ਲੰਪੀ ਸਕਿਨ ਬੀਮਾਰੀ ਦੀ ਲਪੇਟ ''ਚ ਆਉਣ ਲੱਗੀਆਂ ਅਮਰੀਕਨ ਗਊਆਂ, 3 ਦੀ ਮੌਤ

08/12/2022 2:39:07 PM

ਸਹਿਣਾ (ਧਰਮਿੰਦਰ ਸਿੰਘ) : ਲੰਪੀ ਸਕਿਨ ਦੀ ਭਿਆਨਕ ਬੀਮਾਰੀ ਨਾਲ ਜਿੱਥੇ ਪੰਜਾਬ ਅੰਦਰ ਪਸ਼ੂਆਂ ਦੀ ਮੌਤ ਹੋ ਰਹੀ ਹੈ, ਉੱਥੇ ਹੀ ਇਹ ਬੀਮਾਰੀ ਪਹਿਲਾਂ ਦੇਸੀ ਗਊਆਂ 'ਚ ਪਾਈ ਜਾਂਦੀ ਸੀ ਪਰ ਹੁਣ ਇਹ ਇਹ ਅਮਰੀਕਨ ਗਊਆਂ ਵਿੱਚ ਵੀ ਫੈਲਦੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਰਾਜਾਪੱਤੀ, ਢਿੱਲਵਾਂ-ਪਟਿਆਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਸਕੇ ਭਰਾ ਬੂਟਾ ਸਿੰਘ ਅਤੇ ਅਵਤਾਰ ਸਿੰਘ ਪੁੱਤਰ ਜਗਰੂਪ ਸਿੰਘ ਵੱਲੋਂ ਅਮਰੀਕਨ ਗਊਆਂ ਦੇ ਡੇਅਰੀ ਫਾਰਮ ਦੀਆਂ ਤਿੰਨ ਅਮਰੀਕਨ ਗਊਆਂ ਇਸ ਬੀਮਾਰੀ ਦੀ ਲਪੇਟ 'ਚ ਆਉਣ ਕਾਰਨ ਗਈਆਂ।

ਇਹ ਵੀ ਪੜ੍ਹੋ- ਅਬੋਹਰ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜ ਦਿੱਤੇ ਦੋ ਪਰਿਵਾਰ, ਪਤੀ-ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ

ਇਸ ਮੌਕੇ ਪੀੜਤ ਕਿਸਾਨ ਬੂਟਾ ਸਿੰਘ ਅਤੇ ਅਵਤਾਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਡੇਅਰੀ ਫਾਰਮ ਰਾਹੀਂ ਉਹ ਦੁੱਧ ਪਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ। ਬੀਮਾਰੀ ਕਾਰਨ ਉਨ੍ਹਾਂ ਦੀਆਂ ਤਿੰਨ ਅਮਰੀਕਨ ਗਊਆਂ ਦੀ ਮੌਤ ਹੋ ਗਈ ਹੈ। ਜਿਸ ਨਾਲ ਉਨ੍ਹਾਂ ਕਰੀਬ ਡੇਢ ਲੱਖ ਰੁਪਏ ਦੇ ਨੁਕਸਾਨ ਹੋ ਗਿਆ ਅਤੇ 10 ਹੋਰ ਗਊਆਂ ਇਸ ਬੀਮਾਰੀ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਵੀ ਦੁੱਧ ਨਾ ਵਿਕਣ ਦੇ ਚਲਦਿਆਂ ਉਸ ਦਾ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੀ।

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ 21 ਸਾਲਾ ਪੁੱਤ ਦੀ ਮੌਤ, ਹਸਪਤਾਲ ਤੋਂ ਲਾਸ਼ ਲੈ ਕੇ ਫ਼ਰਾਰ ਹੋਏ ਪਰਿਵਾਰਕ ਮੈਂਬਰ

ਕਿਸਾਨ ਨੇ ਦੱਸਿਆ ਕਿ ਉਸ ਨੇ ਜ਼ਮੀਨ ਵੇਚ ਪਸ਼ੂਆਂ ਉੱਪਰ ਲਏ ਲੋਨ ਦੀਆਂ ਕਿਸ਼ਤਾਂ ਲਾਈਆਂ ਸਨ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਆਰਥਿਕ ਮੁਆਵਜ਼ੇ ਅਤੇ ਬਾਕੀ ਰਹਿੰਦੇ ਪਸ਼ੂਆਂ ਦੇ ਇਲਾਜ ਲਈ ਵਿਭਾਗ ਤੋਂ ਮੰਗ ਕੀਤੀ ਹੈ। ਇਸ ਮੌਕੇ ਵੈਟਰਨਰੀ ਇੰਸਪੈਕਟਰ ਲਵਲੀ ਮਲਹੋਤਰਾ ਨੇ ਕਿਹਾ ਕਿ ਵਿਭਾਗ ਵੱਲੋਂ ਸੁਚੱਜੇ ਢੰਗ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਸ਼ੂਆਂ ਦੀ ਹੋਈ ਮੌਤ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ । ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦੇ ਕਿਹਾ ਕਿ ਸਰਕਾਰੀ ਹਸਪਤਾਲ ਤੋਂ ਹੀ ਇਲਾਜ ਕਰਵਾਇਆ ਜਾਵੇ ਅਤੇ ਸਰਕਾਰ ਅਤੇ ਵਿਭਾਗ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਹ ਭਿਆਨਕ ਬੀਮਾਰੀ 'ਤੇ ਨੱਥ ਪਾਈ ਜਾ ਸਕੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
 

Simran Bhutto

This news is Content Editor Simran Bhutto