‘ਸਰਕਾਰ ਦੀਆਂ ਸਾਜਿਸ਼ਾਂ ਨੂੰ ਸਮਝ ਕੇ ਸੰਘਰਸ਼ਾਂ ਦਾ ਰਾਹ ਅਪਨਾਉਣ ਦਾ ਦਿੱਤਾ ਸੱਦਾ’

05/07/2021 3:03:42 PM

ਭਵਾਨੀਗੜ੍ਹ (ਵਿਕਾਸ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਪਿੰਡ ਘਰਾਚੋਂ ਤੇ ਝਨੇੜੀ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ 'ਚ ਸਾਂਝੀ ਖੇਤੀ ਦਾ ਹਿਸਾਬ ਕਿਤਾਬ ਕਰਕੇ ਲੋਕਾਂ ਨੂੰ ਸੁਣਾਇਆ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਲਾਕ ਆਗੂ ਗੁਰਚਰਨ ਸਿੰਘ ਘਰਾਚੋਂ ਅਤੇ ਅਮਰਜੀਤ ਸਿੰਘ ਝਨੇੜੀ ਨੇ ਕਿਹਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਾਂਝੀ ਖੇਤੀ ਲਈ ਪ੍ਰਾਪਤ ਕਰਨ ਲਈ ਹਿਸਾਬ ਕਿਤਾਬ ਕਰਨ ਉਪਰੰਤ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਅਤੇ ਅਗਲੇ ਸੰਘਰਸ਼ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਠੇਕੇ ਦੀ ਰਕਮ ਲਈ ਜਿੱਥੇ ਦਲਿਤ ਭਾਈਚਾਰੇ ਵੱਲੋਂ ਪੈਸੇ ਇਕੱਠੇ ਕਰਕੇ ਠੇਕਾ ਭਰਿਆ ਜਾਂਦਾ ਸੀ ਤੇ ਪੈਸੇ ਘੱਟ ਜਾਣ 'ਤੇ ਮਜਦੂਰ ਲੋਕ ਆੜ੍ਹਤੀਆਂ ਕੋਲੋਂ ਵਿਆਜ 'ਤੇ ਪੈਸੇ ਲੈ ਲੈੰਦੇ ਸਨ ਪਰੰਤੂ ਸਰਕਾਰ ਵੱਲੋਂ ਬਣਾਏ ਨਵੇਂ ਕਾਨੂੰਨ ਮੁਤਾਬਕ ਹੁਣ ਆੜ੍ਹਤੀਆਂ ਵੱਲੋਂ ਵੀ ਬਾਂਹ ਫੜਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:   ਪੰਜਾਬ ’ਚ ਮਈ ਦੇ ਤੀਜੇ ਹਫ਼ਤੇ ਹੋਰ ਭਿਆਨਕ ਹੋਵੇਗਾ 'ਕੋਰੋਨਾ',ਰੋਜ਼ਾਨਾ 10 ਹਜ਼ਾਰ ਨਵੇਂ ਮਾਮਲੇ ਆਉਣ ਦਾ ਖ਼ਦਸ਼ਾ

ਉਨ੍ਹਾਂ ਕਿਹਾ ਕਿ ਇਕ ਪਾਸੇ ਡੰਮੀ ਬੋਲੀ ਖ਼ਿਲਾਫ਼ ਦਲਿਤਾਂ ਨੂੰ ਲੜਾਈ ਲੜਨੀ ਪੈ ਰਹੀ ਹੈ ਅਤੇ ਦੂਜੇ ਪਾਸੇ ਤਾਲਾਬੰਦੀ ਕਾਰਨ ਗਰੀਬ ਪਰਿਵਾਰਾਂ ਨੂੰ ਚੁੱਲ੍ਹੇ ਬਾਲਣੇ ਔਖੇ ਹੋ ਰਹੇ ਹਨ। ਇਸ ਮੌਕੇ ਪ੍ਰਦੀਪ ਸਿੰਘ ਘਰਾਚੋਂ ਤੇ ਹਰਜਿੰਦਰ ਸਿੰਘ ਝਨੇੜੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸਰਕਾਰਾਂ ਦੀਆਂ ਚਾਲਾਂ ਨੂੰ ਸਮਝ ਕੇ ਸੰਘਰਸ਼ਾਂ ਦਾ ਰਾਹ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦਾ ਹੱਕ ਉਨ੍ਹਾਂ ਨੂੰ ਘੱਟ ਰੇਟ ਉੱਪਰ ਨਾ ਦਿੱਤਾ ਗਿਆ ਤਾਂ ਇਸਦੇ ਸਿੱਟੇ ਭੁਗਤਣ ਲਈ ਸਰਕਾਰਾਂ ਨੂੰ ਤਿਆਰ ਰਹਿਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਮਕੌਰ ਸਿੰਘ, ਭਜਨ ਕੌਰ, ਸੁਖਪਾਲ ਕੌਰ, ਚਰਨਜੀਤ ਕੌਰ, ਮਿੱਠੂ ਸਿੰਘ, ਜੀਵਨ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਮਾਨਸਾ ’ਚ ਸਿਹਤ ਵਿਭਾਗ ਦਾ ਕਾਰਨਾਮਾ, ਨੌਜਵਾਨ ਨੂੰ ਬਣਾ ਦਿੱਤਾ ‘ਮਾਂ’, ਜਾਣੋ ਕੀ ਹੈ ਪੂਰਾ ਮਾਮਲਾ


Shyna

Content Editor

Related News