ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ

03/20/2024 6:04:07 PM

ਧਨੌਲਾ (ਰਾਈਆਂ) : ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਧਨੌਲਾ ਦੇ ਪਾਵਰ ਕਾਰਪੋਰੇਸ਼ਨ ਲਿਮਟਿਡ ਡਵੀਜ਼ਨ ਨੰਬਰ 2 ਅਧੀਨ ਕੰਮ ਕਰਦੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕੱਟੂ ਨਿਵਾਸੀ ਗੁਰਪ੍ਰੀਤ ਸਿੰਘ (35) ਪੁੱਤਰ ਅਵਤਾਰ ਸਿੰਘ ਸਬ ਡਵੀਜ਼ਨ (2) ਅੱਜ ਪਿੰਡ ਭੂਰੇ ਕੁੱਬੇ ਸੜਕ ’ਤੇ ਹਾਈ ਵੋਲਟੇਜ ਲਾਈਨ ਦੀ ਸਵਿੱਚ ਦਾ ਕੰਮ ਕਰ ਰਿਹਾ ਸੀ ਜੋ ਕਿ ਕਰੰਟ ਦੀ ਲਪੇਟ ’ਚ ਆ ਗਿਆ ਜਿਸਨੂੰ ਤੁਰੰਤ ਹੋਰਨਾਂ ਮੁਲਾਜ਼ਮਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਲਿਆਂਦਾ ਗਿਆ ਜਿਸਦੀ ਮੌਤ ਹੋ ਗਈ।

ਉੱਧਰ, ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਲਾਈਨ ਦੀ ਰਿਪੇਅਰ ਕਰਨ ਲਈ ਉਨ੍ਹਾਂ ਵੱਲੋਂ ਗਰਿੱਡ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਈ ਬੰਦ ਕੀਤਾ ਹੋਇਆ ਸੀ ਅਤੇ ਮੁਰੰਮਤ ਵਾਲੀ ਲਾਈਨ ਨੂੰ ਅਰਥ ਕੀਤਾ ਗਿਆ ਸੀ। ਇਹ ਕਰੰਟ ਮੁਲਾਜ਼ਮ ਨੂੰ ਕਿਵੇਂ ਲੱਗਿਆ ਇਸ ਸਬੰਧੀ ਉਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਦੋਂਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ।

Gurminder Singh

This news is Content Editor Gurminder Singh