ਪਰਾਲੀ ਦੀ ਸਾਂਭ-ਸੰਭਾਲ ’ਚ ਕਿਸਾਨ ਕਮਲਜੀਤ ਸਿੰਘ ਹੋਰਨਾਂ ਲਈ ਬਣ ਰਿਹੈ ਪ੍ਰੇਰਨਾਸਰੋਤ

Sunday, Nov 18, 2018 - 02:14 PM (IST)

ਪਰਾਲੀ ਦੀ ਸਾਂਭ-ਸੰਭਾਲ ’ਚ ਕਿਸਾਨ ਕਮਲਜੀਤ ਸਿੰਘ ਹੋਰਨਾਂ ਲਈ ਬਣ ਰਿਹੈ ਪ੍ਰੇਰਨਾਸਰੋਤ

ਸੰਗਰੂਰ (ਬੇਦੀ, ਹਰਜਿੰਦਰ)- ਕਮਲਜੀਤ ਸਿੰਘ ਪਿੰਡ ਹਥਨ ਦਾ ਇਕ ਅਗਾਂਹਵਧੂ ਕਿਸਾਨ ਹੈ, ਜੋ ਕਿ 40 ਏਕਡ਼ ਰਕਬੇ ’ਚ ਖੇਤੀ ਕਰਨ ਦੇ ਨਾਲ ਹੀ ਖੇਤੀ ਸਹਿਕਾਰੀ ਸੁਸਾਇਟੀ ਹਥਨ ਦਾ ਪ੍ਰਧਾਨ ਵੀ ਹੈ। ਇਸ ਕਿਸਾਨ ਨੇ ਪਿੰਡ ਹਥਨ ਤੋਂ ਇਲਾਵਾ 3 ਹੋਰ ਪਿੰਡਾਂ ਚੂੰਗਾਂ, ਬਮਾਲ ਅਤੇ ਕਲੇਰਾਂ ਦੇ 1265 ਕਿਸਾਨਾਂ ਨੂੰ ਸਿੱਧੀ ਬੀਜਾਈ ਕਰਨ ਵਾਸਤੇ ਅਤੇ ਪਰਾਲੀ ਦੀ ਸਾਂਭ-ਸੰਭਾਲ ਵਾਸਤੇੇ 25 ਲੱਖ ਰੁਪਏ ਦੀ ਮਸ਼ੀਨਰੀ ਖਰੀਦੀ ਹੈ। ਇਸ ਤੋਂ ਇਲਾਵਾ ਖੇਤੀ ਸਹਿਕਾਰੀ ਸੁਸਾਇਟੀ ਹਥਨ ਅਧੀਨ ਭਾਰਤ ਸਰਕਾਰ ਦੀ ਕਰਾਪ ਰੈਸੀਡਿਊ ਮੈਨੇਜਮੈਂਟ ਸਕੀਮ ’ਚੋਂ 80% ਸਬਸਿਡੀ ਤੇ ਦੋ ਟਰੈਕਟਰ, ਦੋ ਐਮ. ਪਲਾਓ, ਸੱਤ ਹੈਪੀਸੀਡਰ, ਤਿੰਨ ਰੋਟਾਵੇਟਰ, ਦੋ ਮਲਚਰ ਅਤੇ ਚਾਰ ਜ਼ੀਰੋ ਡਰਿੱਲ ਮਸ਼ੀਨਾਂ ਖਰੀਦੀਆਂ ਹਨ। ਕਿਸਾਨਾਂ ਨੂੰ ਆਪਣੀ ਮਸ਼ੀਨਰੀ ਨਾ ਖਰੀਦਣ ਲਈ ਪ੍ਰੇਰਿਤ ਕਰਨ ਵਾਲੇ ਕਮਲਜੀਤ ਸਿੰਘ ਦੱਸਦੇ ਹਨ ਕਿ ਸੋਸਾਇਟੀ ਦੀ ਖੇਤੀ ਮਸ਼ੀਨਰੀ ਕਿਸਾਨਾਂ ਨੂੰ ਕਿਰਾਏ ’ਤੇ ਸਸਤੀ ਪੈਂਦੀ ਹੈ ਅਤੇ ਖੇਤੀ ਖਰਚਿਆਂ ’ਚ ਵੀ ਕਮੀ ਆਉਂਦੀ ਹੈ। ®ਇਸ ਕਿਸਾਨ ਵੱਲੋਂ ਸਾਲ 2013-14 ’ਚ 10 ਏਕਡ਼ ’ਚ ਜ਼ੀਰੋ ਡਰਿੱਲ ਨਾਲ ਕਣਕ ਦੀ ਬੀਜਾਈ ਬਿਨਾਂ ਪਰਾਲੀ ਨੂੰ ਅੱਗ ਲਗਾਏ ਝੋਨੇ ਦੇ ਖਡ਼੍ਹੇ ਕਰਚਿਆਂ ’ਚ ਸ਼ੁਰੂ ਕੀਤੀ ਸੀ। ਜਿਸ ਨਾਲ ਉਸ ਦੇ ਖੇਤ ’ਚ ਪ੍ਰਤੀ ਏਕਡ਼ ਝਾਡ਼ ’ਚ ਅੌਸਤਨ 3-4 ਏਕਡ਼ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ। ਇਨ੍ਹਾਂ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਕਮਲਜੀਤ ਸਿੰਘ ਨੇ ਕਣਕ ਦੀ ਬੀਜਾਈ 40 ਏਕਡ਼ ਰਕਬੇ ’ਚ ਹੈਪੀਸੀਡਰ ਨਾਲ ਕੀਤੀ। ਜਿਸ ’ਚ ਉਸ ਨੇ ਉੱਨਤ ਕਣਕ ਦੇ ਬੀਜਾਂ ਦੀਆਂ ਕਿਸਮਾਂ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਸਭਾ ਵੱਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਵੀ ਵੰਡੇ ਗਏ।

