ਲਹਿਰਾਗਾਗਾ ਵਿਖੇ ਦੋ ਤੇਲ ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਕੁਝ ਹੀ ਸਮੇਂ ''ਚ ਸੜ ਕੇ ਸੁਆਹ ਹੋਏ ਟੈਂਕਰ

03/07/2023 5:33:29 PM

ਲਹਿਰਾਗਾਗਾ (ਦੀਪੂ) : ਪਿੰਡ ਖੇਤਲਾ ਨੇੜੇ ਸਰਦਾਰ ਢਾਬੇ 'ਤੇ ਖੜ੍ਹੇ 2 ਤੇਲ ਟੈਂਕਰਾਂ 'ਚ ਅੱਜ ਤੜਕਸਾਰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਦੋਵੇਂ ਤੇਲ ਟੈਂਕਰ ਕੁੱਝ ਹੀ ਸਮੇਂ ’ਚ ਹੀ ਸੜ ਕੇ ਸੁਆਹ ਹੋ ਗਏ। ਸੂਚਨਾ ਮਿਲਣ 'ਤੇ ਸੰਗਰੂਰ ਤੇ ਸੁਨਾਮ ਤੋਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ 'ਤੇ ਪਹੁੰਚੀਆਂ ’ਤੇ ਅੱਗ ’ਤੇ ਕਾਬੂ ਪਾਇਆ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

ਇਹ ਵੀ ਪੜ੍ਹੋ- ਹੋਲੇ ਮਹੱਲੇ ਦੌਰਾਨ ਅਨੰਦਪੁਰ ਸਾਹਿਬ ’ਚ ਵੱਡੀ ਵਾਰਦਾਤ, ਕੈਨੇਡਾ ਤੋਂ ਆਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਢਾਬੇ ਦੇ ਮਾਲਕ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਖੇਤਲਾ ਨੇੜੇ ਜੀਓ ਰਿਲਾਇੰਸ ਦਾ ਤੇਲ ਡਿਪੂ ਹੈ, ਜਿੱਥੇ ਤੇਲ ਟੈਂਕਰਾਂ ਤੋਂ ਤੇਲ ਦੀ ਸਪਲਾਈ ਕੀਤੀ ਜਾਂਦੀ ਹੈ। ਮੰਗਲਵਾਰ ਸਵੇਰੇ ਇਕ ਦਰਜਨ ਤੋਂ ਵੱਧ ਤੇਲ ਟੈਂਕਰ ਉਸ ਦੇ ਢਾਬੇ 'ਤੇ ਖੜ੍ਹੇ ਸਨ ਕਿ ਅਚਾਨਕ ਇਕ ਟੈਂਕਰ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ-  ਵਿਧਾਨ ਸਭਾ ਇਜਲਾਸ : ਮੂਸੇਵਾਲਾ ਕਤਲ ਕਾਂਡ ਦੀ CBI ਜਾਂਚ 'ਤੇ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ

ਅੱਗ ਨੂੰ ਹੋਰ ਟੈਂਕਰਾਂ ਤਕ ਪਹੁੰਚਣ ਤੋਂ ਰੋਕਣ ਲਈ ਬਾਕੀ ਡਰਾਈਵਰਾਂ ਨੇ ਤੁਰੰਤ ਆਪਣੇ ਟੈਂਕਰ ਉੱਥੋਂ ਹਟਾ ਲਏ ਤੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪਿੰਡ ਦੇ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਵਾ ਕੇ ਅੱਗ ਬੁਝਾਉਣ ਲਈ ਲੋਕਾਂ ਦੀ ਮਦਦ ਮੰਗੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਟੈਂਕਰ ਜਿੱਥੇ ਖੜ੍ਹੇ ਸਨ, ਉਸ ਦੇ ਨੇੜੇ ਹੀ ਬਿਜਲੀ ਦਾ ਖੰਭਾ ਲੱਗਾ ਹੋਇਆ ਸੀ, ਜਿਸ ਕਾਰਨ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto