ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਾਪਣੀਆਂ ਮੰਗਾਂ ਨੂੰ ਲੈ ਕੇ ਛੇਵੇਂ ਦਿਨ ਜਾਰੀ ਰਹੀ ਭੁੱਖ ਹੜਤਾਲ

01/26/2021 3:32:41 PM

ਸੰਗਰੂਰ (ਬੇਦੀ/ਰਿਖੀ): ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ ਭੁੱਖ ਹੜਤਾਲ 21 ਜਨਵਰੀ ਤੋਂ ਛੇਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ।ਅੱਜ ਸੰਗਰੂਰ ਜ਼ਿਲ੍ਹੇ ਦੇ ਸੱਤ ਸਾਥੀ ਸਰਬਜੀਤ ਕੌਰ ਸੰਗਰੂਰ ਦੀ ਅਗਵਾਈ ਭੁੱਖ ਹੜਤਾਲ ਤੇ ਬੈਠੇ।ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਾਥੀ ਗੁਲਜ਼ਾਰ ਖਾਨ ਅਤੇ ਰਣਧੀਰ ਸਿੰਘ ਸੰਗਰੂਰ ਬੁਲਾਰਿਆਂ ਨੇ ਆਖਿਆ  ਕਿ ਸਿਹਤ ਕਾਮੇ ਸਰਕਾਰ ਦੇ ਵੱਲੋਂ ਅਣਦੇਖੇ ਕੀਤੇ ਜਾ ਰਹੇ ਹਨ ਅਤੇ ਪੈ ਰਹੀ ਜਾਨਲੇਵਾ ਸਰਦੀ ਵਿੱਚ ਵੀ ਦਿਨ ਰਾਤ ਡਾਇਰੈਕਟਰ ਦਫਤਰ ਅੱਗੇ ਆਪਣੇ ਹੱਕ ਲੈਣ ਲਈ ਡਟੇ ਹੋਏ ਹਨ ।ਕਿਉਂਕਿ ਸਰਕਾਰ ਆਏ ਦਿਨ ਸਿਹਤ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਇੱਕ ਪਾਸੇ ਸਿਹਤ ਕਾਮਿਆਂ ਨੂੰ ਕੋਰੋਨਾ ਯੋਧੇ ਪੁਕਾਰ ਰਹੀ ਹੈ ਤੇ ਦੂਜੇ ਪਾਸੇ ਨਿਗੁਣੀਆ ਤਨਖਾਹਾਂ ਤੇ ਕੰਮ ਲੈ ਕੇ ਇਨ੍ਹਾਂ ਕੋਰੋਨਾ ਯੋਧਿਆਂ ਦੀ ਆਰਥਿਕ ਲੁੱਟ ਕਰ ਰਹੀ ਹੈ।ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਜਦੋਂ ਤੱਕ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕਰਦੀ,ਨਵ-ਨਿਯੁਕਤ ਮਲਟੀਪਰਪਜ਼ ਕਾਮਿਆਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਨਹੀਂ ਕਰਦੀ,ਕੋਵਿਡ ਕਾਮਿਆਂ ਨੂੰ ਸ਼ਪੈਸ਼ਲ ਇੰਕਰੀਮੈਂਟ ਨਹੀਂ ਦਿੰਦੀ ਅਤੇ ਬਠਿੰਡਾ ਪੁਲਸ ਵੱਲੋਂ ਦਰਜ ਝੂਠੇ ਪੁਲਸ ਮੁਕੱਦਮੇ ਰੱਦ ਨਹੀਂ ਕੀਤੇ ਜਾਂਦੇ ਓਦੋਂ ਤੱਕ ਇਹ ਭੁੱਖ ਹੜਤਾਲ ਜਾਰੀ ਰਹੇਗੀ।ਅੱਜ ਦੀ ਭੁੱਖ ਹੜਤਾਲ ’ਚ ਸਰਬਜੀਤ ਕੌਰ ਸੁਨਾਮ, ਮੁਨਵਰ ਜਹਾਂ ਪੰਜਗਰਾਈਆਂ ,ਕਿਰਨਪਾਲ ਕੌਰ ਪੰਜਗਰਾਈਆਂ , ਨਵਦੀਪ  ਸਿੰਘ ਭਵਾਨੀਗੜ੍ਹ, ਚਮਕੌਰ ਸਿੰਘ ਸੰਦੌੜ, ਬਲਦੇਵ ਸਿੰਘ ਭਵਾਨੀਗੜ੍ਹ, ਸੱਤ ਸਾਥੀਆਂ ਨੇ ਭੁੱਖ ਹੜਤਾਲ ਕੀਤੀ।ਇਸ ਤੋਂ ਇਲਾਵਾ ਨੀਰਜ ਕੁਮਾਰ, ਇੰਦਰਜੀਤ ਸਿੰਘ, ਰਾਜੇਸ਼ ਕੁਮਾਰ, ਗੁਰਬੀਰ ਸਿੰਘ, ਗੁਰਵਿੰਦਰ ਸਿੰਘ, ਰਾਜੀਵ ਜਿੰਦਲ ਵਲੰਟੀਅਰਾਂ ਦੀ ਭੂਮਿਕਾ ਨਿਭਾਈ।27  ਜਨਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ  ਸੱਤ ਸਾਥੀ ਭੁੱਖ ਹੜਤਾਲ ਤੇ ਬੈਠਣਗੇ।

Shyna

This news is Content Editor Shyna