ਕੈਬਨਿਟ ਮੰਤਰੀ ਮੀਤ ਹੇਅਰ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਕੈਂਪ ਦੀ ਸ਼ੁਰੂਆਤ

07/07/2022 5:36:06 PM

ਬਰਨਾਲਾ (ਰਵੀ) : ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਵਿਜੈ ਚੋਪੜਾ ਜੀ ਦੀ ਪਤਨੀ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ 7ਵੀਂ ਬਰਸੀ ਤੇ ਬਰਨਾਲਾ ਵੈਲਫੇਅਰ ਕਲੱਬ ਅਤੇ ਲਾਇਨਜ ਕਲੱਬ ਵਲੋਂ ਮੁਫਤ ਮੈਗਾ ਮੈਡੀਕਲ ਚੈਕਅਪ ਕੈਂਪ ਵਾਈ.ਐੱਸ ਸਕੂਲ ਦੇ ਵਿਹੜੇ ਵਿਚ ਲਗਾਇਆ ਗਿਆ। ਕੈਂਪ ਵਿਚ 800 ਮਰੀਜਾਂ ਦਾ ਚੈਕਅਪ ਕਰਕੇ ਉਨ੍ਹਾਂ ਦੇ ਟੈਸਟ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਪ੍ਰੀਤ ਸਿੱਧੂ, ਦੰਦਾਂ ਦੇ ਮਾਹਿਰ ਡਾ. ਰਾਜੀਵ ਗਰਗ, ਅੱਖਾਂ ਦੇ ਮਾਹਿਰ ਡਾ. ਰੁਪੇਸ਼ ਸਿੰਗਲਾ, ਚਮੜੀ ਰੋਗਾਂ ਦੇ ਮਾਹਿਰ ਡਾ. ਰੋਹਿਤ ਗਾਰਗੀ ਅਤੇ ਡਾ. ਕ੍ਰਿਤਿਕਾ ਗਰਗ ਨੇ ਮਰੀਜਾਂ ਦਾ ਚੈਕਅਪ ਕੀਤਾ। ਕੈਂਪ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸੰਗਰੂਰ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਸਨ। ਉਨ੍ਹਾਂ ਵਲੋਂ ਸਵ. ਸਵਦੇਸ਼ ਚੋਪੜਾ ਜੀ ਦੀ ਤਸਵੀਰ 'ਤੇ ਫੁੱਲਾਂ ਦੀ ਮਾਲਾ ਚੜ੍ਹਾਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ।

PunjabKesari

ਜਦਕਿ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, 'ਆਪ' ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ,ਰੋਟਰੀ ਕਲੱਬ ਦੇ ਜ਼ਿਲ੍ਹਾ ਗਵਰਨਰ ਘਣਸ਼ਿਆਮ ਕਾਂਸਲ, ਵਾਈ.ਐੱਸ ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ,ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ, ਸੀ.ਆਈ.ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ, ਸਿਵਲ ਸਰਜਨ ਡਾ. ਜਸਵੀਰ ਔਲਖ, ਕੈਬਨਿਟ ਮੰਤਰੀ ਮੀਤ ਹੇਅਰ ਜੀ ਦੇ ਓ.ਐੱਸ.ਡੀ ਹਸਨਪ੍ਰੀਤ ਭਾਰਦਵਾਜ,ਆਪ ਪਾਰਟੀ ਦੇ ਆਗੂ ਪਰਮਿੰਦਰ ਭੰਗੂ ਨੇ ਬਤੌਰ ਵਿਸ਼ੇਸ਼ ਮਹਿਮਾਨ ਕੈਂਪ ਵਿੱਚ ਸ਼ਿਰਕਤ ਕੀਤੀ।

ਇਸ ਮੌਕੇ ਕੈਂਪ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਹਮੇਸ਼ਾ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਪ੍ਰਮੁੱਖਤਾ ਨਾਲ ਛਾਪਕੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਂਦਾ ਹੈ। ਇਸਦੇ ਨਾਲ ਨਾਲ ਸਮਾਜ ਸੇਵੀ ਖੇਤਰ ਵਿਚ ਵੀ ਇਹ ਗਰੁੱਪ ਅੱਗੇ ਰਹਿੰਦਾ ਹੈ। ਬਰਨਾਲਾ ਵਿਚ ਵੀ ਚੰਗੇ ਲੋਕ ਅੱਗੇ ਲੱਗੇ ਹੋਏ ਹਨ। ਪੰਜਾਬ ਕੇਸਰੀ ਗਰੁੱਪ ਦੇ ਬਰਨਾਲਾ ਦੇ ਇੰਚਾਰਜ ਵਿਵੇਕ ਸਿੰਧਵਾਨੀ ਸ਼ਹਿਰ ਦੇ ਚੰਗੇ ਲੋਕਾਂ ਨੂੰ ਨਾਲ ਲੈ ਕੇ ਸਮਾਜ ਸੇਵਾ ਦੇ ਖੇਤਰ ਵਿਚ ਬਹੁਤ ਵਧੀਆ ਕੰਮ ਕਰ ਰਹੇ ਹਨ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News