ਟ੍ਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ

03/16/2020 5:15:50 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਟ੍ਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਜੈ ਕੁਮਾਰ ਵਾਸੀ ਭੋਤਨਾ ਰਾਤ 8:15 ਵਜੇ ਦੇ ਕਰੀਬ ਰਾਏਕੋਟ ਤੋਂ ਆਪਣੇ ਪਿੰਡ ਭੋਤਨਾ ਆ ਰਿਹਾ ਸੀ। ਜਦੋਂ ਉਹ ਰਾਏਸਰ ਅਤੇ ਭੋਤਨਾ ਵਿਚਕਾਰ ਪੁੱਜਾ ਤਾਂ ਉਸਦੇ ਮੋਟਰਸਾਈਕਲ ਦੀ ਟ੍ਰੈਕਟਰ ਟ੍ਰਾਲੀ ਨਾਲ ਟੱਕਰ ਹੋ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ।


Shyna

Content Editor

Related News