ਵਿਦਿਆਰਥੀਆਂ ਨੇ ਲਾਇਅਾ ਇਕ ਰੋਜ਼ਾ ਵਿੱਦਿਅਕ ਟੂਰ

11/13/2018 4:50:43 PM

ਸੰਗਰੂਰ (ਜ਼ਹੂਰ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ, ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ ਲਿਜਾਇਆ ਗਿਆ। ਸਕੂਲ ਮੁੱਖੀ ਸਤਵਿੰਦਰ ਕੌਰ ਨੇ ਦੱਸਿਆ ਕਿ ਉਕਤ ਵਿੱਦਿਅਕ ਟੂਰ ’ਚ 67 ਲਡ਼ਕੇ ਅਤੇ 63 ਲਡ਼ਕੀਆਂ ਸਮੇਤ ਕੁੱਲ 130 ਵਿਦਿਆਰਥੀਆ ਨੂੰ ਲਿਜਾਇਆ ਗਿਆ। ਵਿਜੈਕਰਨ ਸਿੰਘ ਤੇ ਮਾਸੂਮ ਨੂੰ ਲਡ਼ਕਿਆਂ ਦੇ ਅਤੇ ਰੂਬੀਨਾ ਖਾਨਮ, ਸੁਮੰਨਾ ਮਿੱਤਲ ਨੂੰ ਲਡ਼ਕੀਆਂ ਦੇ ਟੂਰ ਇੰਚਾਰਜ਼ ਬਣਾਇਆ ਗਿਆ। ਟੂਰ ਵਿਚ ਵਿਦਿਆਰਥੀਆਂ ਨੇ ਸਾਇੰਸ ਸਿਟੀ ਕਪੂਰਥਲਾ ਵਿਚ ਸਥਿਤ ਸਾਇੰਸ ਮਿਊਜੀਅਮ, ਸਪੇਸ ਮਿਊਜੀਅਮ, ਡੋਮ ਥਿਏਟਰ, ਕਲਾਈਮੇਟ ਬਦਲਾਅ ਥਿਏਟਰ, ਲੇਜ਼ਰ ਸ਼ੋਅ, ਥਰੀ ਡੀ ਸ਼ੋਅ, ਮੈਜਿਕ ਮਿਰਰ ਮਿਊਜੀਅਮ, ਡਾਇਨਾਸੋਰ ਗਾਰਡਨ, ਸਪੋਰਟਸ ਸਾਇੰਸ ਮਿਊਜੀਅਮ, ਸਾਊਂਡ ਇਫੈਕਟ ਮਾਡਲਜ਼, ਬੋਟਿੰਗ ਆਦਿ ਦਾ ਖੂਬ ਆਨੰਦ ਮਾਣਿਆ। ਇਸ ਤੋਂ ਬਾਅਦ ਟੂਰ ਕਰਤਾਰਪੁਰ ਵਿਖੇ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਗਿਆ। ਇਸ ਵਿਚ ਵਿਦਿਆਰਥੀਆਂ ਨੇ ਭਾਰਤ ਦੀ ਆਜ਼ਾਦੀ ਦੀ ਲਡ਼੍ਹਾਈ ਨੂੰ ਦਰਸਾਉਂਦੇ ਵੱਖ-ਵੱਖ ਦੇਸ਼ ਭਗਤਾਂ ਦੇ ਬਹੁਤ ਹੀ ਪ੍ਰਭਾਵੀ ਬੁੱਤ ਵੇਖੇ। ਇਸ ਦੌਰਾਨ ਡੋਮ ਥਿਏਟਰ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਣ ਉੱਪਰ ਦਸਤਾਵੇਜ਼ੀ ਫਿਲਮ ਵੀ ਵਿਖਾਈ ਗਈ। ਇਸ ਟੂਰ ਪ੍ਰੋਗਰਾਮ ਵਿਚ ਸਾਇੰਸ ਅਧਿਆਪਕਾ ਸ਼ਮਾ ਪਰਵੀਨ , ਮੁਹੰਮਦ ਰਫੀਕ ਥਿੰਦ, ਸ਼ਕੂਰਾਂ ਬੇਗਮ, ਕੌਸਰ ਪਰਵੀਨ, ਸੋਨੀਕਾ ਮਿੱਤਲ, ਸਨੇਹ ਲਤਾ ਵੀ ਵਿਦਿਆਰਥੀਆਂ ਦੇ ਨਾਲ ਗਏ।