ਔਰਤ ਦੀ ਕੁੱਟਮਾਰ ਕਰਨ ''ਤੇ 7 ਨਾਮਜ਼ਦ

01/23/2019 12:41:57 PM

ਭਵਾਨੀਗੜ੍ਹ (ਵਿਕਾਸ)—ਔਰਤ ਨਾਲ ਕੁੱਟਮਾਰ ਕਰਨ ਇਕ ਪੁਰਾਣੇ ਮਾਮਲੇ 'ਚ ਪੁਲਸ ਨੇ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।ਜਾਣਕਾਰੀ ਮੁਤਾਬਕ ਭਿੰਦਰ ਕੌਰ ਵਾਸੀ ਘਰਾਚੋ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਹ 4-10-2018 ਨੂੰ ਆਪਣੇ ਪੋਤੇ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ ਤਾਂ ਰਸਤੇ 'ਚ ਬਹਾਦਰ ਸਿੰਘ, ਗੁਰਦਰਸ਼ਨ ਸਿੰਘ ਉਰਫ਼ ਕਾਕਾ, ਹਰਮੇਲ ਸਿੰਘ, ਲਾਭ ਸਿੰਘ, ਰਣ ਸਿੰਘ, ਗੁਰਦੇਵ ਸਿੰਘ ਉਰਫ ਦੇਵ, ਲਖਵੀਰ ਸਿੰਘ ਉਰਫ ਲੱਖਾ ਦੋਧੀ ਹੋਰਾਂ ਵਲੋਂ ਘੇਰ ਕੇ ਉਸ ਨਾਲ ਕਥਿਤ ਰੂਪ 'ਚ ਕੁੱਟਮਾਰ ਕੀਤੀ ਗਈ ਸੀ।ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ ਸੀ।ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਪੜਤਾਲ ਕਰਨ ਉਪਰੰਤ ਹੁਣ ਮਾਮਲੇ ਨੂੰ ਲੈ ਕੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ।

Shyna

This news is Content Editor Shyna