ਨਗਰ ਕੌਂਸਲ ਤਪਾ ਚੋਣਾਂ ਲਈ ਨਿਯੁਕਤ ਅਬਜ਼ਰਵਰ ਨੇ ਕਾਂਗਰਸੀਆਂ ਨਾਲ ਕੀਤੀ ਮੀਟਿੰਗ

01/14/2021 12:41:49 PM

ਤਪਾ ਮੰਡੀ (ਸ਼ਾਮ,ਗਰਗ): ਨਗਰ ਕੌਂਸਲ ਤਪਾ ਦੀਆਂ ਚੋਣਾਂ ਲਈ ਹਰਵਿੰਦਰ ਸਿੰਘ ਖਨੌਰਾ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੇ ਅੱਜ ਇੱਥੇ ਨਗਰ ਕੌਂਸਲ ਚੌਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਲੋਕਲ ਕਾਂਗਰਸੀ ਆਗੂਆਂ ਨਾਲ ਅਗਰਵਾਲ ਧਰਮਸ਼ਾਲਾ ਤਪਾ ਵਿਖੇ ਮੀਟਿੰਗ ਕੀਤੀ ਗਈ,ਜਿਸ ’ਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੱਖਣ ਲਾਲ ਸ਼ਰਮਾ, ਸੀ ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ,ਮਾਰਕਿਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਟਰੱਕ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਭੂਤ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਭੂਤ, ਮਿਠੁਨ ਲਾਲ ਬਾਂਸਲ ਸਾਬਕਾ ਚੇਅਰਮੈਨ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਹੁਲ ਅਰੋੜਾ, ਮੁਨੀਸ਼ ਬਾਂਸਲ ਪ੍ਰਧਾਨ ਐਟੀਨਾਰਕੋਟਿਕ ਸੈੱਲ ਹਲਕਾ ਭਦੌੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਇਸ ਸਮੇਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਸਮੁੱਚੇ ਪੰਜਾਬ ’ਚ ਬਹੁਤ ਚੰਗਾ ਪ੍ਰਭਾਵ ਹੈ ਅਤੇ ਹਰ ਥਾਂ ਤੇ ਨਗਰ ਕੌਂਸਲ ਦੀਆਂ ਚੌਣਾਂ ’ਚ ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਅਬਜ਼ਰਵਰ ਦੇ ਤੌਰ ’ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ,ਪਾਰਟੀ ਪ੍ਰਧਾਨ ਸੁਨੀਲ ਜਾਖੜ ਵਲੋਂ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਲੋਕਲ ਲੀਡਰਸ਼ਿਪ ਦੇ ਨਾਲ ਸਲਾਹ ਮਸ਼ਵਰਾ ਕਰਕੇ ਅਜਿਹੇ ਪਾਰਟੀ ਵਰਕਰਾਂ ਨੂੰ ਉਮੀਦਵਾਰ ਬਣਾਇਆ ਜਾਵੇ ਜਿਨ੍ਹਾਂ ਨੇ ਪਾਰਟੀ ਅਤੇ ਸਮਾਜ ਸੇਵਾ ’ਚ ਯੋਗਦਾਨ ਪਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ 15 ਜਨਵਰੀ ਤੋਂ ਪਹਿਲਾਂ-ਪਹਿਲਾਂ ਸਾਰੇ ਉਮੀਦਵਾਰਾਂ ਦੀ ਲਿਸਟ ਪਾਰਟੀ ਦੀ ਅਥਾਰਟੀ ਨੂੰ ਪੇਸ਼ ਕੀਤੀ ਜਾਵੇਗੀ ਜਿਸ ’ਚ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਪਾਰਟੀ ਚੋਣ ਨਿਸ਼ਾਨ ਅਲਾਟ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐੱਸ.ਸੀ. ਵਰਗ ਦੇ ਉਮੀਦਵਾਰਾਂ ਦੇ ਉਮੀਦਵਾਰਾਂ ਨੂੰ 3750 ਰੁਪਏ ਅਤੇ ਜਨਰਲ ਕੈਟਾਗਿਰੀ ਨੂੰ 7500 ਰੁਪਏ ਫ਼ੀਸ ਦੇ ਤੌਰ ’ਤੇ ਜਮ੍ਹਾ ਕਰਵਾਉਣੇ ਹੋਣਗੇ। ਇਸ ਦਾ ਕਾਰਨ ਸਪਸ਼ਟ ਕਰਦਿਆਂ ਕਿਹਾ ਕਿ ਕਾਂਗਰਸ ਇਕ ਨੈਸ਼ਨਲ ਪੱਧਰ ਦੀ ਪਾਰਟੀ ਹੈ ਅਤੇ ਪਾਰਟੀਆਂ ਨੂੰ ਚਲਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ,ਆਮ ਲੋਕਾਂ ਤੋਂ ਫੰਡ ਇਕੱਠਾ ਨਹੀ ਕੀਤਾ ਜਾ ਰਿਹਾ ਅਤੇ ਇਹ ਫ਼ੀਸ ਸਿਰਫ਼ ਉਮੀਦਵਾਰਾਂ ਤੋਂ ਹੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਾਲਤ ਸਮੁੱਚੇ ਸੂਬੇ ’ਚ ਹੀ ਪਤਲੀ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਦਾ ਕਿਧਰੇ ਨਾਮੋ-ਨਿਸ਼ਾਨ ਨਹੀ ਹੈ। ਇਸ ਲਈ ਇਨ੍ਹਾਂ ਚੋਣਾਂ ’ਚ ਕਾਂਗਰਸ ਇੱਕ ਵੱਡੀ ਸ਼ਕਤੀ ਬਣਕੇ ਉਭਰੇਗੀ ਅਤੇ ਵੱਖ-ਵੱਖ ਨਗਰ ਕੌਸਲਾਂ ’ਚ ਕਾਂਗਰਸ ਦੇ ਹੀ ਪ੍ਰਧਾਨ ਚੁਣੇ ਜਾਣਗੇ। 

