ਐੱਸ.ਸੀ./ਐੱਸ.ਟੀ.ਕਮਿਸ਼ਨ ਦੇ ਦਰਬਾਰ ਪੁੱਜਾ ਦਲਿਤਾਂ ਨੂੰ ਅਪਸ਼ਬਦ ਬੋਲਣ ਦਾ ਮਾਮਲਾ

10/30/2020 12:39:41 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਸ਼ਹਿਰ ਦੇ ਇਕ ਪ੍ਰਾਪਰਟੀ ਡੀਲਰ ਵਲੋਂ ਦਲਿਤ ਭਾਈਚਾਰੇ ਖ਼ਿਲਾਫ਼ ਅਪਸ਼ਬਦ ਬੋਲਣ ਅਤੇ ਸੋਸ਼ਲ ਮੀਡੀਆ 'ਤੇ ਫੋਨ ਰਿਕਾਰਡਿੰਗ ਵਾਇਰਲ ਕਰਨ ਦਾ ਮਾਮਲਾ ਠੰਡਾ ਨਹੀਂ ਪੈ ਰਿਹਾ ਹੈ ਤੇ ਹੁਣ ਇਹ ਮਾਮਲਾ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਕਮਿਸ਼ਨ ਚੰਡੀਗੜ੍ਹ ਕੋਲ ਪਹੁੰਚ ਗਿਆ ਹੈ।

ਦਲਿਤ ਭਾਈਚਾਰੇ ਦੇ ਆਗੂ ਗੁਰਦੀਪ ਸਿੰਘ ਫੱਗੂਵਾਲਾ ਨੇ ਐੱਸ.ਸੀ./ਐੱਸ.ਟੀ. ਕਮਿਸ਼ਨ ਕੋਲ ਭੇਜੀ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਇਕ ਪ੍ਰਾਪਰਟੀ ਡੀਲਰ ਨੇ ਦਲਿਤ ਭਾਈਚਾਰੇ ਪ੍ਰਤੀ ਬਹੁਤ ਹੀ ਮਾੜੇ ਸ਼ਬਦ ਬੋਲ ਕੇ ਜਿੱਥੇ ਭਾਰਤੀ ਸੰਵਿਧਾਨ ਦੀ ਘੋਰ ਉਲੰਘਣਾ ਕੀਤੀ ਹੈ, ਉੱਥੇ ਹੀ ਭਾਈਚਾਰੇ ਨੂੰ ਸਮਾਜ 'ਚ ਨੀਵਾਂ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।

ਫੱਗੂਵਾਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਮਿਸ਼ਨ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਭਾਈਚਾਰੇ ਪ੍ਰਤੀ ਮਾੜੇ ਸ਼ਬਦ ਬੋਲਣ ਅਤੇ ਇਸਦੀ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਸਬੰਧੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਆਗੂ ਨੇ ਕਿਹਾ ਕਿ ਸਿਰਫ਼ ਮੁਆਫੀ ਮੰਗ ਲੈਣ 'ਤੇ ਹੀ ਅਜਿਹੇ ਗੰਭੀਰ ਅਤੇ ਸਮਾਜ ਨੂੰ ਨੀਚਾ ਦਿਖਾਉਣ ਵਾਲੇ ਮਾਮਲੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਭਵਿੱਖ 'ਚ ਕੋਈ ਵਿਅਕਤੀ ਇਸ ਤਰ੍ਹਾਂ ਕਿਸੇ ਜਾਤ-ਪਾਤ ਪ੍ਰਤੀ ਮਾੜੇ ਸ਼ਬਦ ਦੀ ਵਰਤੋਂ ਨਾ ਕਰ ਸਕੇ। ਇਸ ਲਈ ਮਾਮਲੇ 'ਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ।


Shyna

Content Editor

Related News