ਪੁਰਾਤਨ ਬਾਂਦਰ ਦੀ ਖੋਪੜੀ ਤੋਂ ਪਤਾ ਲੱਗੇਗਾ ਕਿਵੇਂ ਹੋਇਆ ਮਨੁੱਖੀ ਦਿਮਾਗ ਦਾ ਵਿਕਾਸ

08/24/2019 7:51:52 AM

ਨਵੀਂ ਦਿੱਲੀ- ਦੋ ਕਰੋੜ ਸਾਲ ਪੁਰਾਣੀ ਬਾਂਦਰ ਦੀ ਖੋਪੜੀ ਨੇ ਮਨੁੱਖੀ ਦਿਮਾਗ ਦੇ ਵਿਕਾਸ ਬਾਰੇ ਨਵੀਂ ਰੌਸ਼ਨੀ ਪਾਈ ਹੈ। ਲੰਮੇ ਸਮੇਂ ਤੋਂ ਵਿਗਿਆਨੀਆਂ ਦੀ ਇਹ ਸਮਝ ਰਹੀ ਹੈ ਕਿ ਮਨੁੱਖਾਂ ਦੇ ਦਿਮਾਗ ਦਾ ਆਕਾਰ ਪੁਰਾਤਨ ਮਨੁੱਖ ਦੇ ਮੁਕਾਬਲੇ ਲਗਾਤਾਰ ਵਧਦਾ ਰਿਹਾ ਹੈ। ਸਭ ਤੋਂ ਪੁਰਾਣੀ ਅਤੇ ਮੁਕੰਮਲ ਖੋਪੜੀ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਹ ਵਾਧਾ ਵਾਰ-ਵਾਰ ਅਤੇ ਆਜ਼ਾਦਾਨਾ ਤੌਰ ’ਤੇ ਹੋਇਆ ਹੈ। ਇਹ ਖੋਪੜੀ ਦੱਖਣੀ ਅਮਰੀਕਾ ਦੇ ਦੇਸ਼ ਚਿੱਲੀ ਦੀਆਂ ਅੰਦੇਸ ਪਹਾੜੀਆਂ ਤੋਂ ਬਰਾਮਦ ਹੋਈ ਹੈ। ਕੁਦਰਤੀ ਇਤਿਹਾਸ ਦੇ ਅਮਰੀਕੀ ਅਜਾਇਬਘਰ ਦੇ ਖੋਜ ਵਿਗਿਆਨੀ ਹੀਜੁਨ ਨੀ ਨੇ ਕਿਹਾ ਹੈ ਕਿ ਮਨੁੱਖੀ ਦਿਮਾਗ਼ਾਂ ਦਾ ਆਕਾਰ ਖ਼ਾਸ ਤੌਰ ’ਤੇ ਵੱਡਾ ਸੀ ਪਰ ਸਾਨੂੰ ਇਸ ਗੱਲ ਦੀ ਬਹੁਤ ਘੱਟ ਜਾਣਕਾਰੀ ਹੈ ਕਿ ਪਿਛਲੇ ਕਿੰਨੇ ਅਰਸੇ ਤੋਂ ਇਹ ਵਿਕਾਸ ਦੀ ਪ੍ਰਕਿਰਿਆ ਚਲਦੀ ਆ ਰਹੀ ਹੈ।

 


Related News