇ ਕਥਿਤ ਆਈ. ਐੱਸ. ਆਈ. ਕੁਨੈਕਸ਼ਨ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਪੁੱਛਗਿੱਛ ਕੀਤੀ ਗਈ ਸੀ ਅਤੇ ਉਸ ਦੇ ਵਿਰੁੱਧ ਕੋਈ ਮਾਮਲਾ ਦਰਜ ਵੀ ਨਹੀਂ ਕੀਤਾ ਗਿਆ ਸੀ। ਬੰਬ ਧਮਾਕਾ ਕਿਵੇਂ ਹੋਇਆ, ਇਸ ’ਤੇ ਕਥਿਤ ਦੋ-ਰਾਵਾਂ ਹਨ। ਪਹਿਲਾ ਇਹ ਕਿ ਬੰਬ ਦੁਰਘਟਨਾ ਕਾਰਨ ਧਮਾਕਾ ਹੋ ਗਿਆ ਜਦੋਂ ਜੇਮਸ਼ਾ ਮੁਬਿਨ ਧਮਾਕੇ ’ਚ ਇਕ ਗਲਤੀ ਨੂੰ ਸੁਧਾਰ ਰਿਹਾ ਸੀ। ਦੂਜੇ ਰਾਹ ਦੇ ਤਹਿਤ ਬੰਬ ਧਮਾਕਾ ਉਦੋਂ ਹੋਇਆ ਜਦੋਂ ਵਿਸਫੋਟਕ ਲਿਜਾ ਰਹੇ ਤੇਜ਼ ਰਫਤਾਰ ਵਾਲੀ ਕਾਰ ਸਪੀਡ ਬ੍ਰੇਕਰ ਨਾਲ ਟਕਰਾ ਗਈ ਪਰ ਧਮਾਕੇ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਘਟਨਾ ਦੇ ਬਾਅਦ ਡੀ. ਜੀ. ਪੀ. ਸਿਲੇਂਦ੍ਰ ਬਾਬੂ ਨੇ ਬਿਆਨ ਦਿੱਤਾ ਕਿ ਉਕੜਮ ’ਚ ਕੋਟੱਈਮੇਦੁ ਇਲਾਕੇ ’ਚ ਜੇਮਸ਼ਾ ਮੁਬਿਨ ਦੇ ਘਰ ’ਚ ਤਲਾਸ਼ੀ ਦੇ ਦੌਰਾਨ ਪੁਲਸ ਨੇ ਪੋਟਾਸ਼ੀਅਮ ਐਲੂਮੀਨੀਅਮ, ਸਲਫਰ ਵਰਗੇ ਰਸਾਇਣ ਬਰਾਮਦ ਕੀਤੇ ਜਿਨ੍ਹਾਂ ਦੀ ਵਰਤੋਂ ਕੱਚੇ ਬੰਬ ਬਣਾਉਣ ਲਈ ਕੀਤੀ ਜਾਂਦੀ ਹੈ। ਪੁਲਸ ਨੇ ਉਸ ਥਾਂ ਤੋਂ ਕੀਵ ਅਤੇ ਬਾਲ ਬੇਅਰਿੰਗ ਵੀ ਬਰਾਮਦ ਕੀਤੀ ਹੈ ਜਿੱਥੇ ਧਮਾਕਾ ਹੋਇਆ ਸੀ। ਮਰੇ ਵਿਅਕਤੀ ਦੇ ਵਿਰੁੱਧ ਕੋਈ ਮਾਮਲਾ ਨਹੀਂ ਹੈ ਪਰ ਐੱਨ. ਆਈ. ਏ. ਦੇ ਰਾਡਾਰ ਦੇ ਤਹਿਤ ਉਸ ਦੇ ਕੁਝ ਲੋਕਾਂ ਦੇ ਨਾਲ ਸਬੰਧ ਹਨ। ਸਿਲੰਡਰ ਅਤੇ ਕਾਰ ਦੇ ਸਰੋਤ ਦੀ ਪਛਾਣ ਕਰ ਲਈ ਗਈ। ਮੁਬਿਨ ਦੇ ਘਰ ’ਚ ਕੈਮੀਕਲ ਸੀ। ਉਸ ਦੀ ਕਾਲ ਹਿਸਟਰੀ ਅਨੁਸਾਰ ਪੁਲਸ ਉਨ੍ਹਾਂ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਜੋ ਉਸ ਦੇ ਸੰਪਰਕ ’ਚ ਸਨ।

ਡੀ. ਜੀ. ਪੀ. ਦੇ ਸਮੇਂ ਤੋਂ ਪਹਿਲਾਂ ਬਿਆਨ ’ਤੇ ਸ਼ੱਕ ਪ੍ਰਗਟਾਇਆ ਗਿਆ ਕਿ ਇਹ ਆਤਮਘਾਤੀ ਹਮਲਾ ਨਹੀਂ ਹੈ। ਪੁਲਸ ਕਹਿੰਦੀ ਹੈ ਕਿ ਇਹ ਇਕ ਸਿਲੰਡਰ ਬਲਾਸਟ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕੋਇੰਬਟੂਰ ਧਮਾਕੇ ਦੀ ਜਾਂਚ ਐੱਨ. ਆਈ. ਏ. ਕੋਲੋਂ ਕਰਵਾਉਣ ਦੀ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕੀਤੀ ਹੈ। ਇਸੇ ਦਰਮਿਆਨ ਭਾਜਪਾ ਦੇ ਸੂਬਾ ਪ੍ਰਧਾਨ ਅੰਨਾਮਲਾਈ ਨੇ ਲੜੀਵਾਰ ਿਬਆਨ ਦਿੰਦੇ ਹੋਏ ਦੋਸ਼ ਲਾਇਆ ਕਿ ਇਹ ਘਟਨਾ ਸਪੱਸ਼ਟ ਤੌਰ ’ਤੇ ਅੱਤਵਾਦੀ ਘਟਨਾ ਹੈ ਅਤੇ ਪੁਲਸ ’ਤੇ ਤੱਥਾਂ ਨੂੰ ਛੁਪਾਉਣ ਦਾ ਦੋਸ਼ ਲਾਇਆ ਗਿਆ ਹੈ। ਭਾਜਪਾ ਦਾ ਦੋਸ਼ ਹੈ ਕਿ ਤਾਮਿਲਨਾਡੂ ਸਰਕਾਰ ਇਸ ਜਾਣਕਾਰੀ ਨੂੰ 12 ਘੰਟਿਆਂ ਤੋਂ ਛੁਪਾ ਰਹੀ ਹੈ। ਇਹ ਸਪੱਸ਼ਟ ਤੌਰ ’ਤੇ ਇਕ ਅੱਤਵਾਦੀ ਕਾਰਾ ਹੈ। ਅੰਨਾਮਲਾਈ ਨੇ ਸੂਬਾ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਕੀ ਇਹ ਸੂਬੇ ਦੀ ਖੁਫੀਆ ਮਸ਼ੀਨਰੀ ਅਤੇ ਸੱਤਾਧਾਰੀ ਦ੍ਰਮੁਕ ਸਰਕਾਰ ਦੀ ਸਪੱਸ਼ਟ ਅਸਫਲਤਾ ਨਹੀਂ ਹੈ? ਇਸ ਹਮਲੇ ਦੀ ਯੋਜਨਾ ਦੌਰਾਨ ਮਾਰੇ ਗਏ ਦੋਸ਼ੀਆਂ ਦੇ ਆਈ. ਐੱਸ. ਆਈ. ਐੱਸ. ਨਾਲ ਸਪੱਸ਼ਟ ਸਬੰਧ ਸਨ ਅਤੇ ਉਨ੍ਹਾਂ ਨੂੰ ਦੇਸ਼ ਦੇ ਬਾਹਰੋਂ ਨਿਰਦੇਸ਼ਿਤ ਕੀਤਾ ਗਿਆ ਸੀ, ਫਿਰ ਵੀ ਕੁਝ ਤੱਥ ਤਾਮਿਲਨਾਡੂ ਦੀ ਮਿੱਟੀ ’ਚ ਸਰਗਰਮ ਹਨ।

