ਬਰਨਾਲਾ ਦੇ ਪਿੰਡ ਕੱਟੂ ਨੇ ਪਾਸ ਕੀਤਾ ਖ਼ਾਸ ਮਤਾ, ਨਸ਼ਾ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਨ ਦਾ ਕੀਤਾ ਐਲਾਨ

01/02/2023 4:19:40 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੀ ਪੰਚਾਇਤ ਨੇ ਇਕ ਮਤਾ ਪਾ ਕੇ ਪਿੰਡ ਵਿਚ ਨਸ਼ਾ ਵੇਚਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਨਗਰ ਪੰਚਾਇਤ ਤੇ ਕਿਸਾਨ ਯੂਨੀਅਨ, ਕਲੱਬਾਂ, ਰਾਜਨੀਤਕ ਪਾਰਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਾਰੇ ਪਿੰਡ ਵੱਲੋਂ ਮਿਲ ਕੇ ਸਰਬਸੰਮਤੀ ਨਾਲ ਮੀਟਿੰਗ ਕੀਤੀ, ਜਿਸ ’ਚ ਸਰਪੰਚ ਮਨਛਿੰਦਰ ਸਿੰਘ, ਸਮੂਹ ਮੈਂਬਰਾਨ ਅਤੇ ਹੋਰ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ- ਸੰਗਰੂਰ ਮੈਡੀਕਲ ਕਾਲਜ ਨੂੰ ਲੈ ਕੇ ਬਾਦਲ ਤੇ ਢੀਂਡਸਾ ਪਰਿਵਾਰ 'ਤੇ ਵਰ੍ਹੇ CM ਮਾਨ, ਲਾਏ ਵੱਡੇ ਇਲਜ਼ਾਮ

ਇਸ ਵਿਚ ਮਤਾ ਪਾਸ ਕਰ ਕੇ ਦੁਕਾਨਦਾਰਾਂ ਨੂੰ ਜ਼ਰਦਾ, ਬੀੜੀ, ਸਿਗਰਟ ਅਤੇ ਪਿੰਡ ’ਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ। ਜਿਸ ’ਚ ਕਿਹਾ ਗਿਆ ਕਿ ਦੁਕਾਨਦਾਰ ਜਾਂ ਹੋਰ ਵਿਅਕਤੀ ਨਸ਼ੇ ਨਹੀ ਵੇਚੇਗਾ ਜੇ ਕੋਈ ਪਾਏ ਗਏ ਮਤੇ ਦੀ ਉਲੰਘਣਾ ਕਰੇਗਾ ਤਾਂ ਉਹ ਬਣਦੀ ਸਜ਼ਾ ਅਤੇ ਜੁਰਮਾਨੇ ਦਾ ਹੱਕਦਾਰ ਹੋਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਸ਼ਾ ਵੇਚਣ ਵਾਲਿਆਂ ’ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਕਰਨ ਦਾ ਵੀ ਐਲਾਨ ਕੀਤਾ ਗਿਆ ਅਤੇ ਜੋ ਦੁਕਾਨਦਾਰ ਨਸ਼ਾ ਵੇਚੇਗਾ ਉਸਦੀ ਦੁਕਾਨ ਵੀ ਇਕ ਹਫ਼ਤੇ ਲਈ ਬੰਦ ਕੀਤੀ ਜਾਵੇਗੀ।

ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਉਣਾ ਚਾਹੀਦੈ ਇਸ ਤਰ੍ਹਾਂ ਅੱਗੇ

ਪਰਮਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡ ਕੱਟੂ ਦੀ ਪੰਚਾਇਤ ਨੇ ਮਤਾ ਪਾਸ ਕਰ ਕੇ ਪਿੰਡ ’ਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ’ਤੇ ਪਾਬੰਦੀ ਲਾਈ ਹੈ, ਉਸੇ ਤਰ੍ਹਾਂ ਨਾਲ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪਿੰਡ ਕੱਟੂ ਦੀ ਪੰਚਾਇਤ ਤੋਂ ਪ੍ਰੇਰਨਾ ਲੈ ਕੇ ਮਤਾ ਪਾਉਣਾ ਚਾਹੀਦਾ ਹੈ ਤਾਂ ਕਿ ਸਮਾਜ ’ਚੋਂ ਨਸ਼ੇ ਦਾ ਕੋਹੜ ਖਤਮ ਕੀਤਾ ਜਾਵੇ। ਜੇਕਰ ਪਿੰਡਾਂ ’ਚ ਨਸ਼ਾ ਵਿੱਕਣਾ ਬੰਦ ਹੋਵੇਗਾ ਤਾਂ ਚੰਗੇ ਸਮਾਜ ਦੀ ਸਿਰਜਣਾ ਹੋ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


Simran Bhutto

Content Editor

Related News