ਇਨਸਾਫ ਨਾ ਮਿਲਣ ’ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ

11/14/2018 4:52:37 PM

ਸੰਗਰੂਰ (ਬਾਂਸਲ)-ਮਜ਼ਦੂਰ ਮੁਕਤੀ ਮੋਰਚਾ ਜ਼ਿਲਾ ਸੰਗਰੂਰ ਦੀ ਮੀਟਿੰਗ ਸਥਾਨਕ ਮਾਤਾ ਮੋਦੀ ਪਾਰਕ ’ਚ ਗੁਰਚਰਨ ਸਿੰਘ ਬੱਲਰਾ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਇਕ ਵਿਅਕਤੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਸ ਤੋਂ 3 ਲੱਖ ਰੁਪਏ ਦੀ ਠੱਗੀ ਮਾਰਨ ਖਿਲਾਫ ਅਤੇ ਪੀਡ਼ਤ ਵੱਲੋਂ ਇਨਸਾਫ ਲਈ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਜਿਸ ਨੂੰ ਲੈ ਕੇ 28 ਨਵੰਬਰ ਨੂੰ ਡੀ. ਐੱਸ. ਪੀ. ਦਫਤਰ ਅੱਗੇ ਵਿਸ਼ਾਲ ਰੂਪ ’ਚ ਧਰਨਾ ਦਿੱਤਾ ਜਾਵੇਗਾ ਅਤੇ ਅਰਥੀਆਂ ਸਾਡ਼ੀਆਂ ਜਾਣਗੀਆਂ। ਇਸ ਮੌਕੇ ਅਮਰ ਸਿੰਘ ਰੇਤਗਡ਼੍ਹ, ਗੁਰਬਖਸ਼ ਸਿੰਘ, ਸਿਮਰਨਜੀਤ ਸਿੰਘ, ਮਿੱਠੂ ਸਿੰਘ ਆਦਿ ਮੌਜੂਦ ਸਨ।