ਕੋਰੋਨਾ ਵਾਇਰਸ ਇਕ ਮਹੀਨੇ ਤੱਕ ਰਹਿ ਸਕਦੈ ਫੋਨ ''ਤੇ ਜਿਊਂਦਾ : ਮਾਹਰ

10/13/2020 8:03:37 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਾਰੀ ਦੁਨੀਆ 'ਤੇ ਮਹਾਮਾਰੀ ਦਾ ਪ੍ਰਕੋਪ ਢਾਹੁਣ ਵਾਲੇ ਕੋਰੋਨਾ ਵਾਇਰਸ ਦੇ ਸੰਬੰਧ ਵਿਚ ਹੋਈ ਨਵੀਂ ਖੋਜ ਅਨੁਸਾਰ ਕੋਰੋਨਾ ਵਾਇਰਸ ਕਮਰੇ ਦੇ ਤਾਪਮਾਨ 'ਤੇ ਕਿਸੇ ਤਰ੍ਹਾਂ ਦੀ ਸਤਿਹ 'ਤੇ ਇਕ ਮਹੀਨੇ ਤੱਕ ਜੀਵਿਤ ਰਹਿ ਸਕਦਾ ਹੈ, ਜਿਸ ਵਿਚ ਬੈਂਕ ਨੋਟ ਅਤੇ ਮੋਬਾਇਲ ਫੋਨ ਵੀ ਸ਼ਾਮਿਲ 

ਆਸਟਰੇਲੀਆ ਦੀ ਰਾਸ਼ਟਰੀ ਵਿਗਿਆਨ ਏਜੰਸੀ (ਸੀ ਐਸ ਆਈ ਆਰ ਓ) ਨੇ ਕੋਵਿਡ -19 ਲਈ ਜ਼ਿੰਮੇਵਾਰ ਵਾਇਰਸ ਸੰਬੰਧੀ ਕੀਤੀ ਖੋਜ ਵਿੱਚ ਇਹ ਖੁਲਾਸਾ ਕੀਤਾ ਹੈ। ਵਿਗਿਆਨੀਆਂ ਨੇ ਵਾਇਰਸ ਨੂੰ ਵੱਖ-ਵੱਖ ਸਤ੍ਹਾ 'ਤੇ ਇੱਕ ਨਕਲੀ ਬਲਗਮ ਵਿਚ ਸੁਕਾਇਆ, ਜਿਸ ਵਿਚ ਪੀੜਤ ਮਰੀਜ਼ਾਂ ਦੇ ਨਮੂਨਿਆਂ ਦੇ ਵਾਂਗ ਗਾੜ੍ਹਾਪਣ ਸੀ। ਇਸ ਤੋਂ ਬਾਅਦ ਫਿਰ ਇਕ ਮਹੀਨੇ ਲਈ ਅਲੱਗ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਅਧਿਐਨ ਹਨੇਰੇ ਵਿਚ ਵੀ ਕੀਤਾ ਗਿਆ ਕਿਉਂਕਿ ਖੋਜ ਨੇ ਇਹ ਵੀ ਸਿੱਧ ਕੀਤਾ ਹੈ ਕਿ ਸਿੱਧੀ ਧੁੱਪ ਤੇਜ਼ੀ ਨਾਲ ਵਾਇਰਸ ਨੂੰ ਖਤਮ ਕਰ ਸਕਦੀ ਹੈ। 

Lalita Mam

This news is Content Editor Lalita Mam