ਖੇਤੀਬਾਡ਼ੀ ਉਪ ਨਿਰੀਖਕ ਦਵਿੰਦਰ ਸਿੰਘ ਸਨਮਾਨਤ

Saturday, Dec 01, 2018 - 04:40 PM (IST)

ਖੇਤੀਬਾਡ਼ੀ ਉਪ ਨਿਰੀਖਕ ਦਵਿੰਦਰ ਸਿੰਘ ਸਨਮਾਨਤ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਵਲੋਂ ਸੀਨੀਅਰ ਨਾਰਥ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2018 ’ਚੋਂ ਚਾਂਦੀ ਦਾ ਤਮਗਾ ਜਿੱਤਣ ’ਤੇ ਖੇਤੀਬਾਡ਼ੀ ਉਪ ਨਿਰੀਖਕ ਦਵਿੰਦਰ ਸਿੰਘ ਨੂੰ ਸਨਮਾਨਤ ਕੀਤਾ ਗਿਆ। ਸ਼੍ਰੀ ਗੁਪਤਾ ਨੇ ਦੱਸਿਆ ਕਿ ਮਿਤੀ 23 ਤੋਂ 25 ਨਵੰਬਰ ਤੱਕ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਕਰਵਾਈ ਗਈ ਸੀਨੀਅਰ ਨਾਰਥ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2018 ਦੌਰਾਨ ਦਵਿੰਦਰ ਸਿੰਘ ਨੇ ਸੁਕੇਟ (squat) ’ਚ 290 ਕਿਲੋਗ੍ਰਾਮ ਬੈਂਚ ਪ੍ਰੈੱਸ 167.5 ਕਿਲੋਗ੍ਰਾਮ ਅਤੇ ਡੈੱਡ ਲਿਫਟ ’ਚ 252.5 ਕਿਲੋਗ੍ਰਾਮ ਲਾਈ। ਪਿੰਡ ਅਸਪਾਲ ਕਲਾਂ ਦੇ ਵਸਨੀਕ ਦਵਿੰਦਰ ਸਿੰਘ ਨੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਤੋਂ ਐੱਮ. ਐੱਸ. ਸੀ. ਕੀਤੀ ਹੈ। ਪਡ਼੍ਹਾਈ ਦੌਰਾਨ ਹੀ ਉਨ੍ਹਾਂ ਖੇਡਾਂ ’ਚ ਵੀ ਵੱਧ-ਚਡ਼੍ਹ ਕੇ ਭਾਗ ਲਿਆ।


Related News