ਅੱਗ ਲੱਗਣ ਨਾਲ ਗਰੀਬ ਪਰਿਵਾਰ ਦੀ 25 ਤੋਂ 30 ਏਕੜ ਤੂੜੀ ਸੜ ਕੇ ਸੁਆਹ

05/06/2021 11:16:40 AM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਬਾਲਦ ਖੁਰਦ ਵਿਖੇ ਅੱਗ ਦੀ ਇੱਕ ਘਟਨਾ ਵਿੱਚ ਗ਼ਰੀਬ ਦਲਿਤ ਪਰਿਵਾਰ ਦੇ ਤੂੜੀ ਵਾਲੇ ਕੁੱਪ, ਪਾਥੀਆਂ ਦੇ ਗੁਹਾਰੇ ਸੜ ਕੇ ਸੁਆਹ ਹੋ ਜਾਣ ਤੇ ਪਸ਼ੂਆਂ ਦੇ ਝੁਲਸੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੀ ਔਰਤ ਹਰਵਿੰਦਰ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਨੇੜੇ ਇੱਕ ਕਿਸਾਨ ਦੇ ਸੀਰੀ ਵੱਲੋਂ ਆਪਣੇ ਖੇਤਾਂ ਵਿੱਚ ਕਣਕ ਦੇ ਕਰਚਿਆਂ ਨੂੰ ਲਗਾਈ ਅੱਗ ਨਾਲ ਉਨ੍ਹਾਂ ਦੇ ਤੂੜੀ ਵਾਲੇ ਕੁੱਪ ਜਿਸ ਵਿੱਚ ਦੋ ਦਰਜਨ ਤੋਂ ਵੱਧ ਤੂੜੀ ਦੀਆਂ ਟਰਾਲੀਆਂ ਜੋ ਕਿ ਉਨ੍ਹਾਂ ਨੇ ਮੁੱਲ ਖ਼ਰੀਦ ਕੀਤੀਆਂ ਸਨ ਅਤੇ ਪਾਥੀਆਂ ਵਾਲੇ ਗੁਹਾਰੇ ਸੜ ਕੇ ਸੁਆਹ ਹੋ ਗਏ ਅਤੇ ਅੱਗ ਦੀ ਇਸ ਘਟਨਾ ਵਿੱਚ ਉਨ੍ਹਾਂ ਦੇ ਪਸ਼ੂ ਵੀ ਬੁਰੀ ਤਰ੍ਹਾਂ ਝੁਲਸੇ ਗਏ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਰੌਲਾ ਪਾਉਣ ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਪਸ਼ੂਆਂ ਨੂੰ ਖੋਲ੍ਹ ਕੇ ਉਨ੍ਹਾਂ ਦੀ ਜਾਨ ਬਚਾਈ ਅਤੇ ਕਾਫ਼ੀ ਦੇਰ ਜੱਦੋ-ਜਹਿਦ ਕਰਕੇ ਆਗੂ ਉਪਰ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ।ਅੱਗ ਦੀ ਇਸ ਘਟਨਾ ਵਿੱਚ ਇਕ ਕਿਸਾਨ ਦੇ 25 ਤੋਂ 30 ਏਕੜ ਤੂੜੀ ਬਣਾਉਣ ਯੋਗ ਨਾੜ ਵੀ ਸੜ ਕੇ ਸੁਆਹ ਹੋ ਗਈ।
 

Shyna

This news is Content Editor Shyna