ਅੰਨਾਮਲਾਈ ਦੇ ਬਿਆਨ ਦੇ ਬਾਅਦ ਸੱਚਾਈ ਸਾਹਮਣੇ ਆਉਣ ਲੱਗੀ। ਪੁਲਸ ਨੇ ਘਟਨਾ ਨਾਲ ਸਬੰਧਤ 5 ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਦੀ ਪਛਾਣ ਮੁਹੰਮਦ ਤੱਲਾਹ, ਮੁਹੰਮਦ ਅਜ਼ਹਰੂਦੀਨ, ਮੁਹੰਮਦ ਰਿਆਜ਼, ਫਿਰੋਜ਼ ਇਸਮਾਈਲ ਤੇ ਮੁਹੰਮਦ ਨਵਾਜ਼ ਇਸਮਾਈਲ ਦੇ ਰੂਪ ’ਚ ਹੋਈ ਹੈ। ਸੀ. ਸੀ. ਟੀ. ਵੀ. ਫੁਟੇਜ ’ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਧਮਾਕਾਖੇਜ਼ ਸਮੱਗਰੀ ਨੂੰ ਕਾਰ ’ਚ ਲੋਡ ਕਰਨ ਲਈ ਲਿਜਾਇਆ ਗਿਆ। ਸੀ. ਸੀ. ਟੀ. ਵੀ. ਫੁਟੇਜ ’ਚ ਜੇਮਸ਼ਾ ਮੁਬਿਨ ਨੂੰ ਮੁਹੰਮਦ ਰਿਆਜ਼, ਫਿਰੋਜ਼ ਇਸਮਾਈਲ ਅਤੇ ਮੁਹੰਮਦ ਨਵਾਜ਼ ਇਸਮਾਈਲ ਵੱਲੋਂ ਮਦਦ ਕੀਤੀ ਗਈ ਧਮਾਕਾਖੇਜ਼ ਸਮੱਗਰੀ (ਬੰਬਾਂ) ਨੂੰ ਲਿਜਾਂਦੇ ਹੋਏ ਦੇਖਿਆ ਗਿਆ ਸੀ। ਓਧਰ ਪੁਲਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਇਕ ਦੋਸ਼ੀ ਫਿਰੋਜ਼ ਇਸਮਾਈਲ-ਅਲ-ਉਮਾ ਅੱਤਵਾਦੀ ਐੱਸ. ਏ. ਬਾਸ਼ਾ ਦਾ ਕਰੀਬੀ ਰਿਸ਼ਤੇਦਾਰ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ ਦੀਵਾਲੀ ਦੇ ਿਦਨ ਕੋਇੰਬਟੂਰ ’ਚ ਫਿਦਾਈਨ ਸ਼ੈਲੀ ਦੇ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਸੀ ਜੋ ਕਿ ਸ਼੍ਰੀਲੰਕਾ ’ਚ 2019 ਈਸਟਰ ਸੰਡੇ ਦੇ ਆਤਮਘਾਤੀ ਹਮਲਿਆਂ ਵਾਂਗ ਸੀ। ਇਸ ਹਮਲੇ ਨੂੰ ਲੈ ਕੇ ਭਾਜਪਾ ਦੇ ਇਲਾਵਾ ਕਿਸੇ ਹੋਰ ਸਿਆਸੀ ਪਾਰਟੀ ਨੇ ਕੋਈ ਟਿੱਪਣੀ ਨਹੀਂ ਕੀਤੀ। ਇਹ ਭਾਜਪਾ ਦੇ ਸੂਬਾ ਪ੍ਰਧਾਨ ਅੰਨਾਮਲਾਈ ਦੇ ਕਾਰਨ ਹੈ ਕਿ ਤਾਮਿਲਨਾਡੂ ਸੂਬਾ ਪੁਲਸ ਸਰਗਰਮ ਤੌਰ ’ਤੇ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਭਾਜਪਾ ਦੀ ਸੂਬਾ ਇਕਾਈ ਨੇ ਸਾਰੇ ਵੇਰਵੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪ ਿਦੱਤੇ ਹਨ।

ਤਾਮਿਲਨਾਡੂ ਮੁਸਲਿਮ ਮੁਨੇਤਰ ਕੜਗਮ ਦੇ ਜਵਾਹਿਰੁੱਲਾਹ ਨੇ ਘਟਨਾ ’ਚ ਸ਼ਾਮਲ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਓਧਰ, ਭਾਰਤੀ ਰਾਸ਼ਟਰੀ ਤੋਹੀਦ ਜਮਾਤ ਦੇ ਸੂਬਾ ਪ੍ਰਧਾਨ ਅਬੁ ਬਕਰ ਨੇ ਵੀ ਇਹੀ ਪ੍ਰਤੀਕਿਰਿਆ ਦਿੱਤੀ ਹੈ ਪਰ ਉਨ੍ਹਾਂ ਨੇ ਕਿਹਾ ਹੈ ਕਿ ਪੁੱਛਗਿੱਛ ਤੇ ਗ੍ਰਿਫਤਾਰੀ ਦੇ ਨਾਂ ’ਤੇ ਨਿਰਦੋਸ਼ ਮੁਸਲਮਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਇਸ ਘਟਨਾ ਨੇ ਆਮ ਜਨਤਾ ਦਰਮਿਆਨ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ਨੂੰ ਉਕਸਾਇਆ ਹੈ। ਲੋਕਾਂ ਨੇ ਦ੍ਰਮੁਕ ਸਰਕਾਰ ’ਤੇ ਖੁਫੀਆ ਤੰਤਰ ਦੀ ਅਸਫਲਤਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਉਸ ਦੀ ਅਸਮਰੱਥਾ ਦਾ ਦੋਸ਼ ਲਾਇਆ। ਲੋਕਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਘੱਟਗਿਣਤੀ ਤੁਸ਼ਟੀਕਰਨ ਦੇ ਕਾਰਨ ਇਸ ਸਰਕਾਰ ਦੇ ਸ਼ਾਸਨ ਦੇ ਦੌਰਾਨ ਇਸ ਤਰ੍ਹਾਂ ਦੇ ਹੋਰ ਵੀ ਹਮਲੇ ਹੋ ਸਕਦੇ ਹਨ। ਮੁੱਖ ਦੋਸ਼ੀ ਜੇਮਸ਼ਾ ਮੁਬਿਨ ਦੀ ਪਛਾਣ ਨੂੰ ਲੈ ਕੇ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਦੂਜੇ ਪਾਸੇ ਦ੍ਰਮੁਕ ਸਮਰਥਕਾਂ ਨੇ ਭਾਜਪਾ ’ਤੇ ਵੱਡਾ ਮੁੱਦਾ ਬਣਾਉਣ ਦਾ ਦੋਸ਼ ਲਾਇਆ। ਵਿਰੋਧੀ ਸਿਆਸੀ ਪਾਰਟੀਅਾਂ ਤੇ ਰਾਸ਼ਟਰਵਿਰੋਧੀ ਤੱਤਾਂ ਦੀ ਕੋਈ ਪ੍ਰਤੀਕਿਰਿਆ ਨਾ ਹੋਣ ਨਾਲ ਇਸ ਧਮਾਕੇ ਨੂੰ ਲੈ ਕੇ ਕਈ ਸਵਾਲ ਉੱਠੇ ਹਨ।


Manoj

Content Editor

Related News