ਨੱਕ ਅਤੇ ਮੂੰਹ ਦੀਆਂ ਝਿੱਲੀਆਂ ਦੀ ਰੋਗ ਰੋਕੂ ਸਮਰੱਥਾ ਕੋਵਿਡ-19 ਦਾ ਪ੍ਰਸਾਰ ਰੋਕਣ ’ਚ ਅਹਿਮ

12/01/2020 9:08:28 AM

ਨਵੀਂ ਦਿੱਲੀ, 30 ਨਵੰਬਰ (ਭਾਸ਼ਾ)–ਵਿਗਿਆਨੀਆਂ ਦਾ ਮੰਨਣਾ ਹੈ ਕਿ ਨੱਕ ਅਤੇ ਮੂੰਹ ਦੇ ਅੰਦਰ ਮੌਜੂਦ ਝਿੱਲੀਆਂ ਦੀ ਰੋਗ ਰੋਕੂ ਸਮਰੱਥਾ ਕੋਵਿਡ-19 ਦਾ ਪ੍ਰਸਾਰ ਰੋਕਣ ’ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਹਲਕੇ ਜਾਂ ਦਰਮਿਆਨੇ ਲੱਛਣ ਵਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਪੀੜਤਾਂ ’ਚ ਇਸ ਰੋਗ ਰੋਕੂ ਸਮਰੱਥਾ ਦੀ ਅਹਿਮਅਤ ਦੇ ਮੁਲਾਂਕਣ ਲਈ ਅਤੇ ਅਧਿਐਨ ਦੀ ਲੋੜ ’ਤੇ ਜ਼ੋਰ ਦਿੱਤਾ।

ਜਨਰਲ ਫਰੰਟੀਅਰ ਇਨ ਇਮਿਊਲਾਜ਼ੀ ’ਚ ਪ੍ਰਕਾਸ਼ਿਤ ਵਿਸ਼ਲੇਸ਼ਣ ’ਚ ਰੇਖਾਂਕਿਤ ਕੀਤਾ ਗਿਆ ਹੈ ਕਿ ਮੂੰਹ ਅਤੇ ਨੱਕ ਦੀਆਂ ਝਿੱਲੀਆਂ ਰੋਗ ਪ੍ਰਤੀਰੋਧਕ ਪ੍ਰਣਾਲੀ ਇਸ ਰੋਗ ਰੋਕੂ ਸਮਰੱਥਾ ਦਾ ਸਭ ਤੋਂ ਵੱਡਾ ਹਿੱਸਾ ਹੈ ਪਰ ਹੁਣ ਤੱਕ ਕੋਵਿਡ-19 ਨੂੰ ਲੈ ਕੇ ਕੀਤੇ ਗਏ ਅਧਿਐਨ ’ਚ ਇਸ ’ਤੇ ਵੱਧ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ ਹੈ। ਅਮਰੀਕਾ ਸਥਿਤ ਬੇਫੈਲੋ ਯੂਨੀਵਰਸਿਟੀ ’ਚ ਤਾਇਨਾਤ ਅਤੇ ਖੋਜ ਪੱਤਰ ਦੇ ਸਹਿਤ ਲੇਖਕ ਮਾਈਕਲ ਡਬਲਯੂ ਰਸ਼ੇਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਾਰਸ ਕੋਵ-2 ਵਾਇਰਸ ਨਾਲ ਸ਼ੁਰੂਆਤ ’ਚ ਮੁਕਾਬਲਾ ਕਰਨ ਵਾਲੀਆਂ ਇਨ੍ਹਾਂ ਝਿੱਲੀਆਂ ਨੂੰ ਨਜ਼ਰ ਅੰਦਾਜ਼ ਕਰਨਾ ਗੰਭੀਰ ਖਾਮੀ ਹੈ।

ਰਸ਼ੇਲ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪ੍ਰਣਾਲੀਗਤ ਇਮਿਊਨੋਗਲੋਬਿਊਲਿਨ ਜੀ ਐਂਟੀਬਾਡੀ ਸਭ ਤੋਂ ਵੱਧ ਪਾਈ ਜਾਣ ਵਾਲੀ ਐਂਟੀਬਾਡੀ ਅਹਿਮ ਹੈ, ਅਸੀਂ ਇਸ ਤੋਂ ਇਨਕਾਰ ਨਹੀਂ ਕਰਦੇ ਪਰ ਇਹ ਇਕੱਲੇ ਪ੍ਰਭਾਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ’ਚ ਕੋਵਿਡ-19 ’ਤੇ ਖੋਜ ਕਰਨ ਵਾਲਿਆਂ ਦਾ ਧਿਆਨ ਗੰਭੀਰ ਮਰੀਜ਼ਾਂ ’ਤੇ ਸੀ ਅਤੇ ਇਹ ਸਥਿਤੀ ਸਾਹ ਪ੍ਰਣਾਲੀ ਦੇ ਹੇਠਲੇ ਹਿੱਸੇ, ਖਾਸ ਤੌਰ ’ਤੇ ਫੇਫੜਿਆਂ ਤੱਕ ਵਾਇਰਸ ਦੇ ਪਹੁੰਚਣ ਨਾਲ ਹੁੰਦੀ ਹੈ।

ਵਿਗਿਆਨੀਆਂ ਨੇ ਕਿਹਾ ਕਿ ਫੇਫੜੇ ’ਚ ਕੋਸ਼ਕੀ ਰੋਗ ਰੋਕੂ ਪ੍ਰਤੀਕਿਰਿਆ ਇਨਫੈਕਸ਼ਨ ਨਾਲ ਲੜਨ ਦੀ ਥਾਂ ਖੋਜ ਵਧਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਰ ਸਾਹ ਪ੍ਰਣਾਲੀ ਦੇ ਉੱਪਰੀ ਹਿੱਸੇ, ਜਿਸ ’ਚ ਨੱਕ, ਟਾਨਸਿਲ ਆਦਿ ਆਉਂਦੇ ਹਨ, ਉਹ ਸ਼ੁਰੂਆਤੀ ਸਥਾਨ ’ਤੇ ਹੁੰਦੇ ਹਨ, ਜਿਨ੍ਹਾਂ ਦੇ ਸੰਪਰਕ ’ਚ ਵਾਇਰਸ ਆਉਂਦਾ ਅਤੇ ਉਨ੍ਹਾਂ ਦੀ ਰੋਗ ਰੋਕੂ ਪ੍ਰਤੀਕਿਰਿਆ ਵਿਸ਼ੇਸ਼ ਟੀਚੇ ਨਾਲ ਹੁੰਦੀ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਬਿਨਾਂ ਲੱਛਣ ਵਾਲੇ ਮਰੀਜਾਂ ਤੋਂ ਕੋਵਿਡ-19 ਦੇ ਵੱਧ ਪ੍ਰਸਾਰ ਕਾਰਣ ਝਿੱਲੀਆਂ ਦੀ ਰੋਗ ਰੋਕੂ ਸਮਰੱਥਾ ਅਹਿਮ ਹੈ।


Lalita Mam

Content Editor

Related News