ਪੰਜਾਬ ਨੂੰ ਟਰੈਕ ’ਤੇ ਲਿਆਉਣ ਲਈ ਕਾਂਗਰਸ ਸਰਕਾਰ ਪ੍ਰਭਾਵਸ਼ਾਲੀ ਯਤਨ ਕਰ ਰਹੀ ਹੈ : ਸਿੰਗਲਾ

11/14/2018 4:40:33 PM

ਸੰਗਰੂਰ (ਮੰਗਲਾ)- ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪਿਛਲੇ ਸਮੇਂ ਤੋਂ ਕੈਪਟਨ ਸਰਕਾਰ ਨੇ ਪੰਜਾਬ ਨੂੰ ਫਿਰ ਤੋਂ ਟਰੈਕ ’ਤੇ ਲਿਆਉਣ ਲਈ ਬਡ਼ੀ ਸੰਜੀਦਗੀ ਨਾਲ ਆਪਣੇ ਚੋਣ ਵਾਅਦਿਆਂ ਅਨੁਸਾਰ ਕੰਮ ਕੀਤੇ ਹਨ। ਪੰਜਾਬ ’ਚ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ, ਉਦਯੋਗਿਕ ਅਤੇ ਆਈ. ਟੀ. ਖੇਤਰ ਦੇ ਵਿਕਾਸ ਲਈ ਉਨ੍ਹਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਗਈ, ਰੋਜ਼ਗਾਰ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤੇ ਜਾ ਰਹੇ ਹਨ, ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਹੈ। ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਸੰਗਰੂਰ ਚ ਕੇਂਦਰ ਹਸਪਤਾਲ ਦਾ ਉਦਘਾਟਨ ਹੋ ਚੁੱਕਾ ਹੈ, ਬਠਿੰਡਾ ’ਚ ਕੈਂਸਰ ਹਸਪਤਾਲ ਕੰਮ ਕਰ ਰਿਹਾ ਹੈ ਅਤੇ ਅੰਮ੍ਰਿਤਸਰ ਵਿਚ ਕੈਂਸਰ ਹਸਪਤਾਲ ਬਣਨ ਜਾ ਰਿਹਾ ਹੈ, ਮਹਾਤਮਾ ਗਾਂਧੀ ਸਰਬੱਤ ਵਿਕਾਸ ਸਕੀਮ ਦੇ ਤਹਿਤ ਬਜ਼ੁਰਗਾਂ ਨੂੰ ਲਾਭ ਮਿਲ ਰਿਹਾ ਹੈ, ਇਸ ਤੋਂ ਇਲਾਵਾ ਆਈ. ਟੀ. ਪਾਰਕ, ਆਈ. ਟੀ. ਕੰਪਨੀਆਂ ਦੀ ਪਹਿਲ ਬਣ ਰਿਹਾ ਹੈ। ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਸਰਕਾਰੀ ਧਨ ਸੰਗਤ ਦਰਸ਼ਨਾਂ ਲਈ ਨਹੀਂ ਹੈ, ਪੰਜਾਬ ਸਰਕਾਰ ’ਤੇ ਅਰਬਾਂ ਰੁਪਏ ਕਰਜ਼ ਹੈ ਪਰ ਸਰਕਾਰ ਨੇ ਆਪਣੇ ਖਰਚ ਘੱਟ ਕਰ ਕੇ ਅਤੇ ਉਦਯੋਗਾਂ ਨੂੰ ਪ੍ਰੋਤਸਾਹਿਤ ਕਰ ਕੇ ਆਮਦਨ ਦੇ ਸਾਧਨ ਵਧਾਏ ਹਨ ਤਾਂ ਕਿ ਪੰਜਾਬ ਨੂੰ ਭਾਰਤ ’ਚ ਫਿਰ ਤੋਂ ਉਚ ਦਰਜੇ ਦਾ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਗੈਂਗਸਟਰਾਂ ਨੂੰ ਖਤਮ ਕਰ ਕੇ ਪੰਜਾਬ ਦਾ ਮਾਹੌਲ ਚੰਗਾ ਬਣਾਇਆ ਹੈ। ਉਦਯੋਗਾਂ ਲਈ ਬਿਜਲੀ ਦੀਆਂ ਦਰਾਂ ਘੱਟ ਕੀਤੀਆਂ ਗਈਆਂ ਹਨ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ । ਸ਼੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ’ ਚ ਪੈਨਸ਼ਨ 250 ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 750 ਰੁਪਏ ਕੀਤੀ ਗਈ, ਅਤੇ ਬਜ਼ੁਰਗਾਂ ਨੂੰ ਆਪਣੀ ਸਕੀਮ ਦਾ ਫਾਇਦਾ ਮਿਲ ਸਕੇ ਉਸ ਦੇ ਕੈਂਪ ਲਗਾਏ ਗਏ। ਇਸ ਸਮੇਂ ਉਨ੍ਹਾਂ ਨਾਲ ਡੀ. ਸੀ. ਸੰਗਰੂਰ ਘਨਸ਼ਾਮ ਥੋਰੀ, ਕਾਂਗਰਸ ਦੇ ਜ਼ਿਲਾ ਪ੍ਰਧਾਨ ਰਜਿੰਦਰ ਸਿੰਘ ਰਾਜਾ, ਐੱਸ. ਡੀ. ਐੱਮ. ਸੁਨਾਮ ਮਨਜੀਤ ਕੌਰ, ਕਾਂਗਰਸ ਪਾਰਟੀ ਦੀ ਸਪੋਕਸਪਰਸਨ ਦਾਮਨ ਥਿੰਦ ਬਾਜਵਾ, ਸਕੱਤਰ ਹਰਮਨ ਦੇਵ ਬਾਜਵਾ, ਘਨਸ਼ਾਮ ਕਾਂਸਲ, ਮਨਪ੍ਰੀਤ ਬਾਂਸਲ, ਹਰਿੰਦਰ ਸਿੰਘ ਲਖਮੀਰਵਾਲਾ, ਮਲਕੀਤ ਥਿੰਦ ਆਦਿ ਹਾਜ਼ਰ ਸਨ।