ਦਸਤ ਰੋਕੂ ਪੰਦਰਵਾੜਾ 5 ਤੋਂ 19 ਅਗਸਤ ਤੱਕ: ਡਾ.ਗੀਤਾ

08/04/2020 6:10:11 PM

ਸੰਦੌੜ ( ਰਿਖੀ ) - ਸਿਵਲ ਸਰਜਨ ਸੰਗਰੂਰ ਡਾ.ਰਾਜ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ ਦੀ ਅਗਵਾਈ ਵਿਚ 5 ਅਗਸਤ ਤੋਂ 19 ਅਗੱਸਤ ਤੱਕ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਬਲਾਕ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਓ.ਆਰ.ਐੱਸ. ਕਾਰਨਰ ਸਥਾਪਤ ਕੀਤੇ ਜਾ ਰਹੇ ਹਨ। ਇਸ ਦੌਰਾਨ ਬੱਚਿਆਂ ਨੂੰ ਓ.ਆਰ.ਐੱਸ ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ। 

ਪੜ੍ਹੋ ਇਹ ਵੀ ਖਬਰ- ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਤੇ ਸੋਨਦੀਪ ਸੰਧੂ ਨੇ ਪੀ.ਐੱਚ.ਸੀ. ਫ਼ਤਿਹਗੜ੍ਹ ਪੰਜਗਰਾਈਆਂ ਵਿਖੇ ਆਸ਼ਾ ਸੁਪਰਵਾਈਜ਼ਰਾਂ ਨਾਲ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਮੌਤਾਂ ਇਸ ਮੌਸਮ ਵਿੱਚ ਦਸਤ ਲੱਗਣ ਕਾਰਨ ਹੁੰਦੀਆਂ ਹਨ। ਇਸ ਪੰਦਰਵਾੜੇ ਦੌਰਾਨ ਇਹ ਮੌਤਾਂ ਰੋਕਣ ਲਈ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਓ.ਆਰ.ਐੱਸ ਅਤੇ ਜਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ, ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖਣ, ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਅਤੇ ਪੀਣ ਲਈ ਸਾਫ਼ ਪਾਣੀ ਵਰਤਣ।

ਪੜ੍ਹੋ ਇਹ ਵੀ ਖਬਰ- ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਇਸ ਤੋਂ ਇਲਾਵਾ ਉਨ੍ਹਾਂ ਓ.ਆਰ.ਐੱਸ ਦਾ ਘੋਲ ਕਿਵੇਂ ਬਣਾਉਣਾ ਹੈ, ਬਾਰੇ ਵੀ ਦੱਸਿਆ। ਇਸ ਮੌਕੇ ਐੱਲ.ਐੱਚ.ਵੀ. ਕਮਲਜੀਤ ਕੌਰ, ਐੱਮ.ਪੀ.ਐੱਚ.ਡਬਲਿਉ ਰਾਜੇਸ਼ ਰਿਖੀ, ਜੁਲਫਿਕਾਰ ਖਾਨ, ਗੁਰਮੀਤ ਕੌਰ, ਜਸਵਿੰਦਰ ਸਿੰਘ, ਸੀ.ਐੱਚ.ਓ. ਸੰਦੀਪ ਕੌਰ ਤੇ ਰਣਦੀਪ ਕੌਰ ਹਾਜ਼ਰ ਸਨ। 

ਪੜ੍ਹੋ ਇਹ ਵੀ ਖਬਰ- ਅਗਸਤ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਬਾਰੇ ਜਾਨਣ ਲਈ ਪੜ੍ਹੋ ਇਹ ਖ਼ਬਰ


rajwinder kaur

Content Editor

Related News