ਭਾਰੀ ਗਿਣਤੀ ''ਚ ਜੀ.ਓ.ਜੀ. ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ

09/16/2022 6:28:03 PM

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਸਥਾਨਕ ਕਚਹਿਰੀ ਚੌਕ ਵਿਖੇ 15 ਜ਼ਿਲ੍ਹਿਆਂ ਤੋਂ ਆਏ ਜੀ. ਓ. ਜੀ. ਦੇ ਸਾਬਕਾ ਫ਼ੌਜੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕਰ ਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੂੰ ਮੰਗ ਪੱਤਰ ਸੌਂਪਿਆ। ਇੰਜ. ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ ਨੇ ਦੱਸਿਆ ਕੇ ਜੀ. ਓ. ਜੀ. ਦੇ ਸਾਬਕਾ ਸੈਨਿਕਾਂ ਦਾ ਅਤੇ ਹੋਰ ਫੌਜੀ ਵੀਰਾਂ ਦਾ ਬਹੁਤ ਵੱਡਾ ਭਾਰੀ ਇਕੱਠ ਸੀ। ਜ਼ਿਲ੍ਹਾ ਪ੍ਰਧਾਨ ਹੌਲਦਾਰ ਸੰਪੂਰਨ ਸਿੰਘ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਸਖ਼ਤ ਸ਼ਬਦਾਂ ’ਚ ਤਾੜਿਆ ਕਿ ਜੇ ਇਨ੍ਹਾਂ ਨੂੰ ਬਹਾਲ ਨਾ ਕੀਤਾ ਤਾਂ ਸਾਰੀਆਂ ਕਿਸਾਨ ਯੂਨਿਅਨਾਂ ਫੌਜੀਆਂ ਦੇ ਸੰਘਰਸ਼ ’ਚ ਸ਼ਮੂਲੀਅਤ ਕਰਨ ਲਈ ਮਜਬੂਰ ਹੋਣਗੀਆਂ।

ਇਹ ਵੀ ਪੜ੍ਹੋ- ਮੇਹਟੀਆਣਾ ਵਿਖੇ ਕਰੰਟ ਲੱਗਣ ਨਾਲ 23 ਸਾਲਾ ਨੌਜਵਾਨ ਦੀ ਮੌਤ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਉਨ੍ਹਾਂ ਕਿਹਾ ਕਿ ਸਮਾਜ ਅਤੇ ਸਰਕਾਰੀ ਦਫ਼ਤਰਾਂ ’ਚ ਜੋ ਵੀ ਭ੍ਰਿਸ਼ਟਾਚਾਰ ਹੁੰਦਾ ਹੈ ਉਸਦੇ ਸਾਰੇ ਅੰਕੜੇ ਸਾਡੇ ਕੋਲ ਮੌਜੂਦ ਹਨ ਅਸੀਂ ਆਉਣ ਵਾਲੇ ਸਮੇਂ ’ਚ ਦੱਸਾਂਗੇ ਕਿ ਕਿਵੇਂ ਸਰਕਾਰੀ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਕਿਵੇਂ ਜੀ. ਓ. ਜੀ. ਉਸ ਪੈਸੇ ਨੂੰ ਬਚਾਉਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੀ. ਓ. ਜੀ. ਨੂੰ ਸ਼ਾਬਾਸ ਤਾਂ ਕੀ ਦੇਣੀ ਸੀ ਸਗੋਂ ਉਨ੍ਹਾਂ ਨੂੰ ਵਿਹਲਾ ਕਰ ਕੇ ਘਰੋ-ਘਰੀ ਤੋਰ ਦਿੱਤਾ। ਜੇਕਰ ਇਨ੍ਹਾਂ ਨੂੰ ਬਹਾਲ ਨਾ ਕੀਤਾ ਤਾਂ ਸਾਰੇ ਜੀ. ਓ. ਜੀ. ਦੇ ਸਾਬਕਾ ਫ਼ੌਜੀ ਗਰੁੱਪ ਬਣਾ ਕੇ ਹਿਮਾਚਲ ਅਤੇ ਗੁਜਰਾਤ ’ਚ ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਕਰਨ ਲਈ ਚੋਣ ਪ੍ਰਚਾਰ ’ਚ ਕੁੱਦਣਗੇ ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


Simran Bhutto

Content Editor

Related News