ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

07/20/2022 5:08:19 PM

ਭਵਾਨੀਗੜ੍ਹ(ਕਾਂਸਲ): ਨੇੜਲੇ ਪਿੰਡ ਜੋਲੀਆਂ ਦੇ ਇਕ ਨੌਜਵਾਨ ਕਿਸਾਨ ਵੱਲੋਂ ਕਰਜ਼ੇ ਦੇ ਭਾਰ ਤੇ ਆਰਥਿਕ ਤੰਗੀ ਦੇ ਚਲਦਿਆਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨਲੀਲਾ ਖ਼ਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉੱਗਰਾਹਾ ਦੇ ਬਲਾਕ ਭਵਾਨੀਗੜ੍ਹ ਦੀ ਪਿੰਡ ਜੋਲੀਆ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਨੌਜਵਾਨ ਕਿਸਾਨ ਹਰਜਿੰਦਰ ਸਿੰਘ 31 ਸਾਲ ਪੁੱਤਰ ਬਲਜਿੰਦਰ ਸਿੰਘ ਨੇ ਕਰਜੇ ਦੇ ਭਾਰ ਤੇ ਆਰਥਿਕ ਤੰਗੀ ਤੋਂ ਤੰਗ ਹੋ ਕੇ ਬੀਤੇ ਦਿਨ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਜਿਸ ਨੂੰ ਇਲਾਜ ਲਈ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ , ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।

ਇਹ ਵੀ ਪੜ੍ਹੋ- ਤੋਹਫ਼ੇ ਜਾਂ ਦਾਨ ’ਚ ਮਿਲੀ ਜਾਇਦਾਦ ਲਈ ਕੀ ਹਨ ਕਾਨੂੰਨ ਤੇ ਕਿੰਨਾ ਦੇਣਾ ਪੈਂਦੈ ਟੈਕਸ? ਜਾਣੋ ਸਭ ਕੁਝ

ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਸਿਰ 5 ਲੱਖ ਰੁਪਏ ਲੈਂਡ ਮਾਰਕ ਬੈਂਕ ਦਾ ਕਰਜ਼ਾ ਹੈ ਤੇ 35 ਹਜ਼ਾਰ ਰੁਪਏ ਕੋਆਪ੍ਰੇਟਿਵ ਬੈਂਕ ਦਾ ਕਰਜ਼ਾ ਹੈ। ਉਸ ਦੀ ਅੱਠ ਵਿੱਘੇ ਜ਼ਮੀਨ ਪਿੰਡ ਦੇ ਹੀ ਇਕ ਕਿਸਾਨ ਕੋਲ ਸਾਢੇ 5 ਲੱਖ ਰੁਪਏ ਵਿੱਚ ਗਹਿਣੇ ਰੱਖੀ ਸੀ,  ਜਿਸ ਕਾਰਣ ਕਿਸਾਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਜਿਸ ਤੋ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਦਿਆਂ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕਰਦਿਆਂ ਪਿੰਡ ਵਾਸੀਆ ਤੇ ਜਥੇਬੰਦੀ ਵੱਲੋ ਸਰਕਾਰ ਤੋਂ ਮੰਗ ਕੀਤੀ ਗਈ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ।  

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha