ਤਪਾ ‘ਚ ਕਣਕ ਦੀ ਹੱਥੀ ਵਾਢੀ ਦਾ ਕੰਮ ਸ਼ੁਰੂ

04/02/2021 4:00:26 PM

ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਇਲਾਕੇ ’ਚ ਕਣਕ ਦੀ ਹੱਥੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ,ਪਰ ਫ਼ਿਰ ਵੀ ਕੁਝ ਪਿੰਡਾਂ ਦੇ ਖੇਤਾਂ ’ਚ ਕਣਕ ਪੱਕ ਕੇ ਤਿਆਰ ਖੜ੍ਹੀ ਹੈ। ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਹੱਥੀ ਵੱਢ ਰਹੇ ਕਿਸਾਨ ਗੋਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਨੇ 2 ਏਕੜ ਦੇ ਕਰੀਬ ਝੋਨੇ ਦੀ ਫਸਲ ਵੱਢ ਕੇ 3086 ਕਣਕ ਦੀ ਬੀਜ ਬੀਜਿਆ ਸੀ, ਜੋ ਬਿਲਕੁਲ ਪੱਕ ਕੇ ਤਿਆਰ ਚੋ ਚੁੱਕੀ ਹੈ।

ਉਹ ਆਪਣੀ ਇਸ ਕਣਕ ਨੂੰ ਹੱਥੀ ਇਸ ਲਈ ਵਢਾ ਰਹੇ ਹਨ ਕਿਉਂਕਿ ਪਸ਼ੂਆਂ ਲਈ ਤੂੜੀ ਬਣ ਜਾਵੇਗੀ। ਉਨ੍ਹਾਂ ਇਹ ਕਣਕ ਔਰਤ ਮਜ਼ਦੂਰਾਂ ਤੋਂ ਪੰਜ ਮਣ ਕਣਕ, ਚਾਹ ਪਾਣੀ ਤੋਂ ਇਲਾਵਾ 10 ਕਿਲੋ ਤੂੜੀ ਦੀ ਕਣਕ ਮਜਦੂਰੀ ਦਿੱਤੀ ਜਾ ਰਹੀ ਹੈ। ਤਿੰਨ ਮਜ਼ਦੂਰ ਔਰਤਾਂ ਇੱਕ ਏਕੜ ਕਣਕ ਦੀ ਵਾਢੀ 3-4 ਦਿਨਾਂ ‘ਚ ਕਰ ਦਿੰਦੀਆਂ ਹਨ। ਕਿਸਾਨ ਦਾ ਕਹਿਣਾ ਹੈ ਕਿ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ ਕਣਕ ਦੀ ਵਾਢੀ ਦਾ ਜੋਰ 5-7 ਦਿਨਾਂ ‘ਚ ਕੰਬਾਇਨਾਂ ਨਾਲ ਕਟਾਈ ਦਾ ਕੰਮ ਜੋਰ ਫੜ ਲੈਣ ਨਾਲ ਅਨਾਜ ਮੰਡੀਆਂ ’ਚ ਢੇਰ ਲੱਗਣ ਦੀ ਸੰਭਾਵਨਾ ਹੈ। ਓਧਰ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 10 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਮੰਡੀਆਂ ‘ਚ ਸਫਾਈ,ਪਾਣੀ,ਬਿਜਲੀ ਅਤੇ ਹੋਰ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਜਾਣਗੇ,ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁੱਕੀ ਕਣਕ ਹੀ ਵੱਢਣ ਕਿਉਂਕਿ ਸਰਕਾਰ ਵੱਲੋਂ 10 ਅਪ੍ਰੈਲ ਤੋਂ ਕਣਕ ਖਰੀਦਣ ਦਾ ਐਲਾਨ ਕੀਤਾ ਹੈ। ਉਹ ਮੰਡੀ ‘ਚ ਖਰੀਦ ਹੋਣ ਤੋਂ ਬਾਅਦ ਸੁੱਕੀ ਕਣਕ ਹੀ ਮੰਡੀ ‘ਚ ਲੈਕੇ ਆਉਣ।


Shyna

Content Editor

Related News