ਇਸ ਦੌਰਾਨ ਕਾਂਗਰਸ ਦੇ ਸਿਟੀ ਪ੍ਰਧਾਨ ਰਾਹੁਲ ਭਾਗਾਂ ਵਾਲੇ ਨੇ ਇੱਕ ਬਿਆਨ ਜਾਰੀ ਕੀਤਾ ਕਿ ਨਗਰ ਕੌਂਸਲ ਤਪਾ ਸੀ ਕਲਾਸ ਦੀ ਨਗਰ ਕੌਂਸਲ ਹੈ ਅਤੇ ਅਜਿਹੇ ਥਾਂਵਾਂ ਤੇ ਲੋਕਾਂ ਦੀ ਪਾਰਟੀ ਪੱਧਰ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਹੁੰਦੀ ਹੈ। ਇਸ ਲਈ ਇਹ ਚੋਣ ਪਾਰਟੀ ਟਿਕਟ ਤੇ ਲੜਨ ਦੀ ਥਾਂ ਆਜ਼ਾਦ ਉਮੀਦਵਾਰਾਂ ਦੇ ਤੌਰ ’ਤੇ ਚੋਣ ਹੋਣੀ ਚਾਹੀਦੀ ਹੈ ਤਾਂ ਕਿ ਜਿੱਤੇ ਹੋਏ ਨਗਰ ਕੌਂਸਲਰ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਹੀ ਸ਼ਹਿਰ ਦੇ ਵਿਕਾਸ ਕਰ ਸਕਣ। ਇਸ ਮੌਕੇ ਸੱਤ ਪਾਲ ਮੋੜ ਸੀ ਮੀਤ ਪ੍ਰਧਾਨ,ਜਵਾਹਰ ਲਾਲ ਬਾਂਸਲ ਚੇਅਰਮੈਨ ਅਗ੍ਰਵਾਲ ਸਭਾ ਤਪਾ ਆਦਿ ਵੱਡੀ ਗਿਣਤੀ ’ਚ ਕਾਂਗਰਸੀ ਹਾਜ਼ਰ ਸਨ। 


Shyna

Content Editor

Related News