ਇਕ ਬਾਬੂ ਜੋ ''ਦਹਾੜਦਾ'' ਸੀ

11/18/2019 1:02:12 AM

ਜ਼ਿਆਦਾਤਰ ਲੋਕ ਟੀ. ਐੱਨ. ਸ਼ੇਸ਼ਨ ਨੂੰ ਇਕ ਅਜਿਹੇ ਵਿਅਕਤੀ ਦੇ ਤੌਰ 'ਤੇ ਯਾਦ ਕਰਦੇ ਹਨ, ਜੋ ਇਕ ਬੇਹੱਦ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਇਕ ਸ਼ਕਤੀਸ਼ਾਲੀ ਸੰਸਥਾ 'ਚ ਬਦਲ ਦਿੱਤਾ। ਉਨ੍ਹਾਂ ਦੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਇਕ ਅਜਿਹੀ ਸੰਸਥਾ ਬਣ ਗਿਆ, ਜਿਸ ਨੇ ਰਾਜ ਨੇਤਾਵਾਂ 'ਚ ਆਪਣਾ ਭੈਅ ਕਾਇਮ ਕੀਤਾ ਅਤੇ ਆਮ ਲੋਕਾਂ ਨੇ ਉਸ ਦੀ ਸ਼ਲਾਘਾ ਕੀਤੀ। ਹਾਲਾਂਕਿ ਕਈ ਵਾਰ ਉਨ੍ਹਾਂ ਦੇ ਅਤਿ-ਉਤਸ਼ਾਹ ਨੇ ਨੌਕਰਸ਼ਾਹੀ ਅਤੇ ਰਾਜ ਸ਼ਕਤੀ ਵਿਚਾਲੇ ਹੱਦ ਨੂੰ ਧੁੰਦਲਾ ਕਰ ਦਿੱਤਾ ਸੀ। ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਦੇ ਰੂਪ 'ਚ ਉਨ੍ਹਾਂ ਦੇ 6 ਸਾਲ ਦੇ ਕਾਰਜਕਾਲ (1990-96) ਨੇ ਆਮ ਆਦਮੀ ਦੀ ਜਨਤਕ ਕਲਪਨਾ 'ਚ ਉਨ੍ਹਾਂ ਨੂੰ ਭਾਰਤ ਦੇ ਲੋਕਤੰਤਰ ਦੇ 'ਰੱਖਿਅਕ' ਦੇ ਰੂਪ 'ਚ ਮਜ਼ਬੂਤੀ ਨਾਲ ਸਥਾਪਿਤ ਕੀਤਾ।

