ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਗੈਸ ਸਿਲੰਡਰ ਵੰਡੇ
Friday, Aug 24, 2018 - 10:26 AM (IST)

ਸੰਗਰੂਰ (ਬੇਦੀ)-ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸਵਰਨ ਗੈਸ ਸਰਵਿਸ ਸੰਗਰੂਰ ਵਿਖੇ ਲਾਭਪਾਤਰੀਆਂ ਨੂੰ ਮੁਫਤ ਗੈਸ ਸਿਲੰਡਰ ਮੁਹੱਈਆ ਕਰਵਾਏ ਗਏ। ਇਸ ਦੀ ਸ਼ੁਰੂਆਤ ਸੀਨੀਅਰ ਕਾਂਗਰਸੀ ਆਗੂ ਅਤੇ ਪ੍ਰਧਾਨ ਵਪਾਰ ਮੰਡਲ ਅਮਰਜੀਤ ਸਿੰਂਘ ਟੀਟੂ ਨੇ ਕੀਤੀ, ਜਿਸ ’ਚ ਅੱਜ ਤਕਰੀਬਨ 50 ਦੇੇ ਕਰੀਬ ਲਾਭਪਾਤਰੀਆਂ ਨੂੰ ਫ੍ਰੀ ਐੱਲ. ਪੀ. ਜੀ. ਦੇ ਕੁਨੈਕਸ਼ਨ ਦਿੱਤੇ ਗਏ। । ਇਸ ਮੌਕੇ ਚਰਨ ਸਿੰਘ ਸੀ. ਐੱਮ. ਡੀ. (ਸਵਰਨ ਗੈਸ), ਸਤਨਾਮ ਸਿੰਘ, ਜਤਿਨ, ਰਾਜੂ ਸਿੰਗਲਾ, ਜਗਤਾਰ ਸਿੰਘ ਤੋਂ ਇਲਾਵਾ ਹੋਰ ਵੀ ਕਈ ਲਾਭਪਾਤਰੀ ਹਾਜ਼ਰ ਸਨ।