ਵਿਅਕਤੀ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟੇ 80 ਹਜ਼ਾਰ ਰੁਪਏ

04/03/2022 1:40:38 PM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) : ਇਕ ਵਿਅਕਤੀ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਕੋਲੋਂ 80 ਹਜ਼ਾਰ ਰੁਪਏ ਖੋਹਣ ’ਤੇ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸ਼ਿਵ ਦਾਸ ਵਾਸੀ ਮੰਗਵਾਲ ਨੇ ਬਿਆਨ ਦਰਜ ਕਰਵਾਏ ਕਿ ਮੈਂ ਫੌਜ ਵਿਚੋਂ ਰਿਟਾਇਰ ਹਾਂ। ਉਹ ਬੈਂਕ ’ਚੋਂ ਪੈਨਸ਼ਨ ਦੇ ਇਕ ਲੱਖ ਰੁਪਏ ਦੇ ਲੋਨ ਵਿਚੋਂ 80 ਹਜ਼ਾਰ ਰੁਪਏ ਦੀ ਰਾਸ਼ੀ ਕਢਵਾਕੇ ਸਾਈਕਲ ’ਤੇ ਆਪਣੇ ਪਿੰਡ ਮੰਗਵਾਲ ਨੂੰ ਆ ਰਿਹਾ ਸੀ।

ਉਕਤ ਨੇ ਦੱਸਿਆ ਕਿ ਜਦੋਂ ਉਹ ਸਕੂਲ ਕੋਲ ਡ੍ਰੇਨ ਨਾਲੇ ਕੋਲ ਪਿਸ਼ਾਬ ਕਰਨ ਲੱਗਿਆ ਤਾਂ ਪਿੱਛੋਂ ਦੀ ਦੋ ਨੌਜਵਾਨ ਇਕ ਸਕੂਟਰੀ ’ਤੇ ਆਏ। ਉਨ੍ਹਾਂ ਵਿਚੋਂ ਇਕ ਨੇ ਮੇਰੇ ਅੱਖਾਂ ’ਤੇ ਮਿਰਚਾਂ ਦਾ ਪਾਊਡਰ ਪਾ ਕੇ ਮੇਰੇ ਹੱਥ ਵਿਚੋਂ 80 ਹਜ਼ਾਰ ਰੁਪਏ ਖੋਹ ਲਏ। ਮੁਦਈ ਦੇ ਬਿਆਨਾਂ ਦੇ ਆਧਾਰ ’ਤੇ ਗੁਰਵਿੰਦਰ ਸਿੰਘ ਵਾਸੀ ਮੰਗਵਾਲ ਅਤੇ ਸੁਖਦੇਵ ਸਿੰਘ ਵਾਸੀ ਸੰਗਰੂਰ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News