ਈਰਾਨ ਨੇ ਦੁਬਈ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ

01/11/2020 1:13:08 AM

ਈਰਾਨ ਦੇ ਨਾਲ ਚੱਲ ਰਹੀ ਲੜਾਈ ਦਾ ਅਸਰ ਨਵੰਬਰ 'ਚ ਅਮਰੀਕੀ ਚੋਣਾਂ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਪਵੇਗਾ, ਇਹ ਕਹਿਣਾ ਹੈ ਯੂ. ਏ. ਈ. ਅਤੇ ਈਰਾਨ ਵਿਚ ਸਾਬਕਾ ਭਾਰਤੀ ਰਾਜਦੂਤ ਕੇ. ਸੀ. ਸਿੰਘ ਦਾ। ਉਨ੍ਹਾਂ ਕਿਹਾ ਕਿ ਇਹ ਜਲਦਬਾਜ਼ੀ ਹੋਵੇਗੀ ਕਿ ਈਰਾਨ ਦੇ ਸਰਵਉੱਚ ਨੇਤਾ ਦਾ ਗੁੱਸਾ ਅਤੇ ਵਤੀਰਾ ਕੀ ਕਹਿੰਦਾ ਹੈ। ਉਹ ਚੁੱਪ ਬੈਠ ਕੇ ਨਹੀਂ ਰਹਿ ਸਕਦੇ ਅਤੇ ਇਸ ਆਸ ਵਿਚ ਹਨ ਕਿ ਦੂਜੇ ਦੇਸ਼ ਇਸ 'ਤੇ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਹਨ। ਹਾਲਾਂਕਿ ਈਰਾਨ ਨੇ ਅਮਰੀਕਾ 'ਤੇ ਪਲਟਵਾਰ ਕੀਤਾ ਹੈ।
ਇਹ ਬੜੀ ਦਿਲਚਸਪ ਗੱਲ ਹੈ ਕਿ ਈਰਾਨ ਨੇ 3 ਅੱਡਿਆਂ ਨੂੰ ਹੀ ਚੁਣਿਆ। ਇਨ੍ਹਾਂ 'ਚੋਂ ਇਕ ਅਜਿਹਾ ਅੱਡਾ ਹੈ, ਜੋ ਅਲੱਗ-ਥਲੱਗ ਅਤੇ ਵੱਡਾ ਹੈ। ਇਸ ਦੇ ਨਾਲ-ਨਾਲ ਇਹ ਆਬਾਦੀ ਵਾਲੇ ਖੇਤਰ ਤੋਂ ਵੀ ਦੂਰ ਹੈ। ਇਥੇ ਜ਼ਿਆਦਾ ਅਮਰੀਕੀ ਵੀ ਨਹੀਂ ਹਨ। ਇਹ ਸਭ ਪਾਕਿਸਤਾਨ ਵਲੋਂ ਬਾਲਾਕੋਟ ਦੇ ਕਾਊਂਟਰ ਅਟੈਕ ਵਰਗਾ ਹੈ, ਜਿੱਥੇ ਉਨ੍ਹਾਂ ਨੇ ਬ੍ਰਿਗੇਡ ਹੈੱਡਕੁਆਰਟਰ 'ਤੇ ਹਮਲਾ ਕੀਤਾ ਪਰ ਅਸਲ ਵਿਚ ਬ੍ਰਿਗੇਡ ਹੈੱਡਕੁਆਰਟਰ ਹਿੱਟ ਨਹੀਂ ਹੋਇਆ, ਇਸ ਲਈ ਈਰਾਨੀ ਅਜਿਹੀਆਂ ਕਾਰਵਾਈਆਂ ਇਕ ਸੰਕੇਤ ਦੇ ਰੂਪ ਵਿਚ ਕਰ ਰਹੇ ਹਨ ਪਰ ਈਰਾਨ ਨੇ ਇਹ ਯਕੀਨੀ ਬਣਾਇਆ ਹੈ ਕਿ ਉਹ ਅਜਿਹੇ ਖੇਤਰ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ, ਜਿਥੇ ਅਮਰੀਕੀਆਂ ਦੀ ਗਿਣਤੀ ਜ਼ਿਆਦਾ ਹੈ। ਉਹ ਜਾਣਦਾ ਹੈ ਕਿ ਅਜਿਹਾ ਕਰਨ ਨਾਲ ਖੇਤਰ 'ਚ ਤਣਾਅ ਵਧ ਜਾਵੇਗਾ।
ਹਾਲਾਂਕਿ ਈਰਾਨ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਜੇਕਰ ਤੁਸੀਂ ਸਾਡੇ 'ਤੇ ਹਮਲਾ ਕਰੋਗੇ ਤਾਂ ਅਸੀਂ ਹਾਈਫਾ ਅਤੇ ਦੁਬਈ 'ਤੇ ਹਮਲਾ ਕਰਾਂਗੇ। ਜੰਗ ਦਾ ਇਕ ਨਵਾਂ ਪੱਧਰ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਦੁਬਈ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਨਹੀਂ ਕੀਤਾ। ਸਿੰਘ ਦਾ ਕਹਿਣਾ ਹੈ ਕਿ ਟਰੰਪ ਦਾ ਸ਼ੁਰੂਆਤੀ ਵਿਵਹਾਰ ਪਰਖ ਲਿਆ ਗਿਆ ਹੈ ਕਿਉਂਕਿ ਉਹ ਇਸ ਤਣਾਅ ਨੂੰ ਵਧਾਉਣਾ ਨਹੀਂ ਚਾਹੁੰਦੇ।

