ਪ੍ਰੋਸਟੇਟ ਕੈਂਸਰ ਤੋਂ ਬਚਾਅ ’ਚ ਮਦਦਗਾਰ ਨਹੀਂ ਹਰੀਆਂ ਸਬਜ਼ੀਆਂ

01/08/2021 3:51:09 PM

ਵਾਸ਼ਿੰਗਟਨ,  (ਇੰਟ.) - ਹਰੀਆਂ ਤੇ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਭੋਜਨ ਸ਼ੈਲੀ ’ਚ ਸ਼ਾਮਲ ਕਰਨ ਦੇ ਨਿਸ਼ਚਤ ਤੌਰ ’ਤੇ ਕਈ ਸਿਹਤ ਲਾਭ ਹੁੰਦੇ ਹਨ ਪਰ ਸਬਜ਼ੀਆਂ ਦਾ ਜ਼ਿਆਦਾ ਸੇਵਨ ਪ੍ਰੋਸਟੇਟ ਕੈਂਸਰ ਤੋਂ ਬਚਾਅ ’ਚ ਕਾਰਗਰ ਨਹੀਂ ਹੈ। ਇਕ ਨਵੇਂ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਜ਼ਿਆਦਾ ਹਰੀਆਂ ਸਬਜ਼ੀਆਂ ਖਾਣ ਨਾਲ ਨਾ ਤਾਂ ਕੈਂਸਰ ਦਾ ਇਲਾਜ ਹੋਵੇਗਾ ਤੇ ਨਾ ਹੀ ਇਸ ਨੂੰ ਰੋਕਣ ’ਚ ਸਹਾਇਤਾ ਮਿਲੇਗੀ।
'ਦਿ ਮੈਨਜ਼ ਈਟਿੰਗ ਐਂਡ ਲਿਵਿੰਗ (ਮੀਲ) ਅਧਿਐਨ ਜਰਨਲ ਆਫ਼ ਦਿ ਅਮੈਰੀਕਨ ਮੈਡੀਕਲ ਐਸੋਸੀਏਸ਼ਨ' ’ਚ ਪ੍ਰਕਾਸ਼ਿਤ ਹੋਇਆ ਹੈ। ਸੋਧਕਰਤਾਵਾਂ ਨੇ ਆਪਣੇ ਅਧਿਐਨ ’ਚ ਅਮਰੀਕਾ ’ਚ 50 ਤੋਂ 80 ਸਾਲ ਉਮਰ ਵਰਗ ਦੇ 478 ਪੁਰਸ਼ਾਂ ਨੂੰ ਸ਼ਾਮਲ ਕੀਤਾ।

ਤੰਦਰੁਸਤ ਜੀਵਨ ਸ਼ੈਲੀ ਲਈ ਜ਼ਰੂਰੀ-
ਫਲਾਂ ਤੇ ਸਬਜ਼ੀਆਂ ਨਾਲ ਭਰਪੂਰ ਤੰਦਰੁਸਤ ਖਾਣਾ ਖਾਣ ਤੇ ਜ਼ਿਆਦਾ ਕਸਰਤ ਕਰਨ ਨਾਲ ਕੈਂਸਰ ਦਾ ਇਲਾਜ ਨਹੀਂ ਹੋ ਸਕਦਾ ਹੈ, ਹਾਲਾਂਕਿ ਇਸ ਨਾਲ ਸਰੀਰ ਮਜ਼ਬੂਤ ਰਹਿ ਸਕਦਾ ਹੈ, ਜਿਸ ਨਾਲ ਰੋਗੀਆਂ ਨੂੰ ਕੈਂਸਰ ਦੇ ਇਲਾਜ ਨੂੰ ਸਹਿਣ ਕਰਨ ’ਚ ਮਦਦ ਮਿਲ ਸਕਦੀ ਹੈ। ਇਸ ਤਰ੍ਹਾਂ ਭਾਵੇਂ ਹੀ ਸਬਜ਼ੀਆਂ ਦਾ ਕੈਂਸਰ ਦੇ ਇਲਾਜ ਨਾਲ ਸਿੱਧਾ ਸਬੰਧ ਨਹੀਂ ਹੈ ਪਰ ਪੱਤੇਦਾਰ ਸਾਗ ਤੇ ਸਬਜ਼ੀਆਂ ਇਕ ਤੰਦੁਰੁਸਤ ਜੀਵਨ ਸ਼ੈਲੀ ਦੀ ਦਿਸ਼ਾ ’ਚ ਮਹੱਤਵਪੂਰਣ ਕਦਮ ਹੋਣਗੀਆਂ, ਜੋ ਲੰਬੇ ਸਮੇਂ ਤੱਕ ਲਾਭਦਾਇਕ ਸਾਬਤ ਹੋਣਗੀਆਂ। 

ਪਹਿਲਾਂ ਵਾਲੇ ਅਧਿਐਨਾਂ ਦੇ ਉਲਟ ਸੋਧਕਰਤਾ ਜੇਮਸ ਮਾਰਸ਼ਲ ਨੇ ਕਿਹਾ ਕਿ ਅੰਕੜੇ ਪਹਿਲਾਂ ਕੀਤੇ ਗਏ ਅਧਿਐਨਾਂ ’ਚ ਪੇਸ਼ ਦਾਅਵੇ ਦਾ ਸਮਰਥਨ ਕਰਨ ’ਚ ਅਸਫ਼ਲ ਰਹਿੰਦੇ ਹਨ। ਅਧਿਐਨ ਦੇ ਇਕ ਹੋਰ ਸੋਧਕਰਤਾ ਜੇ. ਕੇਲਾਗ ਪਾਰਸਨਸ ਅਨੁਸਾਰ ਸਾਡੇ ਅਧਿਐਨ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ ਮਹਾਨ ਵਿਗਿਆਨੀ ਤੇ ਜਨਤਕ ਰਾਇ ਨਾਲ ਪ੍ਰੋਸਟੇਟ ਕੈਂਸਰ ਦੀ ਗੁੰਝਲਤਾ ’ਚ ਬਦਲਾਅ ਨਹੀਂ ਹੋਵੇਗਾ।

ਹਾਲਾਂਕਿ ਸੋਧਕਰਤਾ ਇਸ ਅਧਿਐਨ ਦੇ ਮਾਧਿਅਮ ਨਾਲ ਪੁਸ਼ਟੀ ਕਰਦੇ ਹਨ ਕਿ ਖਾਣੇ ’ਚ ਬਦਲਾਅ ਨਾਲ ਸ਼ੂਗਰ ਜਾਂ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਦੀ ਸੰਭਾਵਨਾ ’ਚ ਸੁਧਾਰ ਹੋ ਸਕਦਾ ਹੈ ਪਰ ਪ੍ਰੋਸਟੇਟ ਕੈਂਸਰ ਦੇ ਇਲਾਜ ’ਚ ਫਾਇਦਾ ਨਹੀਂ ਹੋਇਆ।

Lalita Mam

This news is Content Editor Lalita Mam