‘95 ਫ਼ੀਸਦੀ ਲੋਕ ਮਾਸਕ ਪਹਿਨਣ ਤਾਂ ਤਾਲਾਬੰਦੀ ਦੀ ਜ਼ਰੂਰਤ ਨਹੀਂ’

11/21/2020 5:13:04 PM

ਜਿਨੇਵਾ/ਨਿਊਯਾਰਕ,-ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਯੂਰਪ ਖੇਤਰ ਦੇ ਨਿਰਦੇਸ਼ਕ ਹੰਸ ਕਲੂਗ ਨੇ ਕਿਹਾ ਕਿ ਜੇਕਰ 95 ਫ਼ੀਸਦੀ ਲੋਕ ਸੁਰੱਖਿਅਤ ਮਾਸਕ ਪਹਿਨਦੇ ਹਨ ਤਾਂ ਦੇਸ਼ ਦੇ ਕਿਸੇ ਵੀ ਹਿੱਸੇ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਤਾਲਾਬੰਦੀ ਲਗਾਏ ਜਾਣ ਦੀ ਜ਼ਰੂਰਤ ਨਹੀਂ ਪਵੇਗੀ।

ਉਨ੍ਹਾਂ ਕਿਹਾ, ‘‘ਜੇਕਰ ਅਸੀਂ ਸਾਰੇ ਆਪਣੇ ਹਿੱਸੇ ਦਾ ਕੰਮ ਕਰੀਏ ਯਾਨੀ ਸੁਰੱਖਿਅਤ ਮਾਸਕ ਪਹਿਨੀਏ ਤਾਂ ਤਾਲਾਬੰਦੀ ਤੋਂ ਬਚਿਆ ਜਾ ਸਕਦਾ ਹੈ। ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਤਾਲਾਬੰਦੀ ਕੋਰੋਨਾ ਵਾਇਰਸ ਦੇ ਖਿਲਾਫ ਚੁੱਕਿਆ ਜਾਣ ਵਾਲਾ ਆਖਰੀ ਉਪਰਾਲਾ ਹੈ।’’

‘ਸੋਸ਼ਲ ਡਿਸਟੈਂਸਿੰਗ ਸਭ ਤੋਂ ਅਸਰਦਾਰ ਹਥਿਆਰ’

ਕੋਰੋਨਾ ਨਾਲ ਲੜਣ ਲਈ ਸੋਸ਼ਲ ਡਿਸਟੈਂਸਿੰਗ ਸਭ ਤੋਂ ਅਸਰਦਾਰ ਹਥਿਆਰ ਹੈ। ਇਹ ਦਾਅਵਾ ਖੋਜਕਰਤਾਵਾਂ ਨੇ ਪ੍ਰੋਸੀਡਿੰਗਸ ਆਫ ਦਿ ਨੈਸ਼ਨਲ ਕੈਡਮੀ ਆਫ ਸਾਇੰਸਿਜ਼ (ਪੀ. ਐੱਨ. ਏ. ਐੱਸ.) ਵਲੋਂ ਪ੍ਰਕਾਸ਼ਿਤ ਇਕ ਅਧਿਐਨ ’ਚ ਕੀਤਾ ਹੈ। ਅਧਿਐਨ ’ਚ ਸ਼ਾਮਿਲ ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਦਾ ਇਕ ‘ਸਰਲ’ ਮਾਡਲ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਵਰਤਮਾਨ ’ਚ ਇਲਾਜ ਸੀਮਿਤ ਹਨ ਅਤੇ ਇਸ ਬੀਮਾਰੀ ਦਾ ਅਜੇ ਟੀਕਾ ਨਹੀਂ ਬਣਿਆ ਹੈ, ਇਸ ਲਈ ਵਾਰ-ਵਾਰ ਹੱਥ ਧੋਣਾ ਅਤੇ ਮਾਸਕ ਪਹਿਨਣਾ ਨਹੀਂ ਛੱਡਣਾ ਚਾਹੀਦਾ ਹੈ।

Lalita Mam

This news is Content Editor Lalita Mam