ਸਫ਼ੈਦ ਸਰ੍ਹੋਂ ਦਾ ਤੇਲ ਬਲੱਡ ਸ਼ੂਗਰ ਦਾ ਪੱਧਰ ਘਟਾਏਗਾ : ਅਧਿਐਨ

01/06/2021 5:11:36 PM

ਟੋਰਾਂਟੋਂ, (ਏਜੰਸੀਆਂ)- ਬਲੱਡ ਸ਼ੂਗਰ ਦੇ ਵੱਧਦੇ ਪੱਧਰ ਤੋਂ ਪ੍ਰੇਸ਼ਾਨ ਹੋ ? ਮਿੱਠੇ ਤੇ ਫਾਸਟਫੂਡ ਦੇ ਪਰਹੇਜ਼ ਤੋਂ ਲੈ ਕੇ ਯੋਗ-ਕਸਰਤ ਤੱਕ ਸਭ ਅਜ਼ਮਾ ਲਿਆ ਪਰ ਕੁਝ ਖਾਸ ਫਾਇਦਾ ਨਹੀਂ ਹੋ ਰਿਹਾ ? ਜੇਕਰ ਹਾਂ ਤਾਂ ਕੁਝ ਦਿਨ ਸਫ਼ੈਦ ਸਰ੍ਹੋਂ ਦੇ ਤੇਲ ਨੂੰ ਆਪਣੀ ਰੋਜ਼ ਦੀ ਡਾਈਟ ’ਚ ਸ਼ਾਮਲ ਕਰ ਕੇ ਵੇਖੋ। ਟੋਰਾਂਟੋ ਯੂਨਿਵਰਸਿਟੀ ਦੇ ਹਾਲੀਆ ਅਧਿਐਨ ’ਚ ਇਸ ਨੂੰ ਟਾਈਪ-2 ਡਾਇਬਟੀਜ਼ ਦੀ ਰੋਕਥਾਮ ’ਚ ਬਹੁਤ ਅਸਰਦਾਰ ਕਰਾਰ ਦਿੱਤਾ ਗਿਆ ਹੈ।

ਸੋਧਕਰਤਾ ਡੇਵਿਡ ਜੇਨਡਸ਼ਕਸ ਮੁਤਾਬਕ ਸਫ਼ੈਦ ਸਰ੍ਹੋਂ ਦੇ ਤੇਲ ’ਚ ਅਲਫਾ-ਲਿਨੋਲੇਨਿਕ ਐਸਿਡ ਵੱਡੀ ਮਾਤਰਾ ’ਚ ਪਾਇਆ ਜਾਂਦਾ ਹੈ । ਇਹ ਇਕ ਤਰ੍ਹਾਂ ਦਾ ਓਮੇਗਾ-3 ਫੈਟੀ ਐਸਿਡ ਹੈ, ਜੋ ਨਾ ਸਿਰਫ ਇੰਸੁਲਿਨ ਦੀ ਕਾਰਜ ਸਮਰੱਥਾ ਵਧਾਉਂਦਾ ਹੈ, ਸਗੋਂ ਗਲੂਕੋਜ਼ ਦੀ ਊਰਜਾ ’ਚ ਤਬਦੀਲ ਹੋਣ ਦੀ ਪ੍ਰਕਿਰਿਆ ਨੂੰ ਵੀ ਰਫ਼ਤਾਰ ਦਿੰਦਾ ਹੈ। ਲੋਅ-ਡੈਂਸਿਟੀ ਲਾਇਪੋਪ੍ਰੋਟੀਨ (ਐੱਲ. ਡੀ. ਐੱਲ.) ਯਾਨੀ ਬੈਡ ਕੋਲੈਸਟ੍ਰਾਲ ਦਾ ਪੱਧਰ ਘਟਾਉਣ ’ਚ ਵੀ ਇਸ ਦੀ ਅਹਿਮ ਭੂਮਿਕਾ ਪਾਈ ਗਈ ਹੈ।

ਜੇਨਡਸ਼ਕਸ ਦੀ ਮੰਨੀਏ ਤਾਂ ਚਿੱਟਾ ਸਰ੍ਹੋਂ ਦਾ ਗਲਾਇਸਿਮਿਕ ਇੰਡੈਕਸ (ਜੀ.ਆਈ.) ਵੀ ਕਾਫ਼ੀ ਘੱਟ ਹੁੰਦਾ ਹੈ। ਕਿਸੇ ਵੀ ਖਾਣ ਵਾਲੀ ਚੀਜ਼ ਦਾ ਜੀ. ਆਈ. ਇਸ ਗੱਲ ਦਾ ਸੂਚਕ ਹੁੰਦਾ ਹੈ ਕਿ ਉਸ ਦੇ ਸੇਵਨ ਨਾਲ ਬਲੱਡ ਸ਼ੂਗਰ ਦੇ ਪੱਧਰ ’ਚ ਕਿੰਨੀ ਤੇਜ਼ੀ ਨਾਲ ਉਛਾਲ ਆਉਂਦਾ ਹੈ। ਵ੍ਹਾਈਟ ਬਰੈੱਡ-ਆਲੂ ਨੂੰ ਉੱਚ ਜੀ .ਆਈ. ਵਾਲੀਆਂ ਵਸਤਾਂ ’ਚ ਸ਼ੁਮਾਰ ਕੀਤਾ ਜਾਂਦਾ ਹੈ।


Lalita Mam

Content Editor

Related News