7 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਰਣਨੀਤੀ ਤਿਆਰ: ਗੁਲਜ਼ਾਰ,ਕਰਮਦੀਨ

08/05/2020 6:13:48 PM

ਸੰਦੌੜ (ਰਿਖੀ): ਸਿਹਤ ਮੁਲਾਜ਼ਮ ਸਘੰਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸਿਹਤ ਵਿਭਾਗ ਦੇ 'ਚ ਕੰਮ ਕਰ ਰਹੀਆ ਫੀਮੇਲ ਵਰਕਰਾਂ ਨੂੰ ਰੈਗੂਲਰ ਕਰਨ, ਨਵ-ਨਿਯੁਕਤ 1263 ਹੈਲਥ ਵਰਕਰਾਂ ਦਾ ਪਰਖ ਕਾਲ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰਨ ਅਤੇ ਅਤੇ ਬਾਕੀ ਸਾਰੇ ਸਿਹਤ ਕਾਮਿਆਂ ਨੂੰ ਕੋਵਿਡ 'ਚ ਕੰਮ ਕਰਨ ਤੇ ਵਿਸ਼ੇਸ਼ ਭੱਤਾ ਦੇਣ ਦੀਆਂ ਮੁੱਖ ਮੰਗਾਂ ਸਬੰਧੀ ਚੱਲ ਰਹੇ ਸਘੰਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਅੱਜ ਬਲਾਕ ਪੱਧਰੀ ਐਕਸ਼ਨ ਕੀਤੇ ਗਏ, ਜਿਸ ਬਾਰੇ ਦੱਸਦੇ ਹੋਏ ਬਲਾਕ ਪ੍ਰਧਾਨ ਕਰਮਦੀਨ ਨੇ ਕਿਹਾ ਕਿ ਅੱਜ ਸਾਰੇ ਬਲਾਕਾਂ ਤੇ ਪਿਛਲੇ ਦੋ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ 7 ਦੇ ਐਕਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ।

ਇਸ ਮੌਕੇ ਸੂਬਾਈ ਆਗੂ ਗੁਲਜ਼ਾਰ ਖਾਨ ਨੇ ਦੱਸਿਆ ਕਿ ਕਮੇਟੀ ਵਲੋਂ ਉਕਤ ਜਾਇਜ਼ ਮੰਗਾਂ ਦੇ ਲਈ ਵਿਰੋਧੀ ਧਿਰ ਦੇ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਸਨ। ਸਿਵਲ ਸਰਜਨਾਂ ਨੂੰ ਮੰਗ ਪੱਤਰ ਦਿੱਤੇ ਗਏ ਸਨ ਤੇ 24 ਜੁਲਾਈ ਤੋਂ ਪੰਜਾਬ ਭਰ ਦੇ 'ਚ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ ਪਰ ਸਰਕਾਰ ਦੇ ਕੰਨੀ ਜੂੰਅ ਨਹੀਂ ਸਰਕੀ। ਇਸ ਲਈ ਅੱਜ ਪੰਜਾਬ ਭਰ ਦੇ 'ਚ ਦੁਪਿਹਰ ਬਾਰਾਂ ਤੋਂ ਦੋ ਵਜੇ ਤੱਕ ਸਾਰੀਆਂ ਸਿਹਤ ਸੇਵਾਵਾਂ ਠੱਪ ਕਰਕੇ ਬਲਾਕ ਪੱਧਰੀ ਮੀਟਿੰਗਾਂ ਕਰਕੇ ਸਰਕਾਰ ਵਿਰੁੱਧ ਰੋਸ ਦਾ ਇਜਹਾਰ ਕੀਤਾ ਗਿਆ।ਉਨ੍ਹਾਂ ਕਿਹਾ ਕਿ 7 ਅਗਸਤ ਨੂੰ ਪੰਜਾਬ ਭਰ ਦੇ ਸਿਵਲ ਹਸਪਤਾਲਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ, ਜਿਸ ਸਬੰਧੀ ਬਲਾਕ ਪੱਧਰ ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਮੌਕੇ ਸੁਬਾਈ ਆਗੂ ਮਹਿੰਦਰ ਕੌਰ,ਕਰਮਦੀਨ,ਮੁਨੱਵਰ ਜਹਾਂ,ਮਲਕੀਤ ਸਿੰਘ,ਇੰਦਰਜੀਤ ਸਿੰਘ,ਹਰਮਿੰਦਰ ਸਿੰਘ,ਮਨਦੀਪ ਸਿੰਘ ਸਮੇਤ ਕਈ ਸਿਹਤ ਕਾਮੇ ਹਾਜ਼ਰ ਸਨ।


Shyna

Content Editor

Related News