ਜਾਪਾਨ, ਚੀਨ ਅਤੇ ਰੂਸ ਸੰਜਮ ਰੱਖਣ ਦਾ ਸੁਝਾਅ ਦੇਣਗੇ
ਕੁਝ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਲਈ ਈਰਾਨ ਦੇ 52 ਟਾਰਗੈੱਟ ਹਨ। ਉਨ੍ਹਾਂ ਦੇ ਇਸ ਟਵੀਟ ਦਾ ਵਿੱਤੀ ਬਾਜ਼ਾਰ 'ਤੇ ਅਸਰ ਪੈਣ ਵਾਲਾ ਸੀ। ਉਥੇ ਹੀ ਭਾਰਤ ਅਤੇ ਯੂਰਪੀਅਨ ਯੂਨੀਅਨ ਨੂੰ ਲੈ ਕੇ ਸਾਬਕਾ ਰਾਜਦੂਤ ਦਾ ਕਹਿਣਾ ਹੈ ਕਿ ਭਾਰਤ ਦੀ ਭੂਮਿਕਾ ਸੀਮਤ ਹੈ। ਹਾਲਾਂਕਿ ਜਾਪਾਨ, ਰੂਸ ਅਤੇ ਚੀਨ ਵਰਗੇ ਪੀ-5 ਦੇਸ਼ ਨਿਊਯਾਰਕ ਵਿਚ ਇਸ 'ਤੇ ਚਰਚਾ ਕਰਨਗੇ। ਉਹ ਸੰਜਮ ਵਰਤਣ ਦਾ ਸੁਝਾਅ ਦੇਣਗੇ। ਉਹ ਕਹਿਣਗੇ ਕਿ ਤੁਸੀਂ ਉਹ ਕਰ ਦਿੱਤਾ, ਜੋ ਕਰਨਾ ਚਾਹੀਦਾ ਸੀ। ਈਰਾਨ ਬਦਲੇ ਵਿਚ ਸੱਟ ਨਹੀਂ ਮਾਰੇਗਾ ਕਿਉਂਕਿ ਪਾਲਾ ਅਮਰੀਕੀ ਖੇਮੇ ਵਿਚ ਹੈ।
ਉਥੇ ਹੀ ਅਮਰੀਕਾ ਵਿਚ ਡੈਮੋਕ੍ਰੇਟਸ ਇਸ ਸਾਰੇ ਘਟਨਾਚੱਕਰ ਦੀ ਆਲੋਚਨਾ ਕਰ ਰਹੇ ਹਨ। ਉਹ ਇਹ ਪੱਖ ਨਹੀਂ ਰੱਖ ਰਹੇ ਕਿ ਤੁਰੰਤ ਰੂਪ ਨਾਲ ਅਮਰੀਕੀ ਸੰਪਤੀ ਨੂੰ ਕਿਸੇ ਵੀ ਕਿਸਮ ਦਾ ਖਤਰਾ ਹੈ। ਦੂਜੇ ਪਾਸੇ ਟਰੰਪ ਦੇ ਵਿਰੁੱਧ ਮਹਾਦੋਸ਼ ਵੀ ਹੈ ਅਤੇ ਨਵੰਬਰ ਮਹੀਨੇ ਵਿਚ ਚੋਣਾਂ ਵੀ ਹੋਣੀਆਂ ਹਨ। ਜੇਕਰ ਟਰੰਪ ਚੋਣਾਂ ਨੂੰ ਦੇਖਦੇ ਹੋਏ ਇਹ ਤਣਾਅ ਵਧਾਉਣਾ ਚਾਹੁੰਦੇ ਹਨ ਤਾਂ ਇਸ ਦੇ ਲਈ ਅਜੇ ਸਮਾਂ ਹੈ। ਯਕੀਨੀ ਤੌਰ 'ਤੇ ਈਰਾਨੀ ਅਮਰੀਕੀ ਰਾਸ਼ਟਰਪਤੀ ਨੂੰ ਮਹਿੰਗੇ ਪੈ ਸਕਦੇ ਹਨ ਅਤੇ ਚੋਣਾਂ ਵਿਚ ਟਰੰਪ ਨੂੰ ਇਸ ਦਾ ਫਾਇਦਾ ਨਹੀਂ ਮਿਲੇਗਾ। ਇਸ ਲਈ ਮੌਜੂਦਾ ਸਮੇਂ ਵਿਚ ਮਹਾਦੋਸ਼ ਹੀ ਹੈ, ਜਿਸ ਵੱਲ ਅਸੀਂ ਦੇਖ ਸਕਦੇ ਹਾਂ ਅਤੇ ਇਸ 'ਤੇ ਕੁਝ ਵੀ ਵਾਪਰਨ ਵਾਲਾ ਨਹੀਂ। ਜੇਕਰ ਇਸ ਜੰਗ ਨੂੰ ਹੋਰ ਤਿੱਖਾ ਕਰ ਦਿੱਤਾ ਜਾਂਦਾ ਹੈ ਤਾਂ ਟਰੰਪ ਲਈ ਘਾਟੇ ਦਾ ਸੌਦਾ ਹੋ ਸਕਦਾ ਹੈ।
ਭਾਰਤ ਵਿਚ ਵੀ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਬਾਲਾਕੋਟ ਦੀ ਘਟਨਾ ਵਾਪਰੀ ਸੀ। ਹਾਲਾਂਕਿ ਜੇਕਰ ਤੁਹਾਡੇ ਕੋਲ 7 ਤੋਂ 8 ਮਹੀਨਿਆਂ ਦਾ ਸਮਾਂ ਹੈ ਤਾਂ ਅਜਿਹਾ ਕਿਸੇ ਕਿਸਮ ਦਾ ਤਣਾਅ ਵਿਚ ਵਾਧਾ ਟਰੰਪ ਦੇ ਵਿਰੁੱਧ ਕੰਮ ਕਰ ਸਕਦਾ ਹੈ ਕਿਉਂਕਿ ਸਿੰਘ ਦਾ ਕਹਿਣਾ ਹੈ ਕਿ ਜਿਥੋਂ ਤਕ ਅਮਰੀਕੀ ਜਨਤਾ ਦਾ ਸਵਾਲ ਹੈ, ਉਹ ਇਕ ਹੋਰ ਜੰਗ ਨਹੀਂ ਚਾਹੁੰਦੀ।

ਘਰ 'ਚ ਇਸਰਾਈਲ ਦੇ ਰਾਸ਼ਟਰਪਤੀ ਨੇਤਨਯਾਹੂ ਦਬਾਅ 'ਚ
ਉੱਚ ਕਮਾਂਡਰ ਕਾਸਿਮ ਸੁਲੇਮਾਨੀ ਮਾਰਿਆ ਜਾ ਚੁੱਕਾ ਹੈ। ਈਰਾਨ ਵਿਚ ਉਸ ਦੇ ਹੁਕਮਾਂ ਨੂੰ ਮੰਨਣ ਵਾਲੇ ਹੁਣ ਆਜ਼ਾਦਾਨਾ ਤੌਰ 'ਤੇ ਸੱਟ ਮਾਰ ਸਕਦੇ ਹਨ। ਹਿਜ਼ਬੁੱਲਾ ਵੀ ਇਸਰਾਈਲ ਵਿਰੁੱਧ ਆਜ਼ਾਦਾਨਾ ਤੌਰ 'ਤੇ ਕਾਰਵਾਈ ਕਰ ਸਕਦਾ ਹੈ। ਘਰ ਵਿਚ ਇਸਰਾਈਲ ਦੇ ਰਾਸ਼ਟਰਪਤੀ ਨੇਤਨਯਾਹੂ ਦਬਾਅ ਵਿਚ ਹਨ। ਉਹ ਤੀਜੀ ਚੋਣ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਉਹ ਕੋਈ ਵੀ ਤਣਾਅ ਸਹਿਣਾ ਨਹੀਂ ਚਾਹੁੰਦੇ। ਇਸ ਕਾਰਣ ਇਥੇ ਕਈ ਮੁਸ਼ਕਿਲਾਂ ਚੱਕਰ ਕੱਟ ਰਹੀਆਂ ਹਨ। ਕੇ. ਸੀ. ਸਿੰਘ ਦਾ ਇਸ ਸਾਰੇ ਘਟਨਾਚੱਕਰ 'ਤੇ ਭਾਰਤ ਦੇ ਰੁਖ਼ ਬਾਰੇ ਵਿਚਾਰ ਹੈ ਕਿ ਦੇਸ਼ ਨੂੰ ਸੰਜਮ ਦਿਖਾਉਣਾ ਹੋਵੇਗਾ। ਉਸ ਨੂੰ ਸਾਰੇ ਦੇਸ਼ਾਂ ਨਾਲ ਗੱਲ ਕਰਨੀ ਹੋਵੇਗੀ। ਭਾਰਤ ਤੋਂ ਇਲਾਵਾ ਜਾਪਾਨ, ਚੀਨ ਦਾ ਇਸ ਵਿਚ ਊਰਜਾ ਹਿੱਤ ਜਾਂ ਇਸ ਤਰ੍ਹਾਂ ਕਹੀਏ ਕਿ ਵਪਾਰਕ ਹਿੱਤ ਵੀ ਹੋ ਸਕਦਾ ਹੈ। ਭਾਰਤ ਨੂੰ ਆਪਣੇ 60 ਲੱਖ ਤੋਂ ਵੱਧ ਲੋਕਾਂ ਵੱਲ ਵੀ ਦੇਖਣਾ ਹੋਵੇਗਾ, ਜੋ ਖਾੜੀ ਵਿਚ ਰਹਿ ਰਹੇ ਹਨ, ਹਾਲਾਂਕਿ ਅਮਰੀਕਾ ਖਾੜੀ ਦੇ ਤੇਲ ਅਤੇ ਗੈਸ 'ਤੇ ਨਿਰਭਰ ਨਹੀਂ। ਜੇਕਰ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਇਸ ਦਾ ਲਾਭ ਅਮਰੀਕਾ ਨੂੰ ਹੋਵੇਗਾ ਕਿਉਂਕਿ ਉਹ ਤਾਂ ਤੇਲ ਦਾ ਇਕ ਵੱਡਾ ਬਰਾਮਦਕਾਰ ਹੈ। ਹੁਣ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਸਲ ਵਿਚ ਅਮਰੀਕਾ ਨੂੰ ਲਾਭ ਦੇ ਰਿਹਾ ਹੈ ਅਤੇ ਇਸ ਨਾਲ ਉਸ ਦਾ ਨੁਕਸਾਨ ਨਹੀਂ ਹੋ ਰਿਹਾ। ਇਸ ਲਈ ਇਹ ਅਮਰੀਕਾ ਲਈ ਦੱਬਣ ਵਾਲਾ ਕਾਰਕ ਨਹੀਂ ਹੋ ਸਕਦਾ।

