ਬੇਅਦਬੀ ਮਾਮਲੇ ’ਤੇ ਹਾਈ ਕੋਰਟ ਦੇ ਫ਼ੈਸਲੇ ਦੀਆਂ ਸਾੜੀਆਂ ਕਾਪੀਆਂ

04/30/2021 2:48:20 PM

ਸੰਗਰੂਰ (ਸਿੰਗਲਾ): ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਸੱਦੇ ਉੱਪਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਨਾਨਕਿਆਣਾ ਚੌਂਕ ਵਿਖੇ ਬੇਅਦਬੀ ਮਾਮਲੇ ’ਤੇ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜ੍ਹੀਆਂ ਤੇ ਤਿੱਖੀ ਨਾਅਰੇਬਾਜ਼ੀ ਕੀਤੀ। ਪੰਜਾਬ ਸਰਕਾਰ ਤੇ ਬਾਦਲ ਪਰਿਵਾਰ ਦੀ ਸਾਂਝ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਤੇ ਬਾਦਲ ਪਰਿਵਾਰ ਦੀ ਸਾਂਝ ਨੇ ਪੰਥ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਇਸ ਇੱਕ ਪਾਸੜ ਫੈਸਲੇ ਨੇ ਸਿੱਖ ਜਗਤ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਗਲਤ ਫੈਸਲੇ ਦੀ ਜਿੰਨੀ ਅਲੋਚਨਾ ਹੋਈ ਹੈ ਕਦੇ ਕਿਸੇ ਫੈਸਲੇ ਦੀ ਨਹੀਂ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਚਹਿਲ, ਗੁਰਦਿਆਲ ਸਿੰਘ ਚੱਠਾ, ਏ ਪੀ ਸਿੰਘ ਬਾਬਾ, ਵਿਜੈ ਸਾਹਨੀ, ਕੇਵਲ ਸਿੰਘ ਜਲਾਨ, ਗੁਰਮੀਤ ਸਿੰਘ ਜੌਹਲ ਮੀਡੀਆ ਇੰਚਾਰਜ ਅਕਾਲੀ ਦਲ ਡੈਮੋਰਕੇਟਿਕ, ਹਰਨੇਕ ਸਿੰਘ ਉਭਾਵਾਲ, ਰਾਜਿੰਦਰ ਸਿੰਘ ਰਾਜੀ ਚੱਠਾ, ਸੁਰੇਸ ਕੁਮਾਰ, ਮੁਕੇਸ ਕੁਮਾਰ ਗੁਲਾਟੀ, ਵਿਕਾਸ ਬੇਦੀ, ਧਰਮਿੰਦਰ ਸਿੰਘ ਚਹਿਲ, ਗੋਪਾਲ ਖੋਖਰ, ਕਰਮੀ ਮੰਗਵਾਲ, ਪ੍ਰੀਤਮ ਸਿੰਘ ਪੀਤਾ ਮੰਗਵਾਲ, ਵਰਿੰਦਰ ਸਿੰਘ ਧਾਲੀਵਾਲ, ਰਕੇਸ ਕੁਮਾਰ ਦੇਹਕਲਾਂ ਅਤੇ ਲਲਿਤ ਜੋਸੀ ਵੀ ਮੌਜੂਦ ਸਨ।
 


Shyna

Content Editor

Related News