ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਕਮ ਦਾ ਭੁਗਤਾਨ ਕਰਨ ਲਈ ਸਿਮਰਨਜੀਤ ਮਾਨ ਨੇ ਸਰਕਾਰ ਤੋਂ ਕੀਤੀ ਇਹ ਮੰਗ

09/22/2022 1:34:26 PM

ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ, ਪ੍ਰਵੀਨ) : “ਜਦੋਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਈਆਂ ਸਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਲੰਮੇ ਸਮੇਂ ਤੋਂ ਗੰਨੇ ਦੇ ਬਕਾਏ ਲਈ ਸੰਘਰਸ਼ ਕਰ ਰਹੇ ਜ਼ਿਮੀਦਾਰਾਂ ਦਾ 14 ਕਰੋੜ ਰੁਪਏ ਦਾ ਭੁਗਤਾਨ ਕੀਤੇ ਜਾਣ ਦਾ ਵਾਅਦਾ ਕੀਤਾ ਸੀ। ਉਸ ਵੇਲੇ ਕਿਹਾ ਗਿਆ ਸੀ ਕਿ ਚੋਣ ਨਤੀਜਿਆਂ ਉਪਰੰਤ ਸਭ ਤੋਂ ਪਹਿਲਾਂ ਜ਼ਿਮੀਦਾਰਾਂ ਦੀਆਂ ਪਰੇਸ਼ਾਨੀਆਂ ਨੂੰ ਹੀ ਹੱਲ ਕੀਤਾ ਜਾਵੇਗਾ ਪਰ ਪਰ 8 ਕਰੋੜ ਦੀ ਰਕਮ ਦਾ ਬਕਾਇਆ ਭੁਗਤਾਨ ਕਰਨ ਤੋਂ ਅਜੇ ਵੀ ਬਾਕੀ ਹੈ ਅਤੇ ਜ਼ਿੰਮੀਦਾਰ ਸੰਘਰਸ਼ ਦੇ ਰਾਹ ਤੁਰੇ ਹੋਏ ਹਨ । ਜਦੋ ਜ਼ਿੰਮੀਦਾਰਾਂ ਨੂੰ ਆਪਣੀ ਮਿਹਨਤ ਦੀ ਫ਼ਸਲ ਦੀ ਕੀਮਤ ਦਾ ਬਕਾਇਆ ਹੀ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਦੀਆਂ ਫ਼ਸਲਾਂ ਦੀ ਐੱਮ.ਐੱਸ.ਪੀ. ਤੈਅ ਹੀ ਨਹੀਂ ਕੀਤੀ ਜਾ ਰਹੀ ਫਿਰ ਖੇਤੀ ਪ੍ਰਧਾਨ ਸੂਬੇ ਦੀ ਮਾਲੀ ਹਾਲਤ ਕਿਵੇਂ ਬਿਹਤਰ ਹੋ ਸਕਦੀ ਹੈ?”

ਇਹ ਵੀ ਪੜ੍ਹੋ- 12ਵੀਂ ਪਾਸ ਨੌਜਵਾਨ ਦਾ ਸੁਫ਼ਨਾ ਰਹਿ ਗਿਆ ਅਧੂਰਾ, ਘਰ ਦੇ ਹਾਲਾਤ ਤੋਂ ਅੱਕੇ ਨੇ ਚੁੱਕਿਆ ਵੱਡਾ ਕਦਮ

ਇਹ ਵਿਚਾਰ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤਾ। ਇਸ ਤੋਂ ਇਲਾਵਾ ਮਾਨ ਨੇ ਪੰਜਾਬ ਸਰਕਾਰ ਵੱਲੋਂ ਜ਼ਿੰਮੀਦਾਰਾਂ ਨਾਲ ਗੰਨੇ ਦੀ ਫ਼ਸਲ ਦੇ ਬਕਾਏ ਦਾ ਭੁਗਤਾਨ ਕਰਨ ਨੂੰ ਤਵਜ਼ੋ ਨਾ ਦੇਣ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ’ਤੇ ਡੂੰਘਾਂ ਦੁੱਖ ਤੇ ਅਫ਼ਸੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਜਿਸ ਦੌਰ 'ਚੋਂ ਕਿਸਾਨ ਇਸ ਵੇਲੇ ਗੁਜ਼ਰ ਰਹੇ ਹਨ, ਉਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੀ ਹੈ। ਜ਼ਿਕਰਯੋਗ ਹੈ ਕਿ ਭਗਵਾਨਪੁਰ ਸ਼ੂਗਰ ਮਿੱਲ ਧੂਰੀ ਦੀ ਮਿੱਲ ਅੱਗੇ ਵੱਡੀ ਗਿਣਤੀ ਵਿਚ ਬੈਠੇ ਸੰਘਰਸ਼ਕਾਰੀ ਦੇ ਅੰਦੋਲਨ ਨੂੰ ਸਹਿਯੋਗ ਕਰਦੇ ਸਿਮਰਨਜੀਤ ਮਾਨ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਪਹੁੰਚੇ ਸਨ।  ਜਿੱਥੇ ਉਨ੍ਹਾਂ ਨੇ ਧਰਨਕਾਰੀਆਂ ਦਾ ਪੂਰਨ ਨੂੰ ਸਮਰੱਥਨ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਜ਼ਿੰਮੀਦਾਰਾਂ ਦੀ ਫ਼ਸਲ ਦੇ ਭੁਗਤਾਨ ਕਰਨ ਲਈ ਕਿਹਾ ਹੈ।’ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਸੰਘਰਸ਼ ਪੂਰੇ ਪੰਜਾਬ ਸੂਬੇ ਪੱਧਰ ’ਤੇ ਨਾ ਫੈਲੇ, ਸਰਕਾਰ ਤੁਰੰਤ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਅਮਲ ਕਰ ਕੇ ਹਾਲਾਤ ਨੂੰ ਕਾਬੂ ਵਿਚ ਰੱਖੇਗੀ ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News