ਉਨ੍ਹਾਂ ਦੱਸਿਆ ਕਿ ਹੈਪੀਸੀਡਰ ਨਾਲ ਕਣਕ ਦੀ ਬੀਜਾਈ ਕਰਨ ਵੇਲੇ ਉਸ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ’ਚ ਹੀ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਵਾਧਾ ਹੋਇਆ ਹੈ। ®ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਮਲਜੀਤ ਸਿੰਘ ਸਮੇਤ ਜ਼ਿਲੇ ਦੇ ਸੈਂਕਡ਼ੇ ਅਗਾਂਹਵਧੂ ਕਿਸਾਨਾਂ ਦੀ ਸਾਕਾਰਾਤਮਕ ਸੋਚ ਨੂੰ ਆਉਣ ਵਾਲੀਆਂ ਪੀਡ਼੍ਹੀਆਂ ਲਈ ਚੰਗਾ ਸੰਕੇਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਨਿੱਜੀ ਹੰਭਲਾ ਸਰਕਾਰ ਦੀ ਮੁਹਿੰਮ ਨੂੰ ਸਾਰਥਕ ਹੁੰਗਾਰਾ ਹੈ ਅਤੇ ਜਦੋਂ ਤੱਕ ਕਿਸਾਨ ਵਰਗ ਖੁਦ ਪਰਾਲੀ ਸਾਡ਼ਨ ਦੇ ਨੁਕਸਾਨਾਂ ਤੋਂਂ ਜਾਣੂ ਨਹੀਂ ਹੁੰਦੇ, ਉਦੋਂ ਤੱਕ ਪਰਾਲੀ ਨੂੰ ਸਾਡ਼ਨ ਦੇ ਮਾਡ਼ੇ ਨਤੀਜਿਆਂ ਤੋਂ ਹੋਰਨਾਂ ਕਿਸਾਨਾਂ ਨੂੰ ਜਾਣੂ ਨਹੀਂ ਕਰਵਾ ਸਕਦੇ। ®ਮੁੱਖ ਖੇਤੀਬਾਡ਼ੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾਡ਼ ਨੂੰ ਖੇਤਾਂ ’ਚ ਅੱਗ ਲਗਾਉਣ ਨਾਲ ਪਰਾਲੀ ਦੇ ਧੂੰੲੇਂ ਨਾਲ ਕਈ ਵਾਰ ਕੀਮਤੀ ਜਾਨਾਂ ਵੀ ਜਾਂਦੀਆਂ ਹਨ। ਹੈਪੀਸੀਡਰ ਨਾਲ ਜ਼ਮੀਨ ਦੀ ਬਣਤਰ ’ਚ ਸੁਧਾਰ ਕਰਕੇ ਚੰਗੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।


Related News