23 ਦੀ ਰੈਲੀ ਸਬੰਧੀ ਲੋਕਾਂ 'ਚ ਭਾਰੀ ਉਤਸ਼ਾਹ : ਢੀਂਡਸਾ ਸਮਰਥਕ

02/14/2020 4:42:58 PM

ਸ਼ੇਰਪੁਰ (ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਸਿਧਾਂਤਕ ਲੀਹਾਂ 'ਤੇ ਲਿਆਉਣ ਲਈ 23 ਫਰਵਰੀ ਨੂੰ ਆਨਾਜ ਮੰਡੀ ਸੰਗਰੂਰ ਵਿਖੇ ਢੀਂਡਸਾ ਦੇ ਹਮਾਇਤੀਆਂ ਵੱਲੋਂ ਰੱਖੀ ਰੈਲੀ ਦੀਆਂ ਤਿਆਰੀਆਂ ਲਈ ਆਗੂਆਂ ਨੇ ਅੱਜ ਬਲਾਕ ਸ਼ੇਰਪੁਰ ਦੇ ਦਰਜਨ ਤੋਂ ਵੱਧ ਪਿੰਡਾਂ 'ਚ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ।

ਇਸ ਉਪਰੰਤ ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੰਗਰੂਰ ਰੈਲੀ ਨੂੰ ਲੈ ਕੇ ਪਿੰਡਾਂ ਦੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਕਤ ਆਗੂਆਂ ਨੇ ਦੱਸਿਆ ਕਿ ਪਿੰਡਾਂ 'ਚ ਢੀਂਡਸਾ ਦੇ ਸਮਰਥਕ ਆਪ ਵੀ ਡੋਰ-ਟੂ-ਡੋਰ ਜਾ ਕੇ ਸੁਨੇਹੇ ਲਾ ਰਹੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਇਸ ਰੈਲੀ ਦੌਰਾਨ ਮੁੱਢ ਬੰਨ੍ਹਿਆ ਜਾ ਸਕੇ। ਆਗੂਆਂ ਨੇ ਕਿਹਾ ਕਿ ਇਕ ਪਰਿਵਾਰ ਦੀ ਤਾਨਾਸ਼ਾਹੀ ਕਰ ਕੇ ਪਾਰਟੀ ਨੂੰ ਪੰਜਾਬ 'ਚ ਹਾਰ ਦਾ ਮੂੰਹ ਦੇਖਣਾ ਪਿਆ। ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਵਾ ਕੇ ਸਾਫ-ਸੁਥਰੀ ਦਿੱਖ ਵਾਲੇ ਆਗੂਆਂ ਦੇ ਹੱਥ ਪਾਰਟੀ ਦੇ ਵਾਗਡੋਰ ਸੌਂਪੀ ਜਾਵੇ। ਇਨ੍ਹਾਂ ਆਗੂਆਂ ਵੱਲੋਂ ਸ਼ੇਰਪੁਰ, ਚਾਂਗਲੀ, ਕਾਤਰੋਂ, ਕਾਲਾਬੂਲਾ, ਮਾਹਮਦਪੁਰ, ਪੱਤੀ ਖਲੀਲ ਆਦਿ 'ਚ ਵੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।

cherry

This news is Content Editor cherry