ਇਕਬਾਲ ਸਿੰਘ ਗਿੱਲ ਸਪੈਸ਼ਲ ਬ੍ਰਾਂਚ ਬਰਨਾਲਾ ਦੇ ਇੰਚਾਰਜ ਨਿਯੁਕਤ
Tuesday, Dec 18, 2018 - 12:39 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਐੱਸ. ਐੱਸ. ਪੀ. ਬਰਨਾਲਾ ਹਰਜੀਤ ਸਿੰਘ ਵਲੋਂ ਏ. ਐੱਸ. ਆਈ. ਇਕਬਾਲ ਸਿੰਘ ਗਿੱਲ ਨੂੰ ਸਟਾਰ ਲਾ ਕੇ ਸਬ-ਇੰਸਪੈਕਟਰ ਵਜੋਂ ਪਦਉੱਨਤੀ ਦੇ ਕੇ ਸਪੈਸ਼ਲ ਬ੍ਰਾਂਚ ਬਰਨਾਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਗਿੱਲ ਏ. ਐੱਸ. ਆਈ. ਦੇ ਅਹੁਦੇ ’ਤੇ ਪਹਿਲਾਂ ਪੁਲਸ ਚੌਕੀ ਇੰਡਸਟਰੀਅਲ ਏਰੀਆ ਬਰਨਾਲਾ ਸਿਟੀ 2 ’ਚ ਇੰਚਾਰਜ, ਬੱਸ ਸਟੈਂਡ ਬਰਨਾਲਾ ਸਿਟੀ-1 ਹੰਡਿਆਇਆ, ਪੱਖੋ ਕੈਂਚੀਆਂ, ਗਹਿਲ, ਰੂਡ਼ੇਕੇ ਕਲਾਂ, ਠੀਕਰੀਵਾਲਾ, ਥਾਣਾ ਤਪਾ, ਥਾਣਾ ਧਨੌਲਾ, ਥਾਣਾ ਸ਼ੇਰਪੁਰ ਅਤੇ ਐੱਸ.ਐੱਸ.ਪੀ. ਬਰਨਾਲਾ ਦੇ ਰੀਡਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।