ਜਰਨਲਿਸਟ ਯੂਨੀਅਨ ਮਾਲੇਰਕੋਟਲਾ ਦੀ ਚੋਣ

11/14/2018 4:43:12 PM

ਸੰਗਰੂਰ (ਜ਼ਹੂਰ/ਅਖਿਲੇਸ਼/ਵਰਿੰਦਰ)- ਸ਼ਹਿਰ ਦੇ ਤਿੰਨ ਕਲੱਬਾਂ ਦੇ ਅਹੁਦੇਦਾਰਾਂ ਅਤੇ ਪੱਤਰਕਾਰਾਂ ਦੀ ਹੋਈ ਮੀਟਿੰਗ ’ਚ ਇਕਜੁੱਟਤਾ ਬਣਾਏ ਰੱਖਣ ਦੇ ਮੰਤਵ ਨਾਲ ਆਪਣੇ-ਆਪਣੇ ਪ੍ਰੈੱਸ ਕਲੱਬਾਂ ਨੂੰ ਭੰਗ ਕਰ ਕੇ ਇਕ ਬੈਨਰ ਹੇਠ ਲਏ ਗਏ ਫੈਸਲੇ ਨੂੰ ਅਮਲੀਜਾਮਾ ਪਹਿਨਾਉਂਦਿਆਂ ਜਨਰਲਿਸਟ ਯੂਨੀਅਨ ਮਾਲੇਰਕੋਟਲਾ ਦੇ ਬੈਨਰ ਹੇਠ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਚੋਣ ਅਾਬਜ਼ਰਵਰ ਸੀਨੀਅਰ ਪੱਤਰਕਾਰ ਹੁਸ਼ਿਆਰ ਸਿੰਘ ਰਾਣੂ, ਅਸਗਰ ਪਰਿਹਾਰ, ਪਾਰਸ ਜੈਨ ਅਤੇ ਸੁੱਖਾ ਖੇਡ਼ੀਵਾਲ ਦੀ ਅਗਵਾਈ ਵਿਚ ਕਰਵਾਈ ਗਈ ਵੋਟਿੰਗ ਦੌਰਾਨ ਪ੍ਰਧਾਨਗੀ ਦੇ ਦਾਅਵੇਦਾਰੀ ਲਈ ਉਮੀਦਵਾਰ ਵਜੋਂ ਸ਼ਹਾਬੂਦੀਨ ਅਤੇ ਜ਼ਮੀਲ ਖੇਡ਼ੀ ਵਾਲਾ ਅਤੇ ਜਨਰਲ ਸਕੱਤਰ ਦੀ ਦਾਅਵੇਦਾਰੀ ਵਜੋਂ ਸੁਮੰਤ ਤਲਵਾਨੀ ਚੋਣ ਮੈਦਾਨ ਵਿਚ ਖਡ਼੍ਹੇ ਹੋਏ। ਪੱਤਰਕਾਰਾਂ ਵੱਲੋਂ ਕੀਤੀ ਗਈ ਵੋਟਿੰਗ ਦੌਰਾਨ ਸ਼ਹਾਬੂਦੀਨ ਪ੍ਰਧਾਨ ਚੁਣੇ ਗਏ ਅਤੇ ਜ਼ਮੀਲ ਖੇਡ਼ੀ ਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਸੁਮੰਤ ਤਲਵਾਨੀ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਾ ਹੋਣ ਕਾਰਨ ਸਮੂਹ ਪੱਤਰਕਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਜੇਤੂ ਕਰਾਰ ਦਿੰਦਿਆਂ ਜਨਰਲ ਸਕੱਤਰ ਚੁਣਿਆ ਗਿਆ ਅਤੇ ਬਾਕੀ ਬਾਡੀ ਚੁਣਨ ਦਾ ਅਖਤਿਆਰ ਵੀ ਨਵ-ਨਿਯੁਕਤ ਪ੍ਰਧਾਨ, ਸੀਨਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਦਿੱਤਾ ਗਿਆ। ਉਨ੍ਹਾਂ ਵੱਲੋਂ ਪੱਤਰਕਾਰ ਭਾਈਚਾਰੇ ਦੀ ਏਕਤਾ ਨੂੰ ਬਰਕਰਾਰ ਰੱਖਣ ਲਈ ਚੁਣੀ ਗਈ ਬਾਡੀ ’ਚ ਹੁਸ਼ਿਆਰ ਸਿੰਘ ਰਾਣੂ, ਅਸਗਰ ਪਰਿਹਾਰ, ਪਾਰਸ ਜੈਨ, ਮੁਨਸ਼ੀ ਫਾਰੂਕ ਨੂੰ ਯੂਨੀਅਨ ਦਾ ਸਰਪ੍ਰਸਤ, ਮੀਤ ਪ੍ਰਧਾਨ ਵਜੋਂ ਸ਼ੇਖ ਕਰਾਰ ਹੁਸੈਨ, ਸ਼ਰੀਫ ਜ਼ਮਾਲੀ, ਭੁਪੇਸ਼ ਜੈਨ ਅਤੇ ਇਸਮਾਇਲ ਏਸ਼ੀਆ ਤੋਂ ਇਲਾਵਾ ਹਨੀਫ ਥਿੰਦ, ਵਰਿੰਦਰ ਜੈਨ, ਸੁੱਖਾ ਖੇਡ਼ੀ ਵਾਲਾ ਅਤੇ ਅਬਦੁੱਲ ਗੱਫਾਰ ਨੂੰ ਜੁਆਇੰਟ ਸਕੱਤਰ ਅਤੇ ਲੰਮੇ ਸਮੇਂ ਖਜ਼ਾਨਚੀ ਦੀ ਭੂਮਿਕਾ ਨਿਭਾਉਂਦੇ ਆ ਰਹੇ 99 ਸਾਲੀ ਲੀਜ ਵਜੋ ਜਾਣੇ ਜਾਂਦੇ ਦਲਜਿੰਦਰ ਸਿੰਘ ਕਲਸੀ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਇਸ ਮੌਕੇ ਨਵੀਂ ਚੁਣੀ ਬਾਡੀ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਹਰ ਪੱਖੋਂ ਇਕਜੁੱਟਤਾ ਬਣਾਏ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਸੀਨੀਅਰ ਪੱਤਰਕਾਰ ਹੁਸ਼ਿਆਰ ਸਿੰਘ ਰਾਣੂ, ਅਸਗਰ ਪਰਿਹਾਰ, ਜ਼ਹੂਰ ਚੌਹਾਨ, ਪਾਰਸ ਜੈਨ, ਸ਼ਹਾਬੂਦੀਨ, ਜ਼ਮੀਲ ਖੇਡ਼ੀ ਵਾਲਾ, ਭੁਪੇਸ਼ ਜੈਨ, ਸਰਾਜਦੀਨ ਦਿਓਲ, ਮੁਨਸ਼ੀ ਫਾਰੂਕ, ਸੁੱਖਾ ਖੇਡ਼ੀ ਵਾਲਾ, ਦਲਜਿੰਦਰ ਸਿੰਘ ਕਲਸੀ ਅਾਦਿ ਹਾਜ਼ਰ ਸਨ।