ਭ੍ਰਿਸ਼ਟ ਚੋਣ ਪ੍ਰਕਿਰਿਆ ਨੂੰ ਖਤਮ ਕੀਤਾ
ਆਖਿਰਕਾਰ ਉਹੀ ਸਨ, ਜਿਨ੍ਹਾਂ ਨੇ ਨੇਤਾਵਾਂ 'ਤੇ ਰੋਕ ਲਾਈ ਸੀ ਅਤੇ ਭਾਰਤ ਦੀ ਕਥਿਤ ਭ੍ਰਿਸ਼ਟ ਚੋਣ ਪ੍ਰਕਿਰਿਆ ਨੂੰ ਖਤਮ ਕਰਨ ਲਈ ਸਭ ਤੋਂ ਜ਼ਿਆਦਾ ਕੰਮ ਕੀਤਾ ਸੀ। ਉਨ੍ਹਾਂ ਨੇ ਅਜਿਹੇ ਹਰ ਨੇਤਾ ਵਿਰੁੱਧ ਸਖਤ ਕਾਰਵਾਈ ਕੀਤੀ, ਜਿਸ ਨੇ ਚੋਣ ਕਮਿਸ਼ਨ ਦੇ ਨਿਯਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਜਾਂ ਉਸਦੀਆਂ ਧੱਜੀਆਂ ਉਡਾਉਣ ਦਾ ਯਤਨ ਕੀਤਾ। ਉਨ੍ਹਾਂ ਨੇ ਸਿਸਟਮ ਨੂੰ ਸੁਧਾਰਨ ਲਈ ਆਪਣੀਆਂ ਹੱਦਾਂ ਤੋਂ ਪਰ੍ਹੇ ਜਾ ਕੇ ਵੀ ਕੰਮ ਕੀਤਾ।
ਹੈਰਾਨੀ ਦੀ ਗੱਲ ਨਹੀਂ ਹੈ, ਇਸ ਲਈ ਉਨ੍ਹਾਂ ਦੀ ਮੌਤ ਤੋਂ ਬਾਅਦ ਕਾਫੀ ਲੋਕਾਂ ਨੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ ਹੈ। ਕਾਫੀ ਲੋਕਾਂ ਨੇ ਮੁੱਖ ਚੋਣ ਕਮਿਸ਼ਨਰ ਦੇ ਰੂਪ 'ਚ ਉਨ੍ਹਾਂ ਦੇ ਦਿਨਾਂ ਨੂੰ ਯਾਦ ਕੀਤਾ। ਬਹੁਤ ਸਾਰੇ ਆਈ. ਏ. ਐੱਸ. ਇਸ ਲਈ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ ਕਿਉਂਕਿ ਉਹ ਇਕ ਆਈ. ਏ. ਐੱਸ. ਅਧਿਕਾਰੀ ਦੇ ਤੌਰ 'ਤੇ ਸ਼ਾਨਦਾਰ ਰਿਕਾਰਡ ਨਾਲ ਅੱਗੇ ਵਧੇ ਅਤੇ ਰਾਜੀਵ ਗਾਂਧੀ ਦੇ ਰਾਜ 'ਚ ਕੈਬਨਿਟ ਮੰਤਰੀ ਬਣਨ 'ਚ ਸਫਲ ਰਹੇ। ਉਸ ਤੋਂ ਬਾਅਦ ਕੇਂਦਰ 'ਚ ਸੀ. ਈ. ਸੀ. ਬਣਨ ਤੋਂ ਪਹਿਲਾਂ ਸ਼ੇਸ਼ਨ ਨੇ ਚੌਗਿਰਦਾ ਅਤੇ ਵਣ-ਸਕੱਤਰ, ਸਕੱਤਰ (ਸੁਰੱਖਿਆ), ਰੱਖਿਆ ਸਕੱਤਰ ਅਤੇ ਕੈਬਨਿਟ ਸਕੱਤਰ ਸਮੇਤ ਕਈ ਵੱਕਾਰੀ ਅਹੁਦਿਆਂ 'ਤੇ ਕੰਮ ਕੀਤਾ ਪਰ ਜਦੋਂ 1989 'ਚ ਰਾਜੀਵ ਗਾਂਧੀ ਨੇ ਸੱਤਾ ਗੁਆ ਦਿੱਤੀ ਤਾਂ ਸ਼ੇਸ਼ਨ ਨੂੰ ਕੈਬਨਿਟ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਯੋਜਨਾ ਕਮਿਸ਼ਨ 'ਚ ਮੈਂਬਰ ਬਣਾ ਕੇ ਐਡਜਸਟ ਕੀਤਾ ਗਿਆ।

