ਵਿਗਿਆਨੀਆਂ ਨੇ ਭਾਰਤੀ ਮਾਨਸੂਨ ਦੀ ਭਵਿੱਖਬਾਣੀ ਲਈ ਨਵੀਂ ਪ੍ਰਣਾਲੀ ਕੀਤੀ ਵਿਕਸਤ

02/11/2021 12:15:18 PM

ਲੰਡਨ, (ਭਾਸ਼ਾ)-ਵਿਗਿਆਨੀਆਂ ਨੇ ਇਕ ਅਜਿਹੀ ਨਵੀਂ ਪ੍ਰਣਾਲੀ ਵਿਕਸਤ ਕੀਤੀ ਹੈ ਜਿਸ ਦੇ ਰਾਹੀਂ ਭਾਰਤ ’ਚ ਮਾਨਸੂਨ ਦੇ ਮੌਸਮ ਬਾਰੇ ਕਿਸਾਨਾਂ ਨੂੰ ਭਵਿੱਖਬਾਣੀ ਮੁਹੱਈਆ ਕਰਵਾਈ ਜਾ ਸਕਦੀ ਹੈ।

ਇਸ ਪ੍ਰਣਾਲੀ ਨਾਲ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ। ਇਨ੍ਹਾਂ ਵਿਗਿਆਨੀਆਂ ’ਚ ਭਾਰਤੀ ਮੂਲ ਦੇ ਵਿਗਿਆਨੀ ਵੀ ਸ਼ਾਮਲ ਹਨ। ਇਨ੍ਹਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤੀ ਮਾਨਸੂਨ ਦੇ ਸਮੇਂ ਦਾ ਅਨੁਮਾਨ ਲਗਾਉਣ ਲਈ ਇਕ ਪ੍ਰਣਾਲੀ ਵਿਕਸਤ ਕੀਤੀ ਗਈ ਹੈ। ਬ੍ਰਿਟੇਨ ’ਚ ਈ. ਸੀ. ਐੱਮ. ਡਬਲਯੂ. ਐੱਫ. ਦੇ ਖੋਜਕਾਰਾਂ ਨੇ ਆਪਣੇ ਲੰਬੇ ਸਮੇਂ ਦੀ ਵੈਸ਼ਵਿਕ ਮੌਸਮ ਭਵਿੱਖਬਾਣੀ ਪ੍ਰਣਾਲੀ ਦੀ ਵਰਤੋਂ ਇਹ ਅਨੁਮਾਨ ਲਗਾਉਣ ਲਈ ਕੀਤਾ ਹੈ ਕਿ ਗਰਮੀ ਦੇ ਮੌਸਮ ’ਚ ਮਾਨਸੂਨ ਕਦੋਂ ਸ਼ੁਰੂ ਹੋਵੇਗਾ ਅਤੇ ਕਿੰਨਾ ਮੀਂਹ ਪਵੇਗਾ।

 

ਜਰਨਲ ਕਲਾਈਮੇਟ ਡਾਇਨਾਮਿਕਸ ’ਚ ਪ੍ਰਕਾਸ਼ਿਤ ਅਧਿਐਨ ’ਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਪ੍ਰਣਾਲੀ ਰਾਹੀਂ ਭਾਰਤ ਦੇ ਪ੍ਮੁੱਖ ਖੇਤੀ ਖੇਤਰਾਂ ’ਚ ਮਾਨਸੂਨ ਦੇ ਸਮੇਂ ਲਈ ਇਕ ਮਹੀਨੇ ਪਹਿਲਾਂ ਸਟੀਕ ਭਵਿੱਖਬਾਣੀ ਮੁਹੱਈਆ ਕਰਵਾਈ ਗਈ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਇਹ ਜਾਣਕਾਰੀ ਪ੍ਰਦਾਨ ਕਰਨ ਨਾਲ ਉਨ੍ਹਾਂ ਨੂੰ ਭਾਰੀ ਮੀਂਹ ਅਤੇ ਸੋਕੇ ਦੀ ਸਥਿਤੀ ਲਈ ਤਿਆਰ ਕਰਨ ’ਚ ਮਦਦ ਮਿਲ ਸਕਦੀ ਹੈ। ਇਹ ਦੋਨੋਂ ਕਾਰਕ ਭਾਰਤ ’ਚ ਫ਼ਸਲਾਂ ਨੂੰ ਨਸ਼ਟ ਕਰਦੇ ਹਨ।

Lalita Mam

This news is Content Editor Lalita Mam