ਕੋਵਿਡ-19 ਦਾ ਸਭ ਤੋਂ ਬੁਰਾ ਦੌਰ ਆਉਣਾ ਬਾਕੀ : ਡਬਲਯੂ. ਐੱਚ. ਓ.

07/09/2020 8:13:50 AM

ਜਿਨੇਵਾ, (ਯੂ. ਐੱਨ. ਆਈ.)– ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਭਰ ’ਚ ਕੋਵਿਡ-19 ਇਨਫੈਕਸ਼ਨ ਦਾ ਸਭ ਤੋਂ ਬੁਰਾ ਦੌਰ ਆਉਣਾ ਬਾਕੀ ਹੈ। ਡਬਲਯੂ. ਐੱਚ. ਓ. ਦੇ ਮੈਨੇਜਿੰਗ ਡਾਇਰੈਕਟਰ ਡਾ. ਤੇਦ੍ਰੋਸ ਗੇਬ੍ਰੀਯੇਸਸ ਨੇ ਕਿਹਾ ਕਿ ਇਨਫੈਕਸ਼ਨ ਦਾ ਪ੍ਰਕੋਪ ਤੇਜ਼ ਹੋ ਰਿਹਾ ਹੈ ਅਤੇ ਸਪੱਸ਼ਟ ਰੂਪ ਨਾਲ ਮਹਾਮਾਰੀ ਦੇ ਸਿਖਰ ’ਤੇ ਨਹੀਂ ਪਹੁੰਚੇ ਹਾਂ। ਕੌਮਾਂਤਰੀ ਪੱਧਰ ’ਤੇ ਮੌਤਾਂ ਦੀ ਗਿਣਤੀ ਘੱਟ ਹੁੰਦੀ ਦਿਖਾਈ ਦੇ ਰਹੀ ਹੈ ਪਰ ਅਸਲ ’ਚ ਕੁਝ ਹੀ ਦੇਸ਼ਾਂ ਨੇ ਮਰਨ ਵਾਲਿਆਂ ਦੀ ਗਿਣਤੀ ਘੱਟ ਕਰਨ ’ਚ ਅਹਿਮ ਤਰੱਕੀ ਕੀਤੀ ਹੈ, ਜਦੋਂ ਕਿ ਹੋਰ ਦੇਸ਼ਾਂ ’ਚ ਮੌਤਾਂ ਹਾਲੇ ਵੀ ਵੱਧ ਰਹੀਆਂ ਹਨ।

ਡਾ. ਤੇਦ੍ਰੋਸ ਨੇ ਮੰਗਲਵਾਰ ਨੂੰ ਡਬਲਯੂ. ਐੱਚ. ਓ. ਦੀ ਨਿਯਮਿਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਹਫਤੇ ਦੌਰਾਨ ਦੁਨੀਆ ਭਰ ’ਚ ਇਨਫੈਕਸ਼ਨ ਦੇ 400000 ਤੋਂ ਵੱਧ ਮਾਮਲੇ ਸਾਹਮਣੇ ਆਏ। ਵਿਸ਼ਵ ਭਰ ’ਚ ਹੁਣ ਤੱਕ ਕੋਰੋਨਾ ਨਾਲ 1.14 ਕਰੋੜ ਮਾਮਲੇ ਸਾਹਮਣੇ ਆਏ ਹਨ ਅਤੇ 5.35 ਲੱਖ ਤੋਂ ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਤੋਂ ਲੈ ਕੇ ਹੁਣ ਤੱਕ ਕਹਿੰਦੇ ਰਹੇ ਹਾਂ ਕਿ ਇਹ ਵਾਇਰਸ ਬਹੁਤ ਖਤਰਨਾਕ ਹੈ। ਅਸੀਂ ਇਨਫੈਕਸ਼ਨ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਇਸ ਨੂੰ ਕਈ ਵਾਰ ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ ਹੈ। ਇਸ ਦੇ ਦੋ ਖਤਰਨਾਕ ਸੰਯੋਜਨ ਹਨ, ਪਹਿਲਾਂ ਕਿ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਦੂਜਾ ਕਿ ਇਸ ਨਾਲ ਮੌਤ ਹੋ ਸਕਦੀ ਹੈ, ਇਸ ਲਈ ਅਸੀਂ ਚਿੰਤਤ ਸੀ ਅਤੇ ਦੁਨੀਆ ਨੂੰ ਲਗਾਤਾਰ ਚਿਤਾਵਨੀ ਦੇ ਰਹੇ ਸੀ।


Lalita Mam

Content Editor

Related News