ਆਪ ਨੇ ਚੁੱਕਿਆ ਸਰਕਾਰ ’ਤੇ ਸਵਾਲ ਹਰਕ੍ਰਿਸ਼ਨਪੁਰਾ ਦਾ ਛੱਪੜ ਪਹਿਲੇ ਪਾਣੀ ਨਾਲ ਹੀ ਹੋਇਆ ਢਹਿ-ਢੇਰੀ

04/08/2021 2:51:35 PM

ਭਵਾਨੀਗੜ੍ਹ (ਕਾਂਸਲ): ਹਲਕਾ ਸੰਗਰੂਰ ਦੇ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਰੇਨ ਵਾਟਰ ਹਾਰਵੇਸਟਿੰਗ ਛੱਪੜ ਪਹਿਲੇ ਦਿਨ ਹੀ ਪਾਣੀ ਛੱਡਣ ਨਾਲ ਢਹਿਢੇਰੀ ਹੋ ਗਿਆ।ਛੱਪੜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਦ ਪਹਿਲੀ ਵਾਰ ਛੱਪੜ ਦੇ ਖੂਹਾਂ ਵਿੱਚ ਪਾਣੀ ਛੱਡਿਆ ਗਿਆ ਤਾਂ ਆਲੇ ਦੁਆਲੇ ਦੀ ਸਾਰੀ ਜਗ੍ਹਾ ਜ਼ਮੀਨ ਵਿੱਚ ਧਸ ਗਈ ਅਤੇ ਖੂਹਾਂ ਦੀਆਂ ਕੰਧਾਂ ਤਰੇੜਾਂ ਖਾ ਗਈਆਂ।ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਮੌਕੇ ’ਤੇ ਪਹੁੰਚ ਕੇ ਪ੍ਰਸ਼ਾਸਨ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸਭ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਾਲ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਧਾਇਕ ਵਿਜੇਇੰਦਰ ਸਿੰਗਲਾ ਸਭ ਕੁਝ ਜਾਣਦਿਆਂ ਵੀ ਅਣਜਾਣ ਬਣ ਰਹੇ ਹਨ ਅਤੇ ਸੰਗਰੂਰ ਵਿੱਚ ਚੱਲ ਰਹੇ ਹਰ ਇੱਕ ਕੰਮ ਵਿੱਚ ਵੱਡੇ ਪੱਧਰ ਤੇ ਘੁਟਾਲੇ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਛੱਪੜਾਂ ਦਾ ਹਰ ਪਿੰਡ ਇਹੋ ਹਾਲ ਹੈ ਘਟੀਆ ਸਮੱਗਰੀ ਦੀ ਵਰਤੋਂ ਨਾਲ ਬਣਾਏ ਜਾ ਰਹੇ ਇਹ ਛੱਪੜ ਜਿੱਥੇ ਜਨਤਾ ਦੇ ਪੈਸੇ ਦੀ ਲੁੱਟ ਹਨ, ਉੱਥੇ ਹੀ ਇਹ ਫੇਲ ਹੋਏ ਛੱਪੜ ਬੱਚਿਆਂ,ਪਸ਼ੂਆਂ ਲਈ ਖਤਰਨਾਕ ਹਨ ਅਤੇ ਬਿਮਾਰੀਆਂ ਦਾ ਘਰ ਵੀ ਬਣ ਰਹੇ ਹਨ।

PunjabKesari

ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਛੱਪੜ ਨੂੰ ਬਣਾਉਣ ਵਾਲੇ ਵਿਅਕਤੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਨਹੀ ਤਾਂ ਇਸ ਤਰ੍ਹਾਂ ਜਨਤਾ ਦੇ ਪੈਸੇ ਦੀ ਬਰਬਾਦੀ ਕਰਨ ਵਾਲੇ ਵਿਅਕਤੀਆਂ ਅਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਤੂਰ,ਮਨਦੀਪ ਲੱਖੇਵਾਲ,ਪਰਮਿੰਦਰ ਸਿੰਘ,ਹਰਜੀਤ ਸਿੰਘ,ਜਗਜੀਤ ਸਿੰਘ,ਨੈਬ ਸਿੰਘ,ਰਾਜਵੀਰ ਸਿੰਘ,ਪਰਦੀਪ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਰਹੇ।


Shyna

Content Editor

Related News