ਖੇਡ ਦੌੜ ’ਚੋਂ ਚੰਗੀ ਪੁਜੀਸ਼ਨ ਹਾਸਲ ਕਰਨ ਵਾਲਿਅਾਂ ਦਾ ਸਨਮਾਨ
Sunday, Nov 18, 2018 - 02:12 PM (IST)

ਸੰਗਰੂਰ (ਲੱਕੀ)-ਅੱਜ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਤੇ ਨੰਨੇ ਫਰਿਸ਼ਤੇ ਸਕੂਲ ’ਚ ਸਲਾਨਾਂ ਖੇਡ ਸਮਾਰੋਹ ਕਰਵਾਇਆ ਗਿਆ। ਜਿਸ ’ਚ ਖੋ-ਖੋ, ਐਥਲੈਟਿਕਸ, ਰੁਮਾਲ ਛੂਹ, 200 ਮੀਟਰ ਰੇਸ਼ ਤੇ ਹੋਰ ਖੇਡਾਂ ਕਰਵਾਈਆਂ ਗਈਆ। ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਨੇ ਆ ਕੇ ਖੇਡਾਂ ਦੀ ਰੌਣਕ ਨੂੰ ਵਧਾਇਆ ਤੇ 200 ਮੀਟਰ ਰੇਸ਼ ’ਚੋਂ ਚੰਗੀ ਪੁਜੀਸ਼ਨ ਹਾਸਿਲ ਕਰਨ ਵਾਲੇ ਰਾਗਵ ਗਰਗ ਤੇ ਬੁਵੇਸ਼ ਗਰਗ ਤੋਂ ਇਲਾਵਾ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਕੂਲ ਸਟਾਫ ਦੇ ਐੱਮ.ਡੀ. ਮੈਡਮ ਨੈਨਸੀ ਤੇ ਰਜਿੰਦਰ ਕੁਮਾਰ (ਸੋਨੂੰ), ਸਕੱਤਰ ਗੁਲਜਾਰੀ ਲਾਲ ਵੱਲੋਂ ਵਿਸ਼ੇਸ਼ ਸਨਮਾਨਤ ਕੀਤਾ ਗਿਆ ਤੇ ਸਮੂਹ ਸਟਾਫ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ ਤੇ ਸੁਭਾਸ਼ ਚੰਦ ਬੌਸ ਹਾਉੁਸ ਦੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ।