ਵਿਦਿਆਰਥੀਆਂ ਨੇ ਨਸ਼ੇ ਦੇ ਖਿਲਾਫ ਕੱਢੀ ਰੈਲੀ

11/15/2018 1:00:32 PM

ਸੰਗਰੂਰ ( ਰਾਕੇਸ਼)- ਅਕਾਲ ਅਕੈਡਮੀ ਬ੍ਰਾਚ ਭਦੌਡ਼ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਪ੍ਰੀਤੀ ਗਰੋਵਰ ਦੀ ਦੇਖਰੇਖ ਹੇਠ ਨਸ਼ਿਆਂ ਦੇ ਖਿਲਾਫ ਇਕ ਰੈਲੀ ਕੱਢੀ, ਇਸ ਰੈਲੀ ਨੂੰ ਥਾਣਾ ਭਦੌਡ਼ ਦੇ ਐੱਸ. ਐੱਚ. ਓ. ਗੋਰਵਵੰਸ਼ ਸਿੰਘ ਨੇ ਅਕਾਲ ਅੰਕੈਡਮੀ ਭਦੌਡ਼ ਤੋਂ ਰਵਾਨਾ ਕੀਤਾ। ਇਸ ਮੌਕੇ ਅਕਾਲ ਅੰਕੈਡਮੀ ਬ੍ਰਾਚ ਭਦੌਡ਼ ਦੇ ਵਿਦਿਆਰਥੀਆਂ ਵਲੋਂ ਪੂਰੇ ਸ਼ਹਿਰ ਅੰਦਰ ਨਸ਼ਿਆਂ ਦੇ ਖਿਲਾਫ ਰੈਲੀ ਕੱਢੀ ਗਈ। ਸਕੂਲ ਦੀ ਪ੍ਰਿੰਸੀਪਲ ਪ੍ਰੀਤੀ ਗਰੋਵਰ , ਅਕਾਲ ਅੰਕੈਡਮੀ ਭਦੋਡ਼ ਬ੍ਰਾਚ ਦੀ ਪ੍ਰਿੰਸੀਪਲ ਪ੍ਰੀਤੀ ਗਰੋਵਰ, ਵਾਈਸ ਪ੍ਰਿੰਸੀਪਲ ਰਣਜੀਤ ਸਿੰਘ, ਬਲਜਿੰਦਰ ਸਿੰਘ, ਰਤਨਦੀਪ ਸਿੰਘ ਧਾਲੀਵਾਲ, ਪਵਨ ਕੁਮਾਰ ਸੰਦੀਪ, ਹਰਪ੍ਰੀਤ ਸਿੰਘ, ਸੰਦੀਪ ਸ਼ਰਮਾ, ਹਰਮਨਦੀਪ ਕੌਰ, ਸੁਖਦੀਪ ਕੌਰ, ਮਨਜੀਤ ਕੌਰ, ਰਣਦੀਪ ਕੌਰ, ਰਮਨਦੀਪ ਸ਼ਰਮਾ, ਪ੍ਰਵੀਨ ਭਾਰਦਵਾਜ਼ ( ਸਾਰੇ ਅਧਿਆਪਕ) ਹਾਜ਼ਰ ਸਨ।