ਭਾਜਪਾ ਸੂਬੇ ’ਚ ਸਿੰਬਲ ਤੇ ਚੋਣ ਲੜਨ ਲਈ ਤਿਆਰ ਨਹੀਂ: ਵਿਜੇਇੰਦਰ ਸਿੰਗਲਾ

02/11/2021 4:05:44 PM

ਤਪਾ ਮੰਡੀ (ਸ਼ਾਮ,ਗਰਗ): ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਖੇਤੀ ਖ਼ਿਲਾਫ਼ ਲਿਆਂਦੇ ਤਿੰਨ ਕਾਨੂੰਨਾਂ ਖ਼ਿਲਾਫ਼ ਕਾਂਗਰਸ ਪਾਰਟੀ ਡੱਟ ਕੇ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕੈਬਨਿਟ ਦੇ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹ ਇੱਥੇ ਸਮਾਜਿਕ ਸਮਾਗਮ ’ਚ ਪਹੁੰਚੇ ਹੋਏ ਸਨ। ਇਥੇ ਪੁੱਜਣ ਤੇ ਮੰਡੀ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।  ਉਨ੍ਹਾਂ ਕਿਹਾ ਕਿ ਬੀਜੇਪੀ ਲੋਕ ਆਵਾਜ਼ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ ਜਿੱਥੇ ਕਿਸਾਨੀ ਮਜ਼ਦੂਰ ਆੜ੍ਹਤੀਆਂ ਸਮੇਤ ਟਰੱਕ ਅਪਰੇਟਰਾਂ ਖ਼ਿਲਾਫ਼ ਕਾਲੇ ਕਾਨੂੰਨ ਲਿਆ ਰਹੀ ਹੈ, ਉਥੇ ਹੀ ਸ਼ੈਲਰ ਮਾਲਕਾਂ ਅਤੇ ਐਫ.ਸੀ.ਆਈ ਏਜੰਸੀਆਂ ਖ਼ਿਲਾਫ਼ ਸੀ.ਬੀ.ਆਈ. ਦੇ ਛਾਪੇ ਮਾਰ ਕੇ ਆਮ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੀਜੇਪੀ ਦੀ ਇਸ ਤਰ੍ਹਾਂ ਵੀ ਆਪ ਉੱਤਰੀ ਨੇ ਪੰਜਾਬ ਅੰਦਰ ਅੱਜ ਉਸ ਦੀ ਅਜਿਹੀ ਹਾਲਤ ਬਣਾ ਦਿੱਤੀ ਹੈ ਕਿ ਲੋਕ ਉਸ ਦੇ ਸਿੰਬਲ ਤੋਂ ਚੋਣ ਲੜਨ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾਂ ਤੋਂ ਹੀ ਵਿਤਕਰਾ ਕਰਦੀ ਆਈ ਹੈ ਜਦਕਿ ਪੰਜਾਬ ਇੱਕ ਅਜਿਹੀ ਸਟੇਟ ਹੈ, ਜਿੱਥੇ ਪੰਜਾਬ ਵਾਸੀਆਂ ਵੱਲੋਂ ਦੇਸ਼ ਦੀ ਆਜ਼ਾਦੀ ਤੋਂ ਲੈਕੇ ਹੁਣ ਤੱਕ ਹੋਈਆਂ ਗੁਆਂਢੀ ਮੁਲਕਾਂ ਨਾਲ ਜੰਗਾਂ ਵਿਚ ਸਭ ਤੋਂ ਵੱਧ ਯੋਗਦਾਨ ਪਾਉਂਦਿਆਂ ਸ਼ਹੀਦੀਆਂ ਦਿੱਤੀਆਂ ਹਨ ਜਿਸ ਦਾ ਖਿਆਲ ਰੱਖਦਿਆਂ ਹੋਇਆ ਕੇਂਦਰ ਸਰਕਾਰ ਨੂੰ ਇਹ ਤਿੰਨੋਂ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਇਸ ਮੌਕੇ ਕਾਂਗਰਸੀ ਆਗੂ ਸੁਰਿੰਦਰ ਕੌਰ ਬਾਲੀਆ,ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ,ਵਾਈਸ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ,ਨਗਰ ਕੌਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਭੂਤ,ਅਨਿਲ ਕੁਮਾਰ ਭੂਤ,ਸੰਜੇ ਭੂਤ,ਮੇਘ ਰਾਜ ਭੂਤ,ਪਵਨ ਕੁਮਾਰ ਭੂਤ,ਸੰਜੀਵ ਕੁਮਾਰ ਟਾਂਡਾ,ਮੁਨੀਸ਼ ਮਿੱਤਲ,ਵਰਿੰਦਰ ਬਾਂਸਲ ਮੁਨੀਸ਼,ਅਸੋਕ ਕੁਮਾਰ ਭੂਤ,ਸੱਤ ਪਾਲ ਮੋੜ,ਜਵਾਹਰ ਲਾਲ ਬਾਂਸਲ,ਮਨੋਜ ਕੁਮਾਰ ਸਿੰਗਲਾ,ਕਪਿਲ ਗਰਗ,ਜੀਵਨ ਭੂਤ ਆਦਿ ਹਾਜ਼ਰ ਸਨ। 


Shyna

Content Editor

Related News