ਓਪਨ ਬੈਡਮਿੰਟਨ ਟੂਰਨਾਮੈਂਟ ’ਚ ਮਾਲੇਰਕੋਟਲਾ ਦੇ ਖਿਡਾਰੀ ਛਾਏ

11/13/2018 4:51:10 PM

ਸੰਗਰੂਰ (ਜ਼ਹੂਰ)- ਓਪਨ ਪੰਜਾਬ ਬੈਡਮਿੰਟਨ ਜੂਨੀਅਰ ਟੂਰਨਾਮੈਂਟ ਅੰਡਰ 17 ਤੇ 19 ਸਾਲ ਲਡ਼ਕੇ/ਲਡ਼ਕੀਆਂ ਤੇ ਮਿਸਕ ਡਬਲਜ ਐੱਸ. ਏ. ਐੱਸ ਨਗਰ (ਮੋਹਾਲੀ) ਵਿਖੇ ਹੋਏ। ਉਕਤ ਟੂਰਨਾਮੈਂਟ ’ਚ ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਦੇ ਖਿਡਾਰੀ/ਖਿਡਾਰਨਾਂ ਨੇ ਜ਼ਿਲਾ ਸੰਗਰੂਰ ਵਲੋਂ ਭਾਗ ਲਿਆ ਤੇ ਬੀਰਇੰਦਰ ਸਿੰਘ ਬਡ਼ਿੰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ਲਡ਼ਕਿਆਂ ਵਿਚ ਅਗਰੀਮਾ ਰਿਸ਼ੀ ਤੇ ਵਿਪਸ਼ੀਤਾ ਜੋਸ਼ੀ ਨੇ ਅੰਡਰ 17 ਸਾਲ ਲਡ਼ਕੀਆਂ ਡਬਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਰਿਤਵਿਕ ਮੋਹੰਤੀ ਨੇ ਅੰਡਰ 19 ਸਾਲ ਲਡ਼ਕਿਆਂ ਵਿਚ ਮਿਕਸ ਡਬਲਜ਼ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖਿਡਾਰੀ/ਖਿਡਾਰਨਾਂ ਨੇ ਇਸ ਜਿੱਤ ਦਾ ਸਿਹਰਾ ਆਪਣੀ ਕੋਚ ਸ਼ਕੂਰਾਂ ਬੇਗਮ ਸਟੇਟ ਐਵਾਰਡੀ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਅਣਥੱਕ ਮਿਹਨਤ ਤੇ ਸਿਖਲਾਈ ਦਾ ਹੀ ਨਤੀਜਾ ਹੈ। ਮੈਡਮ ਸ਼ਕੂਰਾਂ ਬੇਗਮ ਨੇ ਦੱਸਿਆ ਕਿ ਰਿਤਵਿਕ ਮੋਹੰਤੀ ਤੇ ਅਗਰੀਮਾ ਰਿਸ਼ੀ ਤੇ ਇਪਸ਼ੀਤਾ ਜੋਸ਼ੀ ਦੀ ਅੱਗੋਂ ਨੈਸ਼ਨਲ ਲਈ ਵੀ ਸਿਲੈਕਸ਼ਨ ਹੋਈ ਜੋ ਅੰਡਰ 17 ਸਾਲ ਬੰਗਲੌਰ (ਕਰਨਾਟਕਾ) ਵਿਖੇ ਇਪਸ਼ਿਤਾ ਜੋਸ਼ੀ ਤੇ ਅਗਰੀਮਾ ਜੋਸ਼ੀ ਜਾਣਗੀਆਂ। 27-11-2018 ਤੋਂ 02-12-2018 ਤੱਕ ਜੋ ਨੈਸ਼ਨਲ ਹੋਣੀ ਹੈ ਤੇ 16 ਦਸੰਬਰ ਤੋਂ ਲਖਨਊ (ਯੂ.ਪੀ.) ਵਿਚ ਸ਼ੁਰੂ ਹੋਣ ਵਾਲੀ ਜੂਨੀਅਰ ਅੰਡਰ 19 ਸਾਲ ਨੈਸ਼ਨਲ ਵਿਚ ਭਾਗ ਲੈਣ ਲਈ ਰਿਤਵਿਕ ਮੋਹੰਤੀ ਜਾਣਗੇ।