ਜਿੰਦਰੇ ਤੋੜਕੇ ਚੋਰਾਂ ਨੇ ਉਡਾਏ ਗਹਿਣੇ

10/17/2019 3:40:09 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਅਲਮਾਰੀਆਂ ਦੇ ਜਿੰਦਰੇ ਤੋੜਕੇ ਅਣਪਛਾਤੇ ਚੋਰ ਸੋਨੇ ਦੇ ਗਹਿਣੇ ਉਡਾਕੇ ਫਰਾਰ ਹੋ ਗਏ।ਥਾਣਾ ਸਿਟੀ 1 ਬਰਨਾਲਾ ਦੇ ਪੁਲਸ ਅਧਿਕਾਰੀ ਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਕੋਲ ਗੁਰਵਿੰਦਰ ਸਿੰਘ ਜੰਡੂ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਅਸੀਂ ਆਪਣੇ ਭਤੀਜੇ ਦੇ ਵਿਆਹ ਵਿਚ ਦਿੱਲੀ ਗਏ ਹੋਏ ਸੀ ਤਾਂ ਸਾਡੇ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਹਨ। ਜਦੋਂ ਅਸੀਂ ਘਰ ਆ ਕੇ ਵੇਖਿਆ ਤਾਂ ਅਲਮਾਰੀਆਂ ਦੇ ਜਿੰਦਰੇ ਟੁੱਟੇ ਪਏ ਸਨ ਅਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਗਾਇਬ ਸਨ। ਜਿਸਦੀ ਕੁੱਲ ਕੀਮਤ 11 ਲੱਖ ਰੁਪਏ ਦੇ ਕਰੀਬ ਸੀ। ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News