ਯੂਰਪ ਖੇਤਰ 'ਚ ਸਥਿਰਤਾ ਚਾਹੁੰਦਾ ਹੈ
ਉਥੇ ਹੀ ਯੂਰਪ ਇਕ ਖਾਸ ਕਾਰਕ ਹੈ। ਉਹ ਈਰਾਨ ਦੇ ਨਾਲ ਪ੍ਰਮਾਣੂ ਸੰਧੀ ਨੂੰ ਖਤਮ ਹੁੰਦੇ ਨਹੀਂ ਦੇਖਣਾ ਚਾਹੁੰਦਾ। ਉਹ ਇਸ ਖੇਤਰ ਵਿਚ ਸਥਿਰਤਾ ਚਾਹੁੰਦਾ ਹੈ। ਯੂਰਪ ਦੀ ਆਵਾਜ਼ ਅਹਿਮ ਹੈ ਕਿਉਂਕਿ ਉਸ ਦੇ ਦੋ ਮੈਂਬਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਹਨ। ਰੂਸ ਸਥਿਤੀ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਹੈ। ਉਹ ਈਰਾਨ ਦਾ ਸਾਥ ਦੇ ਰਿਹਾ ਹੈ। ਓਧਰ ਸਾਬਕਾ ਰਾਜਦੂਤ ਕੇ. ਸੀ. ਸਿੰਘ ਇਹ ਵੀ ਸੋਚਦੇ ਹਨ ਕਿ ਅਮਰੀਕਾ ਜੇਕਰ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ ਤਾਂ ਈਰਾਨ ਹੋਰ ਜ਼ਿਆਦਾ ਮਿਜ਼ਾਈਲਾਂ ਨਹੀਂ ਦਾਗੇਗਾ ਕਿਉਂਕਿ ਉਹ ਆਪਣੇ ਘਰ ਵਿਚ ਲੋਕਾਂ ਨੂੰ ਸੰਕੇਤਕ ਤੌਰ 'ਤੇ ਦਿਲਾਸਾ ਦੇਣਾ ਚਾਹੁੰਦਾ ਹੈ। ਈਰਾਨ ਨੇ ਇਹ ਦਿਖਾ ਦਿੱਤਾ ਹੈ ਕਿ ਅਮਰੀਕਾ ਨੂੰ ਜਵਾਬ ਦੇਣ ਵਿਚ ਉਹ ਸਮਰੱਥ ਹੈ। ਜੇਕਰ ਅਮਰੀਕਾ ਨੇ ਕੋਈ ਹੋਰ ਕਾਰਵਾਈ ਨਾ ਕੀਤੀ ਜਾਂ ਫਿਰ ਕਿਸੇ ਦੂਜੇ ਦੇਸ਼ ਨੇ ਭੜਕਾਇਆ ਨਾ ਤਾਂ ਸਿੰਘ ਦਾ ਕਹਿਣਾ ਹੈ ਕਿ ਸਥਿਤੀ 'ਤੇ ਕੰਟਰੋਲ ਕੀਤਾ ਜਾ ਸਕੇਗਾ।

                                                                            —ਲਤਾ ਵੈਂਕਟੇਸ਼ਨ, ਸੋਨੀਆ ਸ਼ਿਨਾਏ


KamalJeet Singh

Content Editor

Related News