ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ''ਤੇ ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਜਾਨੀ ਨੁਕਸਾਨ ਹੋਣ ਤੋਂ ਬਚਾ

10/28/2022 11:28:59 AM

ਧਨੌਲਾ (ਰਾਈਆਂ) : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 7 ’ਤੇ ਦੇਰ ਸ਼ਾਮ ਇਕ ਪਾਸੇ ਵੱਲ ਜਾ ਰਹੀਆਂ ਦੋ ਕਾਰਾਂ ਆਪਸ ’ਚ ਟਕਰਾਉਣ ਤੋਂ ਬਾਅਦ ਹਾਈਵੇ ਦੇ ਨਾਲ ਲੱਗਦੇ ਖਤਾਨਾਂ ’ਚ ਜਾ ਡਿੱਗੀਆਂ। ਜ਼ਖ਼ਮੀ ਕਾਰ ਸਵਾਰਾਂ ਨੂੰ ਰਾਹਗੀਰਾਂ ਨੇ ਬਾਹਰ ਕੱਢਿਆ , ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ , ਕੱਲ੍ਹ ਤੋਂ ਚਲੇਗੀ ਅੰਮ੍ਰਿਤਸਰ-ਕਟਿਹਾਰ ਤਿਉਹਾਰ ਸਪੈਸ਼ਲ ਟਰੇਨ

ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਸੀਨੀਅਰ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਗੰਗਾਨਗਰ ਨਾਲ ਸਬੰਧਤ ਦੋ ਵੱਖ -ਵੱਖ ਪਰਿਵਾਰਾਂ ਵੱਲੋਂ ਦੋ ਕਾਰਾਂ ਰਾਹੀਂ ਜਿਨ੍ਹਾਂ ’ਚ ਇਕ ਫੌਜੀ ਨੂੰ ਛੁੱਟੀ ਉਪਰੰਤ ਵਾਪਸ ਛੱਡਣ ਜਾ ਰਹੇ ਸਨ। ਉਸਦੇ ਨਾਲ ਹੀ ਦੂਸਰੀ ਗੱਡੀ ’ਚ ਸਵਾਰ ਚਿੱਤਰਕਾਰਾ ਯੂਨੀਵਰਸਿਟੀ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਛੱਡਣ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਿਉਂ ਹੀ ਦੋਵੇਂ ਗੱਡੀਆਂ ਧਨੌਲਾ ਦੇ ਪੁਲ ਕੋਲ ਪਹੁੰਚੀਆਂ ਤੇ ਅਚਾਨਕ ਇਕ ਦੂਜੇ ਨਾਲ ਟਕਰਾਅ ਕੇ ਖਤਾਨਾਂ ’ਚ ਜਾ ਡਿੱਗੀਆਂ। ਇਸ ਹਾਦਸੇ ’ਚ ਦੋਵੇਂ ਕਾਰਾਂ ਬੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਕਾਰ ਸਵਾਰ ਮਾਮੂਲੀ ਸੱਟਾਂ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto