ਲੌਂਗੋਵਾਲ ਬਣੇ ਹੈਲਥ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ

12/12/2018 5:23:55 PM

ਭਵਾਨੀਗੜ੍ਹ (ਵਿਕਾਸ)—ਹੈਲਥ ਇੰਸਪੈਕਟਰ ਯੂਨੀਅਨ ਦਾ ਇਜਲਾਸ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ ਦੀ ਅਗਵਾਈ ਹੇਠ ਹੋਇਆ।ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਤੇ ਅਸ਼ੋਕ ਕੁਮਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ।ਇਸ ਤੋਂ ਬਾਅਦ ਯੂਨੀਅਨ ਦੀ ਪੁਰਾਣੀ ਬਾਡੀ ਭੰਗ ਕਰਕੇ ਮੁੜ ਨਵੀਂ ਚੋਣ ਕਰਵਾਉਣ ਦੀ ਜਿੰਮੇਵਾਰੀ ਸੂਬਾ ਮੀਤ ਪ੍ਰਧਾਨ ਗੁਲਜ਼ਾਰ ਖਾਨ ਨੂੰ ਸੌਂਪੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਜਸਪਾਲ ਸਿੰਘ ਲੌਂਗੋਵਾਲ ਨੂੰ ਪ੍ਰਧਾਨ, ਰਾਜਬੀਰ ਸਿੰਘ ਸ਼ੇਰਪੁਰ ਨੂੰ ਜਨਰਲ ਸਕੱਤਰ, ਨਿਰਪਾਲ ਸਿੰਘ ਕੌਹਰੀਆਂ ਨੂੰ ਸੀਨੀਅਰ ਮੀਤ ਪ੍ਰਧਾਨ, ਅਸ਼ੋਕ ਕੁਮਾਰ ਸ਼ੇਰਪਰ ਨੂੰ ਖਜਾਨਚੀ, ਧਰਮਪਾਲ ਸਿੰਘ ਭਵਾਨੀਗੜ੍ਹ ਨੂੰ ਪ੍ਰੈੱਸ ਸਕੱਤਰ, ਹਰਮਿੰਦਰ ਸਿੰਘ ਫਤਿਹਗੜ੍ਹ ਪੰਜਗਰਾਈਆਂ ਨੂੰ ਆਡੀਟਰ, ਨਜ਼ੀਰ ਮਹੁੰਮਦ ਤੇ ਰਾਮਲਾਲ ਸਿੰਘ ਸੰਗਰੂਰ ਨੂੰ ਮੀਤ ਪ੍ਰਧਾਨ, ਪਰਸਨ ਸਿੰਘ ਅਮਰਗੜ੍ਹ ਨੂੰ ਪ੍ਰਚਾਰ ਸਕੱਤਰ, ਜਗਤਾਰ ਸਿੰਘ ਅਮਰਗੜ੍ਹ ਨੂੰ ਸਰਪ੍ਰਸਤ, ਗੁਲਜ਼ਾਰ ਖਾਨ ਫਤਿਹਗੜ੍ਹ ਪੰਜਗਰਾਈਆਂ ਨੂੰ ਮੁੱਖ ਸਲਾਹਕਾਰ, ਸੁਖਦੇਵ ਸਿੰਘ ਮੂਨਕ ਨੂੰ ਆਰਗੇਨਾਈਜ਼ਰ, ਕਰਮਦੀਨ ਫਤਿਹਗੜ੍ਹ ਪੰਜਗਰਾਈਆਂ ਨੂੰ ਸਹਾਇਕ ਸਕੱਤਰ , ਜਰਨੈਲ ਸਿੰਘ ਲੌਂਗੋਵਾਲ ਨੂੰ ਦਫਤਰ ਸਕੱਤਰ ਨਿਯੁੱਕਤ ਕੀਤਾ ਗਿਆ।ਅਖੀਰ ਵਿੱਚ ਨਵੀਂ ਜਥੇਬੰਦੀ ਵੱਲੋਂ ਇਜਲਾਸ਼ ਵਿੱਚ ਪਹੁੰਚੇ ਸਾਰੇ ਹੈਲਥ ਇੰਸਪੈਕਟਰਾਂ ਦਾ ਧੰਨਵਾਦ ਕੀਤਾ ਤੇ ਵਿਸਵਾਸ ਦਿਵਾਇਆ ਕਿ ਜਥੇਬੰਦੀ ਕਰਮਚਾਰੀਆਂ ਦੇ ਕੰਮਾਂ ਪ੍ਰਤੀ ਪੂਰੀ ਤਨਦੇਹੀ ਨਾਲ ਕੰਮ ਕਰੇਗੀ।

Shyna

This news is Content Editor Shyna