ਕਿਸਾਨਾਂ ਨੇ ਡੀਜ਼ਲ ਤੇ ਪੈਟਰੋਲ ’ਤੇ ਰੇਟ ਘਟਾਉਣ ਲਈ ਦਿੱਤਾ ਮੰਗ ਪੱਤਰ

Tuesday, Dec 18, 2018 - 12:39 PM (IST)

ਕਿਸਾਨਾਂ ਨੇ ਡੀਜ਼ਲ ਤੇ ਪੈਟਰੋਲ ’ਤੇ ਰੇਟ ਘਟਾਉਣ ਲਈ ਦਿੱਤਾ ਮੰਗ ਪੱਤਰ

ਸੰਗਰੂਰ (ਬਾਂਸਲ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ’ਚ ਮੀਟਿੰਗ ਹੋਈ ਅਤੇ ਇਸ ਦੌਰਾਨ ਕਿਸਾਨਾਂ ਐੱਸ. ਡੀ. ਐੱਮ. ਮੈਡਮ ਮਨਜੀਤ ਕੌਰ ਨੂੰ ਮੰਗ ਪੱਤਰ ਦਿੱਤਾ, ਜਿਸ ’ਚ ਪੰਜਾਬ ਦੇ ਜਨਰਲ ਸਕੱਤਰ ਮਲਕੀਤ ਸਿੰਘ ਪੁਜੇ ਅਤੇ ਸੰਬਧੋਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਦੂਜੇ ਰਾਜਾਂ ਦੇ ਮੁਕਾਬਲੇ ਡੀਜ਼ਲ ਅਤੇ ਪੈਟਰੋਲ ’ਤੇ ਵੈਟ 4 ਰੁਪਏ ਅਤੇ 10 ਰੁਪਏ ਵਾਧੂ ਹੈ। ਇਸ ਨਾਲ ਖਪਤਕਾਰਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਕਿਉਂਕਿ ਕੋਈ ਵੀ ਨਾਲ ਲਗਦੇ ਰਾਜ ’ਚ ਜਾਂਦਾ ਹੈ ਤਾਂ ਉਥੋਂ ਵਾਹਨ ਭਰਵਾ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਪੇਮੈਂਟ, ਆਵਾਰਾ ਪਸ਼ੂਆਂਂ ਦਾ ਪ੍ਰਬੰਧ ਬਿਜਲੀ ਰੋਜ਼ਾਨਾ 7 ਘੰਟੇ, ਬਜਟ ’ਚ ਖੇਤੀਬਾਡ਼ੀ ਲਈ ਵਧੀਆ ਕੰਮ ਕੀਤਾ ਜਾਵੇ, ਜਿਸ ਨਾਲ ਕਿਸਾਨੀ ਬਚਾਈ ਜਾਵੇ। ਇਸ ਮੌਕੇ ਜਸਵੰਤ ਸਿੰਘ, ਦਲਵਾਰਾ ਸਿੰਘ, ਸੁਖਬੀਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਮੁਖਤਿਆਰ ਸਿੰਘ, ਦਲਵਾਰਾ ਸਿੰਘ, ਧੰਨਾ ਸਿੰਘ, ਨਾਜਰ ਆਦਿ ਨੇ ਸਬੰਧੋਨ ਕੀਤਾ।


Related News