ਚੌਗਿਰਦਾ ਸੁਧਾਰ 'ਚ ਯੋਗਦਾਨ
1985 ਤੋਂ 1988 ਤਕ ਚੌਗਿਰਦਾ ਮੰਤਰਾਲੇ 'ਚ ਸ਼ੇਸ਼ਨ ਦੇ ਕਾਰਜਕਾਲ ਦਾ ਵਿਸ਼ੇਸ਼ ਤੌਰ 'ਤੇ ਵਰਣਨ ਕੀਤਾ ਜਾਣਾ ਚਾਹੀਦਾ ਹੈ। ਅੱਜ ਜਦੋਂ ਚੌਗਿਰਦੇ ਦੀਆਂ ਚਿੰਤਾਵਾਂ ਜਨਤਕ ਚੇਤਨਾ ਅਤੇ ਨੀਤੀ ਨਿਰਧਾਰਨ ਲਈ ਪ੍ਰਮੁੱਖਤਾ 'ਤੇ ਹਨ, ਜਦਕਿ 90 ਦੇ ਦਹਾਕੇ 'ਚ ਸਰਕਾਰ ਦੇ ਕੁਝ ਲੋਕਾਂ ਨੇ ਇਸ ਨੂੰ ਕੋਈ ਮਹੱਤਵ ਨਹੀਂ ਦਿੱਤਾ। ਸ਼ੇਸ਼ਨ ਚੌਗਿਰਦਾ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਬਾਬੂਆਂ ਵਿਚਾਲੇ ਸ਼ਾਇਦ ਪਹਿਲੇ ਬਾਬੂ ਸਨ। ਇਥੋਂ ਤਕ ਕਿ ਹੋਰ ਸਾਰੇ ਆਰਥਿਕ ਸੁਧਾਰਾਂ ਬਾਰੇ ਉਤਸ਼ਾਹਿਤ ਸਨ, ਜੋ ਸ਼ੁਰੂ ਕੀਤੇ ਗਏ ਸਨ, ਜਦਕਿ ਉਹ ਚੌਗਿਰਦਾ ਸੁਧਾਰਾਂ ਲਈ ਜ਼ਿਆਦਾ ਉਤਸ਼ਾਹਿਤ ਸਨ। ਉਹ 'ਗ੍ਰੀਨ ਬਾਬੂ' ਸਨ, ਜਿਨ੍ਹਾਂ ਨੇ ਚੌਗਿਰਦੇ ਦੇ ਮੁੱਦਿਆਂ ਤਹਿਤ 'ਏ. ਕਿਊ. ਆਈ.', 'ਜਲਵਾਯੂ ਤਬਦੀਲੀ' ਅਤੇ 'ਜਲ ਸਾਂਭ-ਸੰਭਾਲ' ਵਰਗੇ ਸ਼ਬਦਾਂ ਨੂੰ ਬਹੁਤ ਪਹਿਲਾਂ ਸਮਝਿਆ ਸੀ।
ਅੱਜ ਜਦੋਂ ਦਿੱਲੀ ਅਤੇ ਦੇਸ਼ ਦੇ ਹੋਰ ਪ੍ਰਮੁੱਖ ਮਹਾਨਗਰ ਹਵਾ ਪ੍ਰਦੂਸ਼ਣ ਨਾਲ ਘਿਰ ਰਹੇ ਹਨ ਤਾਂ ਸਾਨੂੰ ਖੁਦ ਨੂੰ ਯਾਦ ਦਿਵਾਉਣਾ ਯਾਦ ਚਾਹੀਦਾ ਹੈ ਕਿ ਇਹ ਸ਼ੇਸ਼ਨ ਹੀ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ 2 ਸਟ੍ਰੋਕ ਇੰਜਣਾਂ ਤੋਂ ਉਤਸਰਜਨ ਘੱਟ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਸੀ। ਇਹ ਕੁਝ ਲੋਕਾਂ ਨੂੰ ਹੈਰਾਨ ਕਰ ਸਕਦਾ ਹੈ ਕਿ ਸ਼ੇਸ਼ਨ ਵੱਡੇ ਡੈਮਾਂ ਦਾ ਵਿਰੋਧ ਕਰਨ ਵਾਲਿਆਂ ਦੇ ਖੇਮੇ 'ਚ ਸਨ। ਹਾਲਾਂਕਿ ਉਹ ਸਰਕਾਰ ਨੂੰ ਇਸ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਨਹੀਂ ਵਧਾ ਸਕੇ ਪਰ ਟੀਹਰੀ ਡੈਮ ਨਰਮਦਾ ਅਤੇ ਸਰਦਾਰ ਸਰੋਵਰ ਡੈਮ ਪ੍ਰਤੀ ਉਨ੍ਹਾਂ ਦੇ ਵਿਰੋਧ ਦਾ ਵਧੇਰੇ ਜ਼ਿਕਰ ਮਿਲਦਾ ਹੈ।
ਇਹ ਉਦਾਹਰਣਾਂ ਸ਼ੇਸ਼ਨ ਨੂੰ ਇਕ ਸਮਰਪਿਤ ਬਾਬੂ ਦੇ ਰੂਪ ਵਿਚ ਸਥਾਪਿਤ ਕਰਦੀਆਂ ਹਨ, ਜੋ ਉਸ ਨੂੰ ਬਾਬੂ ਗਲਿਆਰਿਆਂ 'ਚ ਹੋਰਨਾਂ ਨਾਲੋਂ ਵੱਖ ਬਣਾਉਂਦੀਆਂ ਹਨ। ਬੇਸ਼ੱਕ ਇਸ ਵਿਸ਼ੇਸ਼ਤਾ ਨੇ ਉਨ੍ਹਾਂ ਨੂੰ ਸੱਤਾਵਾਦੀ ਕਰਾਰ ਦਿੱਤਾ ਅਤੇ ਇਸ ਨਾਲ ਨਜਿੱਠਣ 'ਚ ਮੁਸ਼ਕਿਲ ਹੋਈ। ਉਹ ਜਲਦੀ ਤੈਸ਼ ਵਿਚ ਆ ਜਾਂਦੇ ਸਨ ਪਰ ਇਹ ਉਨ੍ਹਾਂ ਦੀ ਇਕ ਅਜਿਹੀ ਬਦਨਾਮ ਵਿਸ਼ੇਸ਼ਤਾ ਬਣ ਗਈ, ਜਿਸ ਨੇ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਦੁਸ਼ਮਣ ਬਣਾ ਦਿੱਤਾ। ਉਨ੍ਹਾਂ ਨੂੰ ਲੈ ਕੇ ਨਰਮ ਪੱਖ ਰੱਖਣ ਵਾਲੇ ਵੀ ਉਨ੍ਹਾਂ ਦੇ ਵਿਰੋਧ 'ਚ ਆ ਗਏ।
ਫਿਰ ਵੀ ਇਹ ਉਨ੍ਹਾਂ ਦੀ ਸੱਤਾਵਾਦੀ ਸ਼ੈਲੀ ਅਤੇ ਸਹੀ ਤੇ ਗਲਤ ਬਾਰੇ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ, ਜਿਸ ਨੇ ਉਨ੍ਹਾਂ ਨੂੰ ਚੋਣ ਕਮਿਸ਼ਨ ਨੂੰ ਮੋੜਨ 'ਚ ਸਮਰੱਥ ਕੀਤਾ, ਫਿਰ ਨੌਕਰਸ਼ਾਹੀ ਦੇ ਪਿਛੋਕੜ ਨੂੰ ਅਸਲ ਵਿਚ ਆਜ਼ਾਦ ਅਤੇ ਗਤੀਸ਼ੀਲ ਸੰਸਥਾ ਮੰਨਿਆ। ਇਸ ਅਰਥ ਵਿਚ ਹਰੇਕ ਚੋਣ ਕਮਿਸ਼ਨਰ, ਜੋ ਉਦੋਂ ਤੋਂ ਲੈ ਕੇ ਹੁਣ ਤਕ ਕਾਇਮ ਹੈ, ਇਕ ਚੁਣੌਤੀ ਭਰੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ। ਨੌਕਰਸ਼ਾਹੀ, ਜੋ ਆਪਣੇ ਸਿਆਸੀ ਆਕਿਆਂ ਦੀ ਸੇਵਾ ਕਰਨ ਲਈ ਜਾਣੀ ਜਾਂਦੀ ਹੈ, ਉਸ 'ਚੋਂ ਆਏ ਸ਼ੇਸ਼ਨ ਦਹਾੜਨ ਵਾਲੇ ਬਾਬੂ ਸਨ।

                                                                                                           —ਦਿਲੀਪ ਚੇਰੀਅਨ


KamalJeet Singh

Content